jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 13 October 2012

ਯੋ-ਯੋ ਹਨੀ ਸਿੰਘ ਦਾ ਲੁਧਿਆਣਾ ਸ਼ੋਅ ਲੋਕ ਰੋਹ ਕਾਰਣ ਪ੍ਰਸ਼ਾਸਨ ਵਲੋਂ ਰੱਦ

www.sabblok.blogspot.com
ਮਲੌਦ, 13 ਅਕਤੂਬਰ (ਬਲਜਿੰਦਰ ਪਾਲ ਸਿੰਘ) : ਪੰਜਾਬੀ ਸਭਿੱਆਚਾਰ ਨੂੰ ਗੰਧਲਾ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਕੁੱਝ ਗਾਇਕਾਂ ਨੂੰ ਲਗਾਮ ਲੱਗਣੀ ਸ਼ੁਰੂ ਹੋ ਗਈ ਹੈ। ਯੋ-ਯੋ ਹਨੀ ਸਿੰਘ ਦਾ 15 ਅਕਤੂਬਰ ਨੂੰ ਲੁਧਿਆਣਾ 'ਚ ਸ਼ੋਅ ਹੋ ਰਿਹਾ ਸੀ ਜਿਸ ਨੂੰ ਪ੍ਰਸ਼ਾਸ਼ਨ ਵਲੋਂ ਵੀ ਰੱਦ ਕਰ ਦਿੱਤਾ ਗਿਆ ਹੈ। ਸਿੱਖ ਜਾਗਰੂਕਤਾ ਮੰਚ ਦੇ ਪ੍ਰਧਾਨ ਸੁਖਵਿੰਦਰ ਸਿੰਘ, ਹਾਂਗਕਾਂਗ ਸਿੰਘ ਐਸ਼ੋਸੀਏਸ਼ਨ ਦੇ ਪ੍ਰਧਾਨ ਜੰਗ ਬਹਾਦਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਨ•ਾਂ ਅਖੌਤੀ ਗਾਇਕਾਂ ਨੂੰ ਸਮੁੱਚੇ ਪੰਜਾਬੀਆਂ ਵਲੋਂ ਇਕ ਜੁੱਟ ਹੇ ਕੇ ਨੱਥ ਪਾਈ ਜਾਵੇ ਜਿਹੜੇ ਕਿ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਲੱਗ ਗਏ ਹਨ। ਜ਼ਿਕਰਯੋਗ ਹੈ ਕਿ ਹਨੀ ਸਿੰਘ ਦੇ ਇਸ ਸ਼ੋਅ ਵਿਰੁੱਧ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਮਹਿਤਾ ਗਰੁੱਪ ਦੇ ਆਗੂਆਂ ਨੇ ਸਕੱਤਰ ਭਾਈ ਜਸਪਾਲ ਸਿੰਘ ਇਸਲਾਮਗੰਜ ਦੀ ਅਗਵਾਈ ਹੇਠ ਜ਼ਬਰਦਸਤ ਰੋਸ ਮੁਜ਼ਾਹਰਾ ਕਰਕੇ ਪ੍ਰਸ਼ਾਸਨ ਤੋਂ ਰੱਦ ਕਰਨ ਦੀ ਮੰਗ ਕੀਤੀ ਸੀ । ਰੇਡੀਓ ਦਿਲ ਆਪਣਾ ਪੰਜਾਬੀ ਦੇ ਹਾਲੈਂਡ ਸਟੂਡਿਓ ਤੋਂ ਪ੍ਰੈਜ਼ੈਟਰ ਹਰਜੋਤ ਸੰਧੂ ਵਲੋਂ ਵੀ ਆਪਣੇ 'ਖਰੀਆਂ ਗੱਲਾਂ' ਪ੍ਰੋਗਰਾਮ ਵਿੱਚ ਲੱਚਰ ਗਾਇਕੀ ਵਿਰੱਧ ਮੋਰਚਾ ਖੋਲਿਆ ਹੋਇਆ ਹੈ ਜਿਸ ਦੀ ਪੰਜਾਬੀਆਂ ਵਲੋਂ ਭਰਭੂਰ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਇਸਤਰੀ ਜਾਗ੍ਰਤੀ ਮੰਚ ਵਲੋਂ ਵੀ ਕੁੱਝ ਗਾਇਕਾਂ ਵਿੱਰੁਧ ਰੋਸ ਮੁਜ਼ਾਹਰੇ ਕੀਤੇ ਸਨ। ਪ੍ਰਸ਼ਾਸਨ ਵਲੋਂ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਇਸ ਸ਼ੋਅ ਨੂੰ ਬੰਦ ਕਰਵਾ ਦਿੱਤਾ ਹੈ।

No comments: