ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ
ਪ੍ਰੈਸ ਨੋਟਜਲੰਧਰ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਸ਼ਹੀਦ ਮਦਨ ਲਾਲ ਢੀਂਗਰਾ ਦੇ ਅੰਮ੍ਰਿਤਸਰ ਸ਼ਹਿਰ ਵਿਚਲੇ ਜੱਦੀ ਘਰ ਵਾਲੀ ਜਗ•ਾ ਉਪਰ ਸ਼ਹੀਦ ਢੀਂਗਰਾ ਦੀ ਯਾਦ ਵਿਚ ਕੋਈ ਸਮਾਰਕ ਨਾ ਬਣਾਉਣ ਸਬੰਧੀ ਦਿਤੇ ਹਲਫ਼ਨਾਮੇ ਉਪਰ ਡੂੰਘੇ ਅਫ਼ਸੋਸ ਤੇ ਗੁੱਸੇ ਦਾ ਪ੍ਰਗਟਾਵਾ ਕਰਦੀ ਹੈ।
ਪੰਜਾਬ ਸਰਕਾਰ ਦਾ ਇਹ ਸਟੈਂਡ ਉਸ ਭਰੋਸੇ ਦੇ ਐਨ ਉਲਟ ਹੈ, ਜੋ ਨੋਜੁਆਨ ਵਿਦਿਆਰਥੀ ਜਥੇਬੰਦੀਆਂ ਨੂੰ ਅੰਮ੍ਰਿਤਸਰ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਵਲੋਂ ਦਿੱਤਾ ਗਿਆ ਸੀ, ਜੋ ਸ਼ਹੀਦ ਦੇ ਜੱਦੀ ਘਰ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਵਿਰੁੱਧ ਅਵਾਜ਼ ਬੁਲੰਦ ਕਰ ਰਹੀਆਂ ਸਨ। ਇਸ ਸਬੰਧੀ ਡੀ.ਸੀ. ਵਲੋਂ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨੂੰ ਇਕ ਪੱਤਰ ਵੀ ਲਿਖਿਆ ਗਿਆ ਸੀ। ਦੇਸ਼ ਭਗਤ ਯਾਦਗਾਰ ਕਮੇਟੀ ਮਹਿਸੂਸ ਕਰਦੀ ਹੈ ਕਿ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਇਹ ਅਫ਼ਸੋਸਨਾਕ ਪੈਂਤੜਾ ਦਰਸਾਉਂਦਾ ਹੈ ਕਿ ਉਸ ਦੇ ਦਿਮਾਗ ਵਿਚ ਸ਼ਹੀਦਾਂ ਪ੍ਰਤੀ ਉਕਾ ਵੀ ਕੋਈ ਸਤਿਕਾਰ ਜਾਂ ਸਦਭਾਵਨਾ ਨਾਂ ਦੀ ਕੋਈ ਚੀਜ਼ ਨਹੀਂ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੀਟਿੰਗ ਕਰਕੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਉਪਰ ਮੁੜ ਗੌਰ ਕਰੇ ਅਤੇ ਮਹਾਨ ਸ਼ਹੀਦ ਮਦਨ ਲਾਲ ਢੀਂਗਰਾ ਜੀ ਦੇ ਜੱਦੀ ਘਰ ਦੀ ਜਗ•ਾ ਉਪਰ ਢੁੱਕਵੀਂ ਯਾਦਗਾਰ ਬਣਾਉਣ ਦਾ ਐਲਾਨ ਕਰੇ ਤੇ ਇਸ ਸਬੰਧ ਵਿਚ ਲੋੜੀਦੀ ਕਾਰਵਾਈ ਸ਼ੁਰੂ ਕਰੇ। ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦ ਵਿਚ ਬਣਾਇਆ ਗਿਆ ਸਮਾਰਕ ਉਸ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜ਼ਲੀ ਵੀ ਹੋਏਗਾ ਅਤੇ ਇਹ ਆਮ ਲੋਕਾਂ ਖਾਸਕਰ ਨੌਜਵਾਨ ਪੀੜ•ੀ ਅੰਦਰ ਦੇਸ਼ ਭਗਤੀ ਤੇ ਲੋਕਾਂ ਲਈ ਕੁਰਬਾਨੀ ਕਰਨ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ।
ਮੀਟਿੰਗ ਵਿਚ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਉਪ-ਪ੍ਰਧਾਨ ਕਾ. ਨੌਨਿਹਾਲ ਸਿੰਘ, ਖਜ਼ਾਨਚੀ ਰਘਬੀਰ ਸਿੰਘ ਛੀਨਾ, ਕਾ. ਅਮੋਲਕ ਸਿੰਘ, ਕਾਮਰੇਡ ਗੁਰਮੀਤ, ਮੰਗਤ ਰਾਮ ਪਾਸਲਾ, ਕਾਮਰੇਡ ਗੁਰਮੀਤ ਸਿੰਘ ਢੱਡਾ ਤੇ ਕਾ. ਦੇਵ ਰਾਜ ਨਈਅਰ ਵੀ ਹਾਜ਼ਰ ਸਨ।
No comments:
Post a Comment