ਰਾਹੁਲ ਅਤੇ ਕੈਪਟਨ ਨੂੰ ਰਾਹੂ-ਕੇਤੂ ਕਹਿਣ 'ਤੇ ਭੜਕੇ ਕਾਂਗਰਸੀ
ਲੁਧਿਆਣਾ,
(PTI)- ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਕਾਂਗਰਸ ਜਨਰਲ ਸਕੱਤਰ
ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਕੈਪ. ਅਮਰਿੰਦਰ ਸਿੰਘ ਨੂੰ ਰਾਹੂ-ਕੇਤੂ
ਕਹਿਣ 'ਤੇ ਕਾਂਗਰਸੀ ਭੜਕ ਉੱਠੇ ਹਨ, ਜਿਸ ਦੇ ਸਿੱਟੇ ਵਜੋਂ ਅੱਜ ਤਾਜਪੁਰ ਰੋਡ 'ਤੇ
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਵੀ ਦੀ ਅਗਵਾਈ ਵਿਚ ਬਿਕਰਮ ਮਜੀਠੀਆ ਦਾ ਪੁਤਲਾ ਫੂਕ
ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰਵੀ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਆ ਕੇ ਮਜੀਠੀਆ
ਆਪਣਾ ਦਿਮਾਗੀ ਸੰਤੁਲਨ ਗੁਆ ਬੈਠੇ ਹਨ ਅਤੇ ਉਨ੍ਹਾਂ ਨੂੰ ਕੈਪਟਨ ਦਾ ਫੋਬੀਆ ਹੋ ਗਿਆ ਹੈ।
ਰਾਹੂ-ਕੇਤੂ ਰਾਹੁਲ ਅਤੇ ਕੈਪਟਨ ਨਹੀਂ, ਬਲਕਿ ਖੁਦ ਮਜੀਠੀਆ ਅਤੇ ਸੁਖਬੀਰ ਬਾਦਲ ਹਨ,
ਜਿਨ੍ਹਾਂ ਨੇ ਆਪਣਾ ਤਾਨਾਸ਼ਾਹੀ ਰਵੱਈਆ ਅਪਨਾ ਕੇ ਪ੍ਰਦੇਸ਼ ਨੂੰ ਬਰਬਾਦੀ ਦੀ ਕਗਾਰ 'ਤੇ
ਖੜ੍ਹਾ ਕਰ ਦਿੱਤਾ ਹੈ। ਕਾਂਗਰਸੀਆਂ ਨੂੰ ਡਰਾ-ਧਮਕਾ ਕੇ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ
ਜਾ ਰਿਹਾ ਹੈ ਪਰ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਗਲੀ ਸਰਕਾਰ ਕਾਂਰਗਸ ਦੀ
ਬਣੇਗੀ ਕਿਉਂਕਿ ਸਮਾਂ ਬੀਤਣ ਦਾ ਪਤਾ ਨਹੀਂ ਚਲਦਾ। ਫਿਰ ਇਨ੍ਹਾਂ ਦੀਆਂ ਧੱਕੇਸ਼ਾਹੀਆਂ ਦਾ
ਹਿਸਾਬ ਲਿਆ ਜਾਵੇਗਾ। ਰੋਸ ਪ੍ਰਦਰਸ਼ਨ ਵਿਚ ਜੋਗਿੰਦਰ ਪਾਲ, ਬਲਬੀਰ ਸਿੰਘ, ਵਿਜੇ ਰਾਜਪੂਤ,
ਰਹਿਮਾਨ ਮਲਿਕ, ਵਿਜੇ ਭਾਰਤੀ, ਰਾਜੇਸ਼ ਸ਼ਰਮਾ ਤੇ ਸ਼ਿਖਾ ਆਦਿ ਮੌਜੂਦ ਸਨ।
No comments:
Post a Comment