ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇੰਨੀ ਦਿਨੀਂ ਅਧਿਕਾਰ ਯਾਤਰਾ 'ਤੇ ਹਨ ਅਤੇ ਇਸ ਦੌਰਾਨ ਉਨ੍ਹਾਂ ਦੇ ਵਿਰੋਧ ਦਾ ਸਿਲਸਿਲਾ ਵੀ ਜਾਰੀ ਹੈ। ਤਾਜਾ ਮਾਮਲਾ ਨਵਾਦਾ ਦਾ ਹੈ, ਜਿੱਥੇ ਮੰਚ 'ਤੇ ਚੜ੍ਹਣ ਦੌਰਾਨ ਨਿਤੀਸ਼ ਕੁਮਾਰ 'ਤੇ ਕੁਰਸੀ ਸੁੱਟੀ ਗਈ। ਇਸ ਤੋਂ ਪਹਿਲਾਂ ਵੀ ਨਿਤੀਸ਼ ਦੇ ਅਧਿਕਾਰ ਯਾਤਰਾ ਦੌਰਾਨ ਉਨ੍ਹਾਂ ਦਾ ਵਿਰੋਧ ਹੋ ਚੁੱਕਿਆ ਹੈ। ਬਿਹਾਰ 'ਚ ਨਿਤੀਸ਼ ਕੁਮਾਰ ਭਾਵੇਂ ਹੀ ਯਾਤਰਾ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੀ ਯਾਦ ਦਿਵਾ ਰਹੇ ਹੋਣ, ਪਰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੇ ਸੂਬੇ 'ਚ ਪਿਛੜਿਆਂ ਨੂੰ ਈਮਾਨਦਾਰੀ ਨਾਲ ਵੀ ਜੀਉਣ ਦਾ ਹੱਕ ਨਹੀਂ।
ਗਯਾ ਦੇ ਮੋਹਨਪੁਰ ਇਲਾਕੇ 'ਚ ਇਕ ਸਾਬਾਕ ਪ੍ਰਖੰਡ ਪ੍ਰਮੁੱਖ ਨੇ ਆਪਣੇ ਗੁਰਗਾਂ ਨਾਲ ਮਿਲ ਕੇ ਔਰਤ ਨੂੰ ਜ਼ਿੰਦਾ ਸਾੜ ਦਿੱਤਾ। ਦੋਸ਼ ਹੈ ਕਿ ਸਾਬਕਾ ਪ੍ਰਖੰਡ ਪ੍ਰਮੁੱਖ ਉਤੁਕ ਦੇਵੀ ਤੋਂ ਇੰਦਰਾ ਆਵਾਸ ਯੋਜਨਾ ਦੀ ਰਕਮ ਦਿਵਾਉਣ ਲਈ ਰਿਸ਼ਵਤ ਮੰਗ ਰਹੇ ਹਨ। ਇਸ ਔਰਤ ਨੂੰ ਗਯਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ, ਪਰ ਦੋਸ਼ੀ ਫਰਾਰ ਹੈ।