ਪੰਜਾਬ ਨੂੰ ਬਣਦਾ 5112 ਕਰੋੜ ਦਾ ਸੋਕਾ ਰਾਹਤ ਪੈਕੇਜ਼ ਨਾ ਦੇਣ ਕਰਕੇ ਸੁਖਬੀਰ ਵਲੋਂ ਕਾਂਗਰਸ 'ਤੇ ਤਿੱਖਾ ਹਮਲਾ
ਪੰਜਾਬ ਨੂੰ ਬਣਦਾ 5112 ਕਰੋੜ ਦਾ ਸੋਕਾ ਰਾਹਤ ਪੈਕੇਜ਼ ਨਾ ਦੇਣ ਕਰਕੇ ਸੁਖਬੀਰ ਵਲੋਂ ਕਾਂਗਰਸ 'ਤੇ ਤਿੱਖਾ ਹਮਲਾ
ਚੰਡੀਗੜ੍ਹ, 19 ਅਕਤੂਬਰ - ਪੰਜਾਬ
ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ
ਸਰਕਾਰ ਵਲੋਂ ਪੰਜਾਬ ਨੂੰ 46 ਫੀਸਦੀ ਵਰਖਾ ਨਾ ਹੋਣ ਕਰਕੇ ਝੋਨੇ ਦੇ ਉਤਪਾਦਨ ਲਈ ਕੀਤੇ
ਵਾਧੂ ਖਰਚ ਦਾ ਬਣਦਾ 5112 ਕਰੋੜ ਦੇ ਸੋਕਾ ਰਾਹਤ ਪੈਕੇਜ਼ ਨਾ ਦੇਣ ਕਰਕੇ ਤਿੱਖੀ
ਨੁਕਤਾਚੀਨੀ ਕਰਦਿਆਂ ਕਿਹਾ ਹੈ , ਕਿ ਕੇਂਦਰ ਨੂੰ ਸਾਰੇ ਰਾਜਾਂ ਨਾਲ ਇਕਸਾਰ ਵਿਵਹਾਰ ਕਰਨਾ ਚਾਹੀਦਾ ਹੈ।
ਅੱਜ
ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਜੋ ਕਿ
ਦੇਸ਼ ਦਾ ਅੰਨਦਾਤਾ ਹੈ, ਇਕੱਲੇ ਹੀ ਦੇਸ਼ ਦੇ ਅੰਨ ਭੰਡਾਰ ਵਿਚ 50 ਫੀਸਦੀ ਤੋਂ ਵੱਧ
ਹਿੱਸਾ ਦਿੰਦਾ ਹੈ ਤੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿਚ ਆਤਮ ਨਿਰਭਰ ਬਣਾਉਣ ਵਿਚ ਪੰਜਾਬ
ਦਾ ਸਭ ਤੋਂ ਵੱਡਾ ਰੋਲ ਹੈ। ਉਨ੍ਹਾ ਕਿਹਾ ਕਿ 'ਪੰਜਾਬ ਦੇ ਕਿਸਾਨਾਂ ਨੂੰ ਨਜ਼ਰਅੰਦਾਜ
ਕਰਕੇ ਕੇਂਦਰ ਉਨ੍ਹਾ ਹੱਥਾਂ ਨੂੰ ਹੀ ਖਾਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਿ ਉਸਨੂੰ ਰੋਜ਼ੀ ਰੋਟੀ ਦਿੰਦੇ ਹਨ।'
ਉਨ੍ਹਾ ਕਿਹਾ
ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕੇਂਦਰੀ ਖੇਤੀ ਮੰਤਰੀ ਸ੍ਰੀ ਸਰਦ ਪਵਾਰ ਦੀ ਅਗਵਾਈ
ਵਾਲੀ ਕਮੇਟੀ ਜਿਸਦੇ ਕਿ ਸ੍ਰੀ ਜੈਰਾਮ ਰਮੇਸ਼ ਵੀ ਮੈਂਬਰ ਸਨ, ਵਲੋਂ ਪੰਜਾਬ ਨੂੰ ਸੋਕਾ
ਰਾਹਤ ਦੇਣ ਦੀ ਸਿਫਾਰਸ਼ ਕਰਨ ਪਿੱਛੋਂ ਵੀ ਕੇਂਦਰ ਸਰਕਾਰ ਨੇ ਪੰਜਾਬ ਦੀ ਇਸ ਜਾਇਜ਼ ਮੰਗ
ਨੂੰ ਰੱਦੀ ਵਾਲੀ ਟੋਕਰੀ ਵਿਚ ਸੁੱਟ ਦਿੱਤਾ ਹੈ। ਉਨ੍ਹਾ ਕਿਹਾ
ਕਿ ਸ੍ਰੀ ਪਵਾਰ ਤੇ ਸ੍ਰੀ ਜੈਰਾਮ ਰਮੇਸ਼ ਨੇ ਪ੍ਰੈਸ ਕਾਨਫਰੰਸ ਦੌਰਾਨ ਭਰੋਸਾ ਦਿੱਤਾ ਸੀ
ਕਿ ਕੇਂਦਰ ਸਰਕਾਰ ਪੰਜਾਬ ਨੂੰ ਤੁਰੰਤ ਸੋਕਾ ਰਾਹਤ ਪੈਕੇਜ਼ ਦੇ ਦੇਵੇਗੀ, ਜਿਸ ਲਈ ਪੰਜਾਬ
ਸਰਕਾਰ ਆਪਣਾ ਮੰਗ ਪੱਤਰ ਪੂਰੇ ਵੇਰਵਿਆਂ ਸਹਿਤ ਦੇਵੇ। ਉਨ੍ਹਾ ਕਿਹਾ
ਕਿ ਪੰਜਾਬ ਸਰਕਾਰ ਵਲੋਂ ਤੁਰੰਤ ਪੂਰੀ ਵਿਸਥਾਰਤ ਰਿਪੋਰਟ ਕੇਂਦਰ ਨੂੰ ਦੇ ਦਿੱਤੀ ਗਈ, ਪਰ
ਕੇਂਦਰ ਸਰਕਾਰ ਨੇ ਅਜੇ ਤੱਕ ਇਸ ਮਸਲੇ 'ਤੇ ਪੂਰੀ ਤਰ੍ਹਾਂ ਚੁੱਪ ਵੱਟੀ ਪਈ ਹੈ, ਜੋ ਕਿ
ਕੇਂਦਰ ਦੀ ਪੰਜਾਬ ਪ੍ਰਤੀ ਮਤਰੇਈ ਨੀਤੀ ਨੂੰ ਦਰਸਾਉਂਦਾ ਹੈ।
ਉਨ੍ਹਾ ਕਿਹਾ
ਕਿ ਕੇਂਦਰ ਸਰਕਾਰ ਨੂੰ ਦਿੱਤੀ ਗਈ ਰਿਪੋਰਟ ਵਿਚ ਕੁੱਲ 5112.9 ਕਰੋੜ ਰੁਪੈ ਦੀ ਮੰਗ
ਕੀਤੀ ਗਈ ਸੀ, ਜਿਸ ਵਿਚ ਵਾਧੂ ਬਿਜਲੀ ਵਰਤੋਂ ਲਈ 2531 ਕਰੋੜ, ਡੀਜ਼ਲ 'ਤੇ ਕਿਸਾਨਾਂ ਦੇ
ਵਾਧੂ ਖਰਚ Ñਲਈ 850.80 ਕਰੋੜ, ਖੇਤੀ ਕਰਜ਼ਿਆਂ ਲਈ 893 ਕਰੋੜ, ਜ਼ਮੀਨ ਹੇਠਲੇ ਪਾਣੀ ਦੀ
ਸਾਂਭ ਲਈ 300 ਕਰੋੜ, ਟਿਊਬਵੈਲ ਲਾਏ ਜਾਣ ਲਈ 300 ਕਰੋੜ, ਪਸ਼ੂ ਚਾਰੇ ਲਈ 211.60 ਕਰੋੜ
ਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ 26 ਕਰੋੜ ਦੀ ਮੰਗ ਕੀਤੀ ਗਈ ਸੀ।
ਸ.
ਬਾਦਲ ਨੇ ਮੰਗ ਕੀਤੀ ਕਿ 46 ਫੀਸਦੀ ਵਰਖਾ ਘੱਟ ਹੋਣ ਕਰਕੇ ਪੰਜਾਬ ਦੇ ਕਿਸਾਨਾਂ ਨੇ ਆਪਣੇ
ਬੱਚਿਆਂ ਦੀ ਤਰ੍ਹਾਂ ਫਸਲ ਨੂੰ ਪਾਲਕੇ ਦੇਸ਼ ਦਾ ਢਿੱਭ ਭਰਨ ਲਈ ਝੋਨੇ ਦਾ ਰਿਕਾਰਡ
ਉਤਪਾਦਨ ਕੀਤਾ ਹੈ, ਜਦਕਿ ਕੇਂਦਰ ਨੇ ਕਿਸਾਨਾਂ ਦੀ ਮੰਗਾਂ ਪ੍ਰਤੀ ਅੱਖਾਂ ਮੀਚੀਆਂ ਹੋਈਆਂ
ਹਨ।
ਇਸ
ਮੁੱਦੇ 'ਤੇ ਪੰਜਾਬ ਕਾਂਗਰਸ ਦੀ ਚੁੱਪ 'ਤੇ ਸਵਾਲ ਚੁੱਕਦਿਆਂ ਸ. ਬਾਦਲ ਨੇ ਕਿਹਾ ਕਿ
ਕੈਪਟਨ ਅਮਰਿੰਦਰ ਸਿੰਘ ਉਹ ਕੋਈ ਵੀ ਮੁੱਦਾ ਨਹੀਂ ਚੁੱਕਦੇ ਜਿਸ ਨਾਲ ਕਾਂਗਰਸ ਹਾਈਕਮਾਨ
ਸਵਾਲਾਂ ਦੇ ਹੇਠ ਆਉਂਦੇ ਹੋਣ। ਉਨ੍ਹਾ ਕਿਹਾ ਕਿ ਆਪਣੀ ਕਪਤਾਨੀ ਖਾਤਰ ਕੈਪਟਨ ਨੇ ਕਿਸਾਨਾਂ ਦੇ ਹਿੱਤਾਂ ਨੂੰ ਵੀ ਛਿੰਕੇ ਟੰਗ ਦਿੱਤਾ ਹੈ। ਉਨ੍ਹਾ ਕਿਹਾ
ਕਿ ਅਕਾਲੀ ਦਲ ਆਗਾਮੀ ਸਰਦ ਰੁੱਤ ਸ਼ੈਸ਼ਨ ਦੌਰਾਨ ਸੰਸਦ ਵਿਚ ਇਹ ਮੁੱਦਾ ਚੁੱਕੇਗਾ ਤੇ
ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਇਸ ਪੈਕੇਜ਼ ਲਈ ਪ੍ਰਧਾਨ ਮੰਤਰੀ ਨੂੰ ਮਿਲਣਗੇ।
ਇਸ
ਮੌਕੇ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿਚ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ
ਮਜੀਠੀਆ, ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਸੈਰ ਸਪਾਟਾ ਮੰਤਰੀ ਸਰਵਣ ਸਿੰਘ ਫਿਲੌਰ,
ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਡੀ.ਜੀ.ਪੀ. ਸੁਮੇਧ ਸੈਣੀ ਸ਼ਾਮਿਲ ਸਨ।
No comments:
Post a Comment