ਨਕੋਦਰ, (ਟੋਨੀ/ਬਿੱਟੂ )-ਜੁਆਇੰਟ ਫੋਰਮ ਦੇ ਸੱਦੇ 'ਤੇ ਆਪਣੀਆਂ ਮੰਗਾਂ ਦੇ ਹੱਕ ਵਿਚ
ਸਮੂਹ ਟੈਕਨੀਕਲ ਅਤੇ ਕਲੈਰੀਕਲ ਕਾਮਿਆਂ ਵੱਲੋਂ ਇਕ-ਰੋਜ਼ਾ ਹੜਤਾਲ ਕੀਤੀ ਗਈ। ਇਸ ਹੜਤਾਲ
ਵਿਚ ਸ਼ਹਿਰੀ ਮੰਡਲ ਨਕੋਦਰ ਅਤੇ ਟੀ. ਆਰ. ਡਬਲਯੂ ਨਕੋਦਰ ਤੇ ਟੀ. ਆਰ. ਵਾਈ. ਦੇ ਸਾਰੇ
ਸਾਥੀ ਸ਼ਾਮਿਲ ਹੋਏ। ਇਸ ਸਬੰਧੀ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਚੱਠ
ਜਾਣਕਾਰੀ ਦਿੰਦੇ ਹੋਏ ਪਾਵਰਕਾਮ ਦੀ ਮੈਨਜਮੈਂਟ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨੀਆਂ
ਜਾਣ। ਰਿਟਾਇਰਮੈਂਟ ਸਮੇਂ ਮਿਲਦੀ ਪੈਨਸ਼ਨ ਤੇ ਜੀ. ਪੀ. ਐਫ. ਦੀਆਂ ਅਦਾਇਗੀਆਂ ਲਈ ਬਣਾਏ
ਟਰੱਸਟ ਪੈਨਸ਼ਨ ਕੀਤੇ ਜਾਣ। ਪਹਿਲਾਂ ਵਾਲੇ ਹੀ ਨਿਯਮ ਲਾਗੂ ਕੀਤੇ ਜਾਣ। ਪ੍ਰਧਾਨ ਸ਼ਹਿਰੀ
ਮੰਡਲ ਨਕੋਦਰ, ਜੁਗਲ ਕਿਸ਼ੋਰ ਮਹੇ, ਚਮਨ ਲਾਲ ਜੋਸ਼ੀ ਸਰਕਲ ਕੈਸ਼ੀਅਰ ਕਪੂਰਥਲਾ, ਜਸਵਿੰਦਰ
ਸਿੰਘ ਭੱਟੀ, ਸਰਵਣ ਦਾਸ, ਸੁਦੇਸ਼ ਕੁਮਾਰ ਪ੍ਰਧਾਨ ਟੀ. ਆਰ. ਡਬਲਯੂ. ਨਕੋਦਰ, ਸੁਰਿੰਦਰ
ਸਿੰਘ, ਰਾਜ ਕੁਮਾਰ ਟੀ. ਆਰ. ਵਾਈ. ਨਕੋਦਰ, ਜੋਗਿੰਦਰ ਸਿੰਘ ਆਦਿ ਸਾਥੀਆਂ ਨੇ ਆਪਣੀਆਂ
ਮੰਗਾਂ ਬਾਰੇ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਚਿਤਾਵਨੀ
ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
No comments:
Post a Comment