ਸੰਤ ਬਾਬਾ ਗੁਰਦਿਆਲ ਸਿੰਘ ਵਲੋਂ ਚਲਾਇਆ ਜਾ ਰਿਹਾ ਇਕੋਤਰੀ ਸਮਾਗਮ ਸ਼ਲਾਘਾਯੋਗ : ਬਾਦਲ
ਟਾਂਡਾ,(RTI)-ਬ੍ਰਹਮਗਿਆਨੀ ਸੰਤ ਬਾਬਾ ਬਲਵੰਤ ਸਿੰਘ ਦੇ ਗੁਰਦੁਆਰਾ ਦੁੱਖ ਨਿਵਾਰਨ ਟਾਂਡਾ ਵਿਖੇ ਸਾਲਾਨਾ ਇਕੋਤਰੀ ਸਮਾਗਮ ਜਿਸ ਵਿਚ ਚੱਲ ਰਹੇ ਵਿਸ਼ੇਸ਼ 'ਅੰਮ੍ਰਿਤ ਵਰਖਾ ਕੀਰਤਨ ਦਰਬਾਰ' ਦੀ ਹਾਜ਼ਰੀ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਮਾਣਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਉਪਰੰਤ ਪ੍ਰੈੱਸ ਨਾਲ ਗੱਲ ਕਰਦਿਆਂ ਕਿਹਾ ਕਿ ਮਹਾਪੁਰਸ਼ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਦੇ ਲੇਖੇ ਲਾ ਮਨੁੱਖਤਾ ਦਾ ਭਲਾ ਕੀਤਾ ਹੋਵੇ ਅਤੇ ਕੁਰਾਹੇ ਪਈ ਲੋਕਾਈ ਨੂੰ ਗੁਰੂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਲਈ ਪ੍ਰੇਰਿਆ ਹੋਵੇ ਉਨ੍ਹਾਂ ਦੀਆਂ ਪਾਈਆਂ ਪੈੜਾਂ ਤੇ ਉਲੀਕੀਆਂ ਲੀਹਾਂ 'ਤੇ ਉਨ੍ਹਾਂ ਦੇ ਵਾਰਸ ਮੌਜੂਦਾ ਮਹਾਪੁਰਸ਼ ਸੰਤ ਬਾਬਾ ਗੁਰਦਿਆਲ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦੇ ਵਧੀਆ ਪ੍ਰਬੰਧਾਂ ਤੇ ਨਾਲ-ਨਾਲ ਇਕ ਮਿਆਰੀ ਚੈਰੀਟੇਬਲ ਹਸਪਤਾਲ ਦਾ ਨਿਰਮਾਣ ਕਰਕੇ ਇਹ ਮਨੁੱਖਤਾ ਦੇ ਭਲੇ ਦਾ ਭਰਪੂਰ ਵਾਧਾ ਕੀਤਾ ਹੈ। ਜਿਥੇ ਲੋਕ ਮਾਨਸਿਕ ਸੰਤੁਸ਼ਟੀ ਦੇ ਨਾਲ ਨਾਲ ਸਰੀਰਕ ਰੋਗਾਂ ਦਾ ਵੀ ਇਲਾਜ ਕਰਾਉਂਦੇ ਹਨ। ਇਹ ਸਾਲਾਨਾ ਇੰਟਰਨੈਸ਼ਨਲ ਪੱਧਰ ਦਾ ਇਕੋਤਰੀ ਸਮਾਗਮ ਜਿਹੜਾ ਕਿ ਹਫਤਿਆਂਬੱਧੀ ਚਲਦਾ ਹੈ ਇਸ ਦੁਆਰਾ ਗੁਰਮਤਿ ਦਾ ਪ੍ਰਚਾਰ ਪ੍ਰਚੰਡ ਹੋ ਰਿਹਾ ਹੈ ਜੋ ਸ਼ਲਾਘਾਯੋਗ ਕਦਮ ਹੈ। ਸਿੱਖ ਪੰਥ ਵਿਚ ਇਤਿਹਾਸਕ ਪਵਿੱਤਰ ਗੁਰਦੁਆਰਿਆਂ ਦੇ ਨਾਲ-ਨਾਲ ਸੰਤ ਸਮਾਜ ਦਾ ਸਿੱਖੀ ਦੇ ਪ੍ਰਚਾਰ 'ਚ ਇਕ ਵੱਡਾ ਰੋਲ ਹੈ। ਇਨ੍ਹਾਂ ਸਮਾਗਮਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਜੁੜ ਕੇ ਲਾਹਾ ਖੱਟ ਰਹੀਆਂ ਹਨ ਅਤੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਅਜਿਹੇ ਧਾਰਮਿਕ ਅਦਾਰੇ ਮਨੁੱਖਤਾ ਦੇ ਭਲੇ ਲਈ ਅਤੇ ਅਧਿਆਤਮਕ ਪੱਖੋਂ ਲੋਕਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਕੇ ਭਰਪੂਰ ਯੋਗਦਾਨ ਪਾ ਰਹੇ ਹਨ ਜੋ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਸੰਤ ਬਾਬਾ ਗੁਰਦਿਆਲ ਸਿੰਘ ਵਰਗੀਆਂ ਪੰਥਕ ਸ਼ਖਸੀਅਤਾਂ ਵਡਮੁੱਲਾ ਯੋਗਦਾਨ ਪਾ ਸਕਦੀਆਂ ਹਨ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਭੇਟ ਕੀਤਾ ਅਤੇ ਉਨ੍ਹਾਂ ਦਾ ਤਪ ਅਸਥਾਨ ਪਹੁੰਚਣ 'ਤੇ ਜੀ ਆਇਆਂ ਕਿਹਾ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਸੋਹਣ ਸਿੰਘ ਠੰਡਲ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬੀਬੀ ਮਹਿੰਦਰ ਕੌਰ ਜੋਸ਼, ਬੀਬੀ ਸੁਖਜੀਤ ਕੌਰ ਸਾਹੀ, ਸਰਬਜੋਤ ਸਿੰਘ ਸਾਬੀ, ਜਥੇ. ਤਾਰਾ ਸਿੰਘ ਸੱਲ੍ਹਾਂ, ਦੀਪਕ ਬਹਿਲ, ਚੌਧਰੀ ਬਲਬੀਰ ਸਿੰਘ ਮਿਆਣੀ, ਅਰਵਿੰਦਰ ਸਿੰਘ ਰਸੂਲਪੁਰ, ਵਰਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਮੂਨਕਾਂ, ਜਥੇ. ਰਜਿੰਦਰ ਸਿੰਘ ਨੰਗਲ ਖੂੰਗਾ ਆਦਿ ਤੋਂ ਇਲਾਵਾ ਹੋਰ ਕਈ ਸ਼ਖਸੀਅਤਾਂ ਹਾਜ਼ਰ
No comments:
Post a Comment