jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 13 October 2012

ਵਿਅੰਗ : ਲੰਡਨ ਕਾਨਫਰੰਸ.............ਰਿੰਕੂ ਸੈਣੀ,ਫਰੀਦਕੋਟ

www.sabblok.blogspot.com
ਲੰਡਨ ਵਿੱਚ ਇਸ ਵਾਰ ਵੀ ਵਰਲਡ ਕਾਨਫਰੰਸ ਕੀਤੀ ਗਈ।ਦੁਨੀਆਂ ਭਰ ਦੀਆਂ ਸਮੱਸਿਆਵਾਂ ਨੂੰ ਇਸ ਕਾਨਫਰੰਸ ਵਿੱਚ ਨਿਉਤਾ ਦਿੱਤਾ ਗਿਆ । ਤਾਂ ਜੋ ਦੁਨੀਆਂ ਵਿੱਚ ਖਤਮ ਹੋ ਰਹੀਆਂ ਸਮੱਸਿਆਵਾਂ ਦੀਆਂ ਪ੍ਰਜਾਤੀਆਂ ਬਾਰੇ ਚਿੰਤਾਂ ਅਤੇ ਵਿਚਾਰ ਗੋਸਟੀ ਕੀਤੀ ਜਾਵੇ ਤੇ ਕੋਈ ਹੱਲ ਲੱਭਿਆ ਜਾਵੇ ਤਾਂ ਜੋ ਸਮੱਸਿਆਵਾਂ ਦਾ ਵਜੂਦ ਬਣਿਆ ਰਹੇ। ਇਸ ਲਈ ਨਰਕ ਦੇ ਦੇਵਤਾ ਕਾਮਕ੍ਰੋਧ ਤੇ ਨਰਕ ਦੀ ਮਹਾਰਾਣੀ ਮੋਹਮਾਇਆ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ । ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਲਈ ਲੰਡਨ ਦਾ ਮਸ਼ਹੂਰ ਵੱਡਾ ਵਿਕਟੋਰੀਆ ਹਾਲ ਬੁੱਕ ਕੀਤਾ ਸੀ । ਸਾਰੇ ਦੇਸ਼ਾਂ ਦੀਆਂ ਸਮੱਸਿਆਵਾਂ ਸਮੇਂ ਸਿਰ ਪਹੁੰਚ ਗਈਆਂ ਬਸ ਭਾਰਤ ਦੀਆਂ ਸਮੱਸਿਆਵਾਂ ਨੂੰ ਛੱਡ ਕੇ ।ਥੌੜੀ ਦੇਰ ਵਿੱਚ ਉਹਨਾਂ ਦੀ ਪਹੁੰਚਣ ਦੀ ਖਬਰ ਵੀ ਹਾਲ ਵਿੱਚ ਪਹੁੰਚ ਗਈ ।ਪਰ ਜਿਉਂ ਹੀ ਸਮੱਸਿਆਵਾਂ ਹਾਲ ਵਿੱਚ ਪਹੁੰਚੀਆਂ ਸਾਰੀਆਂ ਨੇ ਰੋਲਾ ਪਾ ਦਿੱਤਾ ਤੇ ਪ੍ਰਬੰਧਕਾਂ ਨੂੰ ਗਾਲਾਂ ਕੱਢਿਣੀਆਂ ਸ਼ੁਰੂ ਕੀਤੀਆਂ ਕਿ ਉਹਨਾਂ ਲਈ ਇੰਨਾਂ ਛੋਟਾ ਹਾਲ ਬੁੱਕ ਕੀਤਾ ਇਸ ਵਿੱਚ ਤਾਂ ਉਹਨਾਂ ਦਾ ਇੱਕ ਪਰਸੈਂਟ ਹਿੱਸਾ ਵੀ ਪੂਰਾ ਨਹੀਂ ਆਵੇਗਾ । ਮੋਕੇ ਦੀ ਨਜਾਕਤ ਨੂੰ ਸਮਝਦੇ ਹੋਏ ਪ੍ਰਬੰਧਕਾਂ ਨੇ ਸਾਰੀਆਂ ਸਮੱਸਿਆਵਾਂ ਨੂੰ ਖੁੱਲੇ ਗਰਾਉਂਡ ਵਿੱਚ ਜਾਣ ਲਈ ਬੇਨਤੀ ਕੀਤੀ ਤਾਂ ਜੋ ਭਾਰਤ ਦੀਆਂ ਸਮੱਸਿਆਵਾਂ ਉਸ ਵਿੱਚ ਪੂਰੀਆਂ ਆ ਸਕਣ । ਸਭ ਸਮੱਸਿਆਵਾਂ ਗਰਾਊਂਡ ਪਹੁੰਚ ਗਈਆਂ ਪਰ ਗਰਾਊਂਡ ਵਿੱਚ ਵੀ ਭਾਰਤ ਦੀਆਂ ਸਮੱਸਿਆਵਾਂ ਪੂਰੀਆਂ ਨਾ ਆਈਆਂ । ਫਿਰ ਵੀ ਪ੍ਰੋਗਰਾਮ ਦਾ ਆਗਾਜ ਕਰ ਦਿੱਤਾ ਗਿਆ । ਜੋ ਗਰਾਊਂਡ ਦੇ ਬਾਹਰ ਸਮੱਸਿਆਵਾਂ ਸਨ ਉਹਨਾਂ ਨੇ ਪੱਬ ਚੁੱਕ ਚੁੱਕ ਭਾਸ਼ਨ ਸੁਨਣਾ ਸ਼ਰੂ ਕੀਤਾ।ਨਰਕ ਦੇ ਦੇਵਤਾ ਨੇ ਆਪਣੇ ਵਿਚਾਰ ਦੇਣੇ ਸ਼ੁਰੂ ਕੀਤੇ...
" ਇੱਕ ਪਾਸੇ ਮੈਂਨੂੰ ਖੁਸ਼ੀ ਵੀ ਹੈ ਤੇ ਦੂਜੇ ਪਾਸੇ ਗਮ ਵੀ…ਖੁਸ਼ੀ ਇਸ ਲਈ ਕਿ ਭਾਰਤ ਵਿੱਚ ਸਾਡਾ ਪਰਿਵਾਰ ਮਤਲਬ ਸਮੱਸਿਆਵਾਂ ਦਿਨ ਬੇ ਦਿਨ ਤਰੱਕੀ ਕਰ ਰਹੀਆਂ ਹਨ ਤੇ ਦੁੱਖ ਇਸ ਗੱਲ ਦਾ ਕੇ ਭਾਰਤ ਨੂੰ ਛੱਡ ਕੇ ਦੂਜੇ ਦੇਸ਼ਾਂ ਵਿੱਚ ਸਾਡੇ ਪਰਿਵਾਰ ਦਾ ਖਾਤਮਾ ਹੋ ਰਿਹਾ ਹੈ,ਉਨੀਆਂ ਪੂਰੀ ਦੁਨੀਆਂ ਵਿੱਚ ਸਮੱਸਿਆਵਾਂ ਨਹੀਂ ਜਿੰਨੀਆਂ ਇਕੱਲੇ ਭਾਰਤ ਵਿੱਚ ਹਨ…ਭਾਰਤ ਵਿੱਚ ਤਰੱਕੀ ਦੇ ਕੀ ਕਾਰਣ ਹਨ..ਇਹਨਾਂ ਬਾਰੇ ਅਸੀ ਅੱਜ ਵਿਚਾਰ ਚਰਚਾ ਕਰਾਂਗੇ..ਸਭ ਤੋਂ ਪਹਿਲਾਂ ਮੈਂ ਨਿਉਤਾਂ ਦੇਵਾਂਗਾ..ਅਮਰੀਕਾ ਦੀਆਂ ਸਮੱਸਿਆਵਾਂ ਦੇ ਪ੍ਰਧਾਨ ਨੂੰ ਉਹ ਆ ਕੇ ਵਿਚਾਰ ਰੱਖਣ.." ਪ੍ਰਧਾਨ ਨੇ ਆ ਭਾਸ਼ਨ ਦੇਣਾ ਸ਼ੁਰੂ ਕੀਤਾ
" ਦੋਸਤੋ ਸਾਡੇ ਪਤਨ ਦਾ ਕਾਰਣ ਸਾਡੀਆਂ ਸਰਕਾਰਾਂ ਹਨ ਉਹ ਬਿਲਕੁੱਲ ਵੀ ਸਾਡਾ ਸਹਿਯੋਗ ਨਹੀਂ ਕਰ ਰਹੀਆਂ..ਸਾਨੂੰ ਕਿਸੇ ਪਾਸੋਂ ਵੀ ਸਾਥ ਨਹੀਂ ਮਿਲ ਰਿਹਾ.ਸਭ ਤੋਂ ਵੱਡਾ ਕਾਰਣ ਸਾਡੇ ਪਤਨ ਦਾ ਇਹੀ ਹੈ……"
ਉਸ ਤੋਂ ਬਾਅਦ ਜਪਾਨ ਦਾ ਪ੍ਰਧਾਨ ਆਇਆ
" ਚੀਂਗ ਚੋਂਗ ਸਾਰਿਆ ਨੂੰ ਮੇਰੇ ਵੱਲੋਂ..ਦੋਸਤੋ ਸਾਡੇ ਦੇਸ਼ ਦੇ ਲੋਕ ਵਹਿਲੇ ਨਹੀਂ ਉਹ ਆਪਣੇ ਆਪ ਅਤੇ ਆਪਣੇ ਕੰਮ ਵਿੱਚ ਮਸਤ ਰਹਿੰਦੇ ਹਨ ਅੱਜਕੱਲ ਇਹ ਸਾਡੇ ਬਾਰੇ ਸੋਚਦੇ ਹੀ ਨਹੀਂ..ਸਭ ਤੋਂ ਵੱਡਾ ਸਾਡੇ ਪਤਨ ਦਾ ਕਾਰਣ ਇਹੀ ਹੈ….."
ਇਸੇ ਤਰਾਂ ਸਭ ਦੇਸ਼ ਦੇ ਪ੍ਰਧਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ । ਅੰਤ ਭਾਰਤ ਦੇ ਸਮੱਸਿਆਵਾਂ ਦੇ ਪ੍ਰਧਾਨ ਨੂੰ ਸਟੇਜ ਤੇ ਆਉਣ ਲਈ ਨਿਉਤਾ ਦਿੱਤਾ ਗਿਆ ਤਾਂ ਜੋ ਉਹ ਆਪਣੀ ਤਰੱਕੀ ਬਾਰੇ ਦੱਸਣ ਤੇ ਚਾਨਣਾ ਪਾਉਣ ਕਿ ਭਾਰਤ ਵਿੱਚ ਸਮੱਸਿਆਵਾਂ ਦੀ ਇੰਨੀ ਤਰੱਕੀ ਦੇ ਕਾਰਣ ਕੀ ਹਨ। ਭਾਰਤ ਦਾ ਪ੍ਰਧਾਨ ਜਿਉਂ ਹੀ ਉਠਿਆ ਤਾੜੀਆਂ ਨਾਲ ਸਾਰਾ ਗਰਾਊਂਡ ਗੂੰਜ ਉਠਿਆ ਕਿਉਂਕਿ ਉਹ ਇੱਕ ਬਹੁਤ ਕਾਮਯਾਬ ਪ੍ਰਧਾਨ ਸੀ…ਉਹਨੇ ਭਾਸ਼ਨ ਦੇਣਾ ਸ਼ੁਰੂ ਕੀਤਾ….
"ਦੋਸਤੋ ਸਾਡੀ ਕਾਮਯਾਬੀ ਦਾ ਸ਼ਰੈਯ ਮੈਂ ਆਪਣੇ ਸਿਰ ਤੇ ਨਹੀਂ ਲਵਾਂਗਾ ਇਸ ਪਿੱਛੇ ਸਾਡੇ ਭਾਰਤ ਦੀ ਜਨਤਾ ਤੇ ਸਾਡੇ ਨੇਤਾਵਾਂ ਦਾ ਹੱਥ ਹੈ……ਸਾਡੇ ਦੇਸ਼ ਵਿੱਚ ਸਮੱਸਿਆਵਾਂ ਨੂੰ ਬੜਾ ਮਾਨ ਸਤਿਕਾਰ ਦਿੱਤਾ ਜਾਂਦਾ ਹੈ ।ਇੱਥੋਂ ਦੇ ਨੇਤਾ ਲੋਕ ਆਪਣੇ ਮੂੰਹੋਂ ਸਾਡੇ ਪ੍ਰਤੀ ਚਾਹੇ ਅੱਗ ਉਗਲਦੇ ਹੋਣ ਪਰ ਦਿਲੋਂ ਇਹਨਾਂ ਨੇ ਕਦੇ ਵੀ ਸਾਡੇ ਪ੍ਰਤੀ ਬੂਰਾ ਨਹੀਂ ਸੋਚਿਆ ।ਸਗੋਂ ਸਾਨੂੰ ਤਾਂ ਉਹ ਉਤਸ਼ਾਹਿਤ ਕਰਦੇ ਹਨ ਤਾਂ ਜੋ ਅਸੀਂ ਹੋਰ ਸਮੱਸਿਆਵਾਂ ਪੈਦਾ ਕਰ ਸਕੀਏ ।ਕਿਉਂਕਿ ਇੱਕ ਸਮੱਸਿਆ ਪਿੱਛੇ ਇੱਕ ਨੇਤਾ ਦੇ ਲੱਖਾਂ-ਕਰੋੜਾਂ ਦੇ ਲਾਭ ਛੁੱਪੇ ਹੁੰਦੇ ਹਨ ।ਇਹ ਨੇਤਾ ਸਾਡੀ ਹਰ ਮਾੜੀ ਚੰਗੀ ਹਜਮ ਕਰ ਜਾਂਦੇ ਹਨ । ਕਿਉਂਕਿ ਸਾਡੇ ਨੇਤਾਵਾਂ ਦਾ ਹਾਜਮਾ ਬਹੁਤ ਵਧੀਆ ਹੈ ਇਹ ਕੋਲਾ, ਵੱਡੇ ਵੱਡੇ ਸਟੇਡੀਅਮ , ਚਾਰਾ , ਬੋਫਰਜ ਤੋਪਾਂ ,ਸਾਈਕਲ , ਅਸਟਾਮ ਪੇਪਰ , ਟੂ ਜੀ ਸਪੈਕਟਰਮ , ਤੇ ਇੱਥੋਂ ਤੱਕ ਕਿ ਕੋਲਾ ਵੀ ਖਾ ਕੇ ਮਿੰਟਾਂ ਸਕਿੰਟਾਂ ਵਿੱਚ ਹਜਮ ਕਰ ਲੈਂਦੇ ਹਨ ਤੇ ਡਕਾਰ ਵੀ ਨਹੀਂ ਮਾਰਦੇ ।ਤੇ ਜੇ ਮੈਂ ਗੱਲ ਕਰਾਂ ਸਾਡੇ ਦੇਸ਼ ਦੇ ਲੋਕਾਂ ਦੀ ਉਹਨਾਂ ਦਾ ਤੇ ਸਾਡਾ ਰਿਸ਼ਤਾ ਜਨਮ ਮਰਨ ਦਾ ਹੈ ।ਅੰਤ ਮੁੱਕਦੀ ਗੱਲ ਇਹ ਕਿ ਸਾਡਾ ਭਾਰਤ ਵਿੱਚ ਸਾਨੂੰ ਖੁੱਲ ਕਿ ਜਿਉਣ ਦੀ ਅਜਾਦੀ ਹੈ ।ਜੇ ਕੋਈ ਸਮੱਸਿਆ ਸਾਡੇ ਦੇਸ਼ ਵਿੱਚ ਆ ਕੇ ਵਸਣਾ ਜਾਂ ਕੰਮ ਕਰਨਾ ਚਾਹੁੰਦੀ ਹੈ ਉਹਨਾਂ ਲਈ ਵਰਕਿੰਗ ਵੀਜਾ ਖੁੱਲਾ ਹੈ ਸਾਡੇ ਦੇਸ਼ ਦੀ ਸਰਕਾਰ ਪਿਛਲੇ ਦਿਨੀਂ ਇਸ ਨੂੰ ਮੰਨਜੂਰੀ ਦੇ ਦਿੱਤੀ ਹੈ। ਮੈਂ ਵਾਦਾ ਕਰਦਾ ਹਾਂ ਸਾਡੇ ਦੇਸ਼ ਵਿੱਚ ਆਉ ਤੇ ਸਮੱਸਿਆਵਾਂ ਫਲਾਉ ਖੁੱਲੀ ਛੁੱਟੀ ।ਵਧੀਆ ਸਮੱਸਿਆਵਾਂ ਨੂੰ ਭਾਰਤ ਵਿੱਚ ਉਹਨਾਂ ਦਾ ਬਣਦਾ ਸਤਿਕਾਰ ਦਿੱਤਾ ਜਾਵੇਗਾ ।ਧੰਨਵਾਦ ਮੇਰਾ ਭਾਰਤ ਮਹਾਨ ।
ਗਰਾਊਂਡ ਫਿਰ ਜੋਰਦਾਰ ਤਾੜੀਆਂ ਨਾਲ ਗੂੰਜ aੁੱਠਿਆ ਤੇ ਬਾਕੀ ਦੇਸ਼ ਦੀਆਂ ਸਮੱਸਿਆਵਾਂ ਭਾਰਤ ਦੇ ਵਰਕਿੰਗ ਵੀਜੇ ਲਈ ਕਾਫੀ ਉਤਸ਼ਾਹਿਤ ਨਜਰ ਆ ਰਹੀਆਂ ਸਨ।

No comments: