ਸੁਖਬੀਰ ਵਲੋਂ ਕੌਮੀ ਚੈਂਪੀਅਨ ਬਣਨ 'ਤੇ ਪੰਜਾਬ ਦੀ ਹਾਕੀ ਟੀਮ ਨੂੰ ਵਧਾਈ
ਚੰਡੀਗੜ੍ਹ,
(PTI) - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਕੌਮੀ ਹਾਕੀ
ਚੈਂਪੀਅਨਸ਼ਿਪ ਜਿੱਤਣ ਵਾਲੀ ਪੰਜਾਬ ਦੀ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਇਸ ਪ੍ਰਾਪਤੀ ਦਾ
ਸਿਹਰਾ ਖਿਡਾਰੀਆਂ ਅਤੇ ਕੋਚਿੰਗ ਸਟਾਫ ਸਿਰ ਬੰਨ੍ਹਿਆ। ਬਾਦਲ ਜੋ ਹਾਕੀ ਪੰਜਾਬ ਦੇ
ਪ੍ਰਧਾਨ ਵੀ ਹਨ, ਨੇ ਕਿਹਾ ਕਿ ਪੰਜਾਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਕੋ ਸਮੇਂ
ਪੰਜਾਬ ਜੂਨੀਅਰ ਤੇ ਸੀਨੀਅਰ ਦੋਵਾਂ ਵਰਗਾਂ ਵਿਚ ਕੌਮੀ ਚੈਂਪੀਅਨ ਬਣਿਆ ਹੈ।
ਯਾਦ ਰਹੇ ਕਿ ਪੰਜਾਬ ਨੇ ਕੱਲ ਸ਼ਾਮ ਸੀਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਏਅਰ ਇੰਡੀਆ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਤੋਂ ਪਹਿਲਾਂ ਪੰਜਾਬ ਨੇ ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ।
ਯਾਦ ਰਹੇ ਕਿ ਪੰਜਾਬ ਨੇ ਕੱਲ ਸ਼ਾਮ ਸੀਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਏਅਰ ਇੰਡੀਆ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਤੋਂ ਪਹਿਲਾਂ ਪੰਜਾਬ ਨੇ ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ।
No comments:
Post a Comment