www.sabblok.blogspot.com
ਬੰਬੀਹਾ ਭਾਈ-ਮੋਗਾ/ ਬੀ ਐਸ ਭੁੱਲਰ-
ਸੇਵਾ ਮੁਕਤ ਪੁਲਿਸ ਕਪਤਾਨ ਮਰਹੂਮ ਮਹਿੰਦਰ ਸਿੰਘ ਸਿੱਧੂ ਨੂੰ ਸਰਧਾਂਜਲੀ ਭੇਂਟ ਕਰਦਿਆਂ
ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਪੱਤਰਕਾਰਾਂ ਨੇ ਪੰਜਾਬ ਵਿੱਚ ਫੈਲੀਆਂ
ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦੀ ਰੋਕਥਾਮ ਲਈ ਨਿੱਗਰ ਪ੍ਰਸਾਸਨਿਕ ਉਪਰਾਲਿਆਂ ਦੀ
ਲੋੜ ਤੇ ਜੋਰ ਦਿੱਤਾ।
ਬਠਿੰਡਾ ਤੋਂ ਹਿੰਦੋਸਤਾਨ ਟਾਈਮਜ ਦੇ ਪਿੰ੍ਰਸੀਪਲ ਰਿਪੋਰਟਰ
ਸ੍ਰੀ ਹਰਜਿੰਦਰ ਸਿੰਘ ਸਿੱਧੂ ਦੇ ਪਿਤਾ ਨੂੰ ਸ੍ਰੋਮਣੀ ਅਕਾਲੀ ਦਲ ਵੱਲੋਂ ਸਰਧਾ ਦੇ ਫੁੱਲ
ਭੇਂਟ ਕਰਦਿਆਂ ਰਾਜ ਦੇ ਪ੍ਰਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ ਨੇ ਕਿਹਾ
ਕਿ ਨਿੱਜੀ ਤੌਰ ਤੇ ਭਾਵੇਂ ਉਹ ਵਿਛੜੀ ਆਤਮਾ ਨੂੰ ਕਦੇ ਨਹੀਂ ਸਨ ਮਿਲ ਸਕੇ, ਲੇਕਿਨ ਉਹਨਾਂ
ਦੇ ਬੇਟੇ ਦੀ ਖੋਜੀ ਨਿਰਪੱਖ ਤੇ ਦਲੇਰਾਨਾ ਪੱਤਰਕਾਰੀ ਤੋਂ ਇਹ ਅਹਿਸਾਸ ਹੁੰਦਾ ਹੈ, ਕਿ
ਮਾਪਿਆਂ ਨੇ ਉਸਨੂੰ ਚੰਗੇ ਸੰਸਕਾਰ ਦਿੱਤੇ ਹਨ। ਸ੍ਰੀ ਸਿੰਗਲਾ ਨੇ ਕਿਹਾ ਕਿ ਲੋਕਾਈ ਨੂੰ
ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਤੋਂ ਬਚਾਉਣ ਲਈ ਸ੍ਰ: ਪ੍ਰਕਾਸ ਸਿੰਘ ਬਾਦਲ ਦੀ
ਅਗਵਾਈ ਹੇਠਲੀ ਸਰਕਾਰ ਗੰਭੀਰ ਯਤਨ ਕਰ ਰਹੀ ਹੈ।
ਹਿੰਦੋਸਤਾਨ ਟਾਈਮਜ ਦੇ ਰੈਜੀਡੈਂਟ
ਐਡੀਟਰ ਸ੍ਰੀ ਰਮੇਸ ਵਿਨਾਇਕ ਨੇ ਆਪਣੇ ਸਰਧਾਂਜਲੀ ਭਾਸਣ ਦੌਰਾਨ ਕਿਹਾ ਕਿ ਸ੍ਰੀ ਹਰਜਿੰਦਰ
ਸਿੱਧੂ ਨੂੰ ਭਾਵੇਂ ਉਹ ਪਿਛਲੇ ਕਈ ਸਾਲਾਂ ਤੋਂ ਜਾਣਦੇ ਸਨ, ਲੇਕਿਨ ਆਪਣੀ ਟੀਮ ਦੇ ਇੱਕ
ਪ੍ਰਮੁੱਖ ਮੈਂਬਰ ਵਜੋਂ ਪਿਛਲੇ ਚਾਰ ਸਾਲਾਂ ਤੋਂ ਦਲੇਰਾਨਾ ਢੰਗ ਨਾਲ ਕੀਤੀ ਜਾ ਰਹੀ
ਪੱਤਰਕਾਰੀ ਨੇ ਉਹਨਾਂ ਨੂੰ ਇਹ ਅਹਿਸਾਸ ਕਰਵਾ ਦਿੱਤੈ ਕਿ ਮਾਪਿਆਂ ਨੇ ਉਸਨੂੰ ਨਿਰਪੱਖਤਾ
ਨਾਲ ਆਪਣੇ ਫ਼ਰਜ ਨਿਭਾਉਣ ਲਈ ਬਚਪਨ ਤੋਂ ਹੀ ਸੁਸਿੱਖਿਅਤ ਕੀਤਾ ਹੈ।
ਫਰੀਦਕੋਟ ਤੋਂ
ਲੋਕ ਸਭਾ ਦੀ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਮਰਹੂਮ ਸ੍ਰੀ ਸਿੱਧੂ ਨੂੰ ਸਰਧਾਂਜਲੀ
ਭੇਂਟ ਕਰਦਿਆਂ ਕਿਹਾ ਕਿ ਅਜਿਹੀਆਂ ਸਖ਼ਸੀਅਤਾਂ ਦੀ ਮਹਾਨਤਾ ਉਹਨਾਂ ਲੋਕਾਂ ਨੂੰ ਉਹਨਾਂ ਦੀ
ਔਲਾਦ ਵੱਲੋਂ ਨਿਭਾਈ ਸਮਾਜਿਕ ਭੂਮਿਕਾ ਤੋਂ ਹੀ ਜਾਣਕਾਰੀ ਮਿਲਦੀ ਹੈ, ਜਿਹਨਾਂ ਨੇ ਉਹਨਾਂ
ਨੂੰ ਦੇਖਿਆ ਜਾਂ ਮਿਲਿਆ ਨਹੀਂ ਹੁੰਦਾ। ਬੀਬੀ ਗੁਲਸ਼ਨ ਨੇ ਦਾਅਵਾ ਕੀਤਾ ਕਿ ਮੈਂਬਰ
ਪਾਰਲੀਮੈਂਟ ਵਜੋਂ ਹੋਰ ਜੁਮੇਵਾਰੀਆਂ ਨਿਭਾਉਣ ਤੋਂ ਇਲਾਵਾ ਕੈਂਸਰ ਵਰਗੀਆਂ ਬੀਮਾਰੀਆਂ ਤੋਂ
ਬਚਾਅ ਲਈ ਇਸ ਮੁੱਦੇ ਨੂੰ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਸਾਹਮਣੇ ਉਹ ਕਈ ਵਾਰ ਉਠਾ
ਚੁੱਕੇ ਹਨ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਿਣਗੇ।
ਭਾਰਤੀ ਕਮਿਊਨਿਸਟ ਪਾਰਟੀ
ਦੀ ਕੌਮੀ ਕੌਂਸਲ ਦੇ ਮੈਂਬਰ ਕਾ: ਹਰਦੇਵ ਅਰਸੀ ਜੋ ਪੰਜਾਬ ਵਿਧਾਨ ਸਭਾ ਤੋਂ ਬੈਸਟ
ਪਾਰਲੀਮੈਂਟੇਰੀਅਨ ਦਾ ਖਿਤਾਬ ਹਾਸਲ ਕਰ ਚੁੱਕੇ ਹਨ, ਨੇ ਸਿਆਸਤ ਵਿਧਾਨ ਪਾਲਿਕਾ ਅਤੇ ਕਾਰਜ
ਪਾਲਿਕਾ ਵਿੱਚ ਪੈਸੇ ਦੀ ਪ੍ਰਧਾਨਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁਲਕ ਨੂੰ ਇਸ ਵੇਲੇ
ਪ੍ਰੈਸ ਦੀ ਉਸਾਰੂ ਭੂਮਿਕਾ ਦੀ ਸਭ ਤੋਂ ਵੱਡੀ ਲੋੜ ਹੈ, ਹਰਜਿੰਦਰ ਸਿੱਧੂ ਨੂੰ ਇਸ ਪੈਮਾਨੇ
ਤੇ ਖਰਾ ਉਤਰਨ ਵਾਲਾ ਪੱਤਰਕਾਰ ਕਰਾਰ ਦਿੰਦਿਆਂ ਉਮੀਦ ਪ੍ਰਗਟ ਕੀਤੀ ਕਿ ਉਹ ਭਵਿੱਖ ਵਿੱਚ
ਵੀ ਅਡੋਲਤਾ ਨਾਲ ਇਸ ਦਿਸਾ ਵਿੱਚ ਅੱਗੇ ਵਧਦਾ ਰਹੇਗਾ।
ਬਾਘਾਪੁਰਾਣਾ ਤੋਂ ਅਕਾਲੀ
ਵਿਧਾਇਕ ਸ੍ਰੀ ਮਹੇਸਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਸ੍ਰ: ਸਿੱਧੂ ਨੂੰ ਸਰਧਾ ਦੇ ਫੁੱਲ
ਭੇਂਟ ਕਰਦਿਆਂ ਕਿਹਾ ਕਿ ਸਿਆਸਤਦਾਨਾਂ ਪ੍ਰਸਾਸਨਿਕ ਅਧਿਕਾਰੀਆਂ ਅਤੇ ਪੱਤਰਕਾਰਾਂ ਨੂੰ
ਅਜਿਹੀ ਨਿਰਪੱਖ ਤੇ ਮਿਸਾਲੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿ ਸੇਵਾਮੁਕਤੀ ਉਪਰੰਤ ਜਦ ਉਹ
ਸਾਬਕਾ ਹੋ ਜਾਣ ਤਾਂ ਸਮਾਜ ਉਹਨਾਂ ਨੂੰ ਸਤਿਕਾਰ ਨਾਲ ਦੇਖੇ। ਸ੍ਰੋਮਣੀ ਅਕਾਲੀ ਦਲ
ਅਮ੍ਰਿਤਸਰ ਵੱਲੋਂ ਸ੍ਰ: ਗੁਰਸੇਵਕ ਸਿੰਘ ਜਵਾਹਰਕੇ ਨੇ ਵੀ ਸ੍ਰੀ ਸਿੱਧੂ ਨੂੰ ਸਰਧਾਂਜਲੀ
ਭੇਂਟ ਕੀਤੀ।
ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ੍ਰ:
ਸਿੱਧੂ ਨੂੰ ਸਰਧਾਂਜਲੀ ਭੇਂਟ ਕਰਦਿਆਂ ਉਹਨਾਂ ਦੇ ਪੁੱਤਰ ਵੱਲੋਂ ਪੱਤਰਕਾਰਤਾ ਦੇ ਖੇਤਰ
ਵਿੱਚ ਨਿਭਾਈ ਜਾ ਰਹੀ ਸਾਨਦਾਰ ਸੇਵਾ ਬਦਲੇ ਇਸਦਾ ਸਿਹਰਾ ਮਾਪਿਆਂ ਵੱਲੋਂ ਉਸਨੂੰ ਦਿੱਤੇ
ਸੰਸਕਾਰਾਂ ਨੂੰ ਦਿੱਤਾ। ਇਸ ਸਰਧਾਂਜਲੀ ਸਮਾਗਮ ਵਿੱਚ ਸ੍ਰ: ਮਹੇਸਇੰਦਰ ਸਿੰਘ ਬਾਦਲ,
ਜਥੇਦਾਰ ਤੋਤਾ ਸਿੰਘ, ਦਰਸਨ ਸਿੰਘ ਬਰਾੜ, ਹਰਮੰਦਰ ਸਿੰਘ ਜੱਸੀ, ਸੁਖਦੇਵ ਸਿੰਘ ਢਿੱਲੋਂ,
ਗੁਰਪ੍ਰੀਤ ਸਿੰਘ ਮਲੂਕਾ, ਕਰਮ ਸਿੰਘ ਚੌਹਾਨ, ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਜਨਰਲ
ਡਾ: ਜਤਿੰਦਰ ਜੈਨ, ਮੋਗਾ ਦੇ ਡਿਪਟੀ ਕਮਿਸਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ, ਏ ਡੀ ਸੀ ਸ੍ਰੀ
ਜੋਰਮ ਬੇਦਾ, ਫਰੀਦਕੋਟ ਦੇ ਡਿਪਟੀ ਕਮਿਸਨਰ ਸ੍ਰੀ ਰਵੀ ਭਗਤ ਤੋਂ ਇਲਾਵਾ ਬਹੁਤ ਸਾਰੇ
ਸਿਵਲ ਤੇ ਪੁਲਿਸ ਅਧਿਕਾਰੀ ਵੀ ਹਾਜਰ ਸਨ।
ਪੰਜਾਬ ਦੇ ਰਾਜਪਾਲ ਸ੍ਰੀ ਸਿਵਰਾਜ ਪਾਟਿਲ,
ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ, ਕੇਂਦਰੀ ਵਿਦੇਸ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ
ਕੌਰ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ੋਕ ਸੰਦੇਸ ਭੇਜੇ, ਜਦ ਕਿ ਪ੍ਰਦੇਸ
ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਹਰਜਿੰਦਰ ਸਿੱਧੂ ਦੇ ਨਾਂ ਵਿਸੇਸ
ਸ਼ੋਕ ਸੰਦੇਸ ਉਹਨਾਂ ਦੇ ਮੀਡੀਆ ਸਲਾਹਕਾਰ ਸ੍ਰ: ਭਰਤਇੰਦਰ ਸਿੰਘ ਚਹਿਲ ਉਚੇਚੇ ਤੌਰ ਤੇ ਲੈ
ਕੇ ਆਏ। ਡੀ ਜੀ ਪੀ ਸ੍ਰੀ ਸੁਮੈਧ ਸਿੰਘ ਸੈਣੀ, ਰੋਜਾਨਾ ਨਵਾਂ ਜਮਾਨਾ ਦੇ ਐਕਟਿੰਗ ਸੰਪਾਦਕ
ਸ੍ਰੀ ਜਤਿੰਦਰ ਪੰਨੂ, ਪੀ ਪੀ ਪੀ ਦੇ ਪ੍ਰਧਾਨ ਸ੍ਰ: ਮਨਪ੍ਰੀਤ ਸਿੰਘ ਬਾਦਲ, ਭਾਈ ਗੁਰਦੀਪ
ਸਿੰਘ ਬਠਿੰਡਾ, ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਤੇ ਵਿਜੇਇੰਦਰ ਸਿੰਗਲਾ, ਬਿਕਰਮ ਸਿੰਘ
ਮਜੀਠੀਆ, ਲੋਕਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ, ਕਾਂਗਰਸ ਵਰਕਿੰਗ ਕਮੇਟੀ ਦੇ
ਮੈਂਬਰ ਸ੍ਰ: ਜਗਮੀਤ ਸਿੰਘ ਬਰਾੜ, ਪ੍ਰਸਿੱਧ ਵਕੀਲ ਸ੍ਰ: ਐਚ ਐਸ ਫੂਲਕਾ, ਵਿਧਾਇਕਾਂ ਸਰਵ
ਸ੍ਰੀ ਜੀਤ ਮੁਹਿੰਦਰ ਸਿੰਘ ਸਿੱਧੂ ਅਜੀਤਇੰਦਰ ਸਿੰਘ ਮੋਫਰ ਕੇਵਲ ਸਿੰਘ ਢਿੱਲੋਂ ਪ੍ਰੇਮ
ਮਿੱਤਲ ਦੀਪ ਮਲਹੋਤਰਾ, ਉਪ ਮੁੱਖ ਮੰਤਰੀ ਦੇ ਓ ਐਸ ਡੀ ਚਰਨਜੀਤ ਸਿੰਘ ਬਰਾੜ, ਡਾ: ਓਮ
ਪ੍ਰਕਾਸ ਸਰਮਾਂ ਅਤੇ ਕਈ ਸਾਬਕਾ ਵਿਧਾਇਕਾਂ ਤੇ ਸਿਆਸੀ ਸਖ਼ਸੀਅਤਾਂ ਨੇ ਵੀ ਸਿੱਧੂ ਪਰਿਵਾਰ
ਨਾਲ ਦੁੱਖ ਸਾਂਝਾ ਕੀਤਾ। ਰੈਵਨਿਊ ਆਫੀਸਰਜ ਐਸੋਸੀਏਸਨ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਜੇ
ਸੀ ਪਰਿੰਦਾ ਨੇ ਧੰਨਵਾਦ ਕੀਤਾ।
No comments:
Post a Comment