jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 23 October 2012

ਸ਼ਰੂਤੀ ਅਗਵਾ ਕਾਂਡ ਚ ਨਵਾਂ ਮੋੜ

                            ਸ਼ਰੂਤੀ ਅਗਵਾ ਕਾਂਡ ਚ ਨਵਾਂ ਮੋੜ-

                                                                    ਸ਼ਰੂਤੀ ਨੇ ਮਾਪਿਆਂ ਨਾਲ ਜਾਣ ਅਤੇ ਮੈਡੀਕਲ ਕਰਵਾਉਣ  ਤੋਂ ਕੀਤੀ ਨਾਂਹ
       ਫਰੀਦਕੋਟ 23 ਅਕਤੂਬਰ ( ਗੁਰਭੇਜ ਸਿੰਘ ਚੌਹਾਨ ) ਅੱਜ ਸਵੇਰੇ ਫਰੀਦਕੋਟ ਤੋਂ ਅਗਵਾ ਕੀਤੀ ਲੜਕੀ ਸ਼ਰੂਤੀ ਨੂੰ ਸੀ ਜੇ ਐਮ ਫਰੀਦਕੋਟ ਦੀ ਅਦਾਲਤ ਵਿਚ ਸਖਤ ਪੁਲਿਸ ਪ੍ਰਬੰਧਾਂ ਦੀ ਨਿਗਰਾਨੀ ਵਿਚ ਪੇਸ਼ ਕੀਤਾ ਗਿਆ। ਸਵੇਰ ਤੋਂ ਹੀ ਜਿਲ•ਾ ਕਚਹਿਰੀ ਅਤੇ ਸਿਵਲ ਹਸਪਤਾਲ ਅੱਗੇ ਭਾਰੀ ਸੁਰੱਖਿਆ ਤਹਿਤ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏੇ ਸਨ ਅਤੇ ਹਰ ਅੰਦਰ ਆਉਣ ਵਾਲੇ ਦੀ ਗਹੁ ਨਾਲ ਪੁੱਛਗਿੱਛ ਕੀਤੀ ਜਾ ਰਹੀ ਸੀ। ਸੀ ਜੇ ਐਮ ਦੀ ਅਦਾਲਤ ਵਾਲਾ ਪਾਸਾ ਪੂਰੀ ਤਰਾਂ ਸੀਲ ਕੀਤਾ ਹੋਇਆ ਸੀ ਅਤੇ ਉਧਰ ਕਿਸੇ ਨੂੰ ਵੀ ਜਾਣ ਦੀ ਇਜ਼ਾਜਤ ਨਹੀਂ ਸੀ। ਜਿਉਂ ਹੀ ਸ਼ਰੂਤੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਸਦੇ ਆਈ ਪੀ ਸੀ ਦੀ ਧਾਰਾ 164 ਤਹਿਤ ਬਿਆਨ ਲਏ ਗਏ ਜਿਸਤੇ ਸ਼ਰੂਤੀ ਨੇ ਪਹਿਲਾਂ ਤਾਂ ਮੈਡੀਕਲ ਕਰਵਾਉਣ ਅਤੇ ਮਾਪਿਆਂ ਨਾਲ ਜਾਣ ਦੀ ਸਹਿਮਤੀ ਪ੍ਰਗਟ ਕੀਤੀ ਪਰ ਨਾਲ ਹੀ ਉਸਨੇ ਮੈਡੀਕਲ ਕਰਵਾਉਣ ਅਤੇ ਮਾਪਿਆਂ ਨਾਲ ਜਾਣ ਤੋਂ ਨਾਂਹ ਕਰ ਦਿੱਤੀ ਜਿਸਤੇ ਅਦਾਲਤ ਨੇ ਸ਼ਰੂਤੀ ਨੂੰ ਨਾਰੀ ਨਿਕੇਤਨ ਜਲੰਧਰ ਭੇਜ ਦਿੱਤਾ। ਸ਼ਰੂਤੀ ਦੀ ਮਾਂ ਨੇ ਦੋਸ਼ ਲਾਇਆ ਕਿ ਸ਼ਰੂਤੀ ਬਹੁਤ ਨਰਵਸ ਸੀ ਅਤੇ ਉਸਨੂੰ ਆਪਣੀ ਧੀ ਨੂੰ ਪੁਲਿਸ ਨੇ ਮਿਲਣ ਨਹੀਂ ਦਿੱਤਾ। ਪੁਲਿਸ ਅੱਜ ਇਹ ਕਹਿ ਰਹੀ ਸੀ ਕਿ ਨਿਸ਼ਾਨ ਸਿੰਘ ਨੂੰ 25 ਨੂੰ ਪੇਸ਼ ਕੀਤਾ ਜਾਵੇਗਾ ਪਰ ਪੁਲਿਸ ਨੇ ਗੁਪਤ ਤੌਰ ਤੇ ਹੀ ਨਿਸ਼ਾਨ ਨੂੰ ਬਿਨਾਂ ਕਿਸੇ ਨੂੰ ਭਿਣਕ ਪਏ ਅਦਾਲਤ ਦੇ ਪੇਸ਼ ਕਰਕੇ ਰੀਮਾਂਡ ਲੈ ਲਿਆ। ਸ਼ੰਘਰਸ਼ ਕਮੇਟੀ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ ਅਤੇ ਉਨ•ਾਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਇੱਥੇ ਵਰਨਣਯੋਗ ਹੈ ਕਿ ਪਹਿਲਾਂ ਤੋਂ ਹੀ ਇਹ ਕਿਆਸ ਅਰਾਂਈਆਂ ਲੱਗ ਰਹੀਆਂ ਸਨ ਕਿ ਲੜਕੀ ਮਾਪਿਆਂ ਨਾਲ ਨਹੀਂ ਜਾਏਗੀ ।   
By -- ਗੁਰਭੇਜ ਸਿੰਘ ਚੌਹਾਨ

No comments: