jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 28 October 2012

ਮੇਰਾ ਸਾਰਾ ਜੀਵਨ ਕੈਂਸਰ ਦੇ ਮਰੀਜ਼ਾਂ ਨੂੰ ਸਮਰਪਿਤ ਹੈ--ਕੁਲਵੰਤ ਧਾਲੀਵਾਲ

                                        
   ਕੁਲਵੰਤ ਧਾਲੀਵਾਲ ਪਿੰਡ ਬੀੜ ਰਾਊਕੇ ਜਿਲ•ਾ ਮੋਗਾ ਦੇ ਜੰਮਪਲ ਹਨ ਅਤੇ ਯੂ ਕੇ ਦੇ ਸਿਟੀਜਨ ਹਨ। ਯੂ ਕੇ ਵਿਚ ਉਨ•ਾਂ ਦਾ ਕੱਪੜੇ ਦਾ ਬੜਾ ਵੱਡਾ ਕਾਰੋਬਾਰ ਹੈ ਅਤੇ ਉਹ ਯੂ ਕੇ ਖਾਸ ਅਮੀਰਾਂ ਵਿਚ ਗਿਣੇ ਜਾਂਦੇ ਹਨ। ਕੁਲਵੰਤ ਧਾਲੀਵਾਲ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਯੂ ਕੇ ਰਾਜਦੂਤ ਹਨ। ਇਸ ਟਰੱਸਟ ਦੀ ਸ਼ੁਰੂਆਤ 8 ਸਾਲ ਪਹਿਲਾਂ ਹੋਈ ਸੀ। ਇਹ ਟਰੱਸਟ ਸਾਰੀ ਦੁਨੀਆਂ ਵਿਚ ਕੈਂਸਰ ਦੀ ਲੜਾਈ ਲੜ ਰਿਹਾ ਹੈ ਅਤੇ ਇਸ ਵਿਚ 4300 ਵਰਕਰ ਕੰਮ ਕਰ ਰਹੇ ਹਨ । ਹੁਣ ਇਸਨੇ  ਭਾਰਤ ਦੀਆਂ ਵੀ 18 ਸਟੇਟਾਂ ਵਿਚ ਕੰਮ ਕਰਨਾਂ ਸ਼ੁਰੂ ਕੀਤਾ ਹੈ। ਇਹ ਸੰਸਥਾ ਵਰਡ ਹੈਲਥ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ ਅਤੇ ਹੁਣ ਤੱਕ 1327 ਕੈਂਪ ਲਾ ਚੁੱਕੀ ਹੈ ਜਿਸ ਵਿਚ ਕੈਂਸਰ ਸੰਬੰਧੀ ਮੁਫਤ ਚੈਕ ਅਪ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਹਰ ਰੋਜ਼ ਪੰਜ ਟੀਮਾਂ ਇਸ ਕੰਮ ਤੇ ਲੱਗੀਆਂ ਹੋਈਆਂ ਹਨ। ਇਨ•ਾਂ ਟੀਮਾਂ ਨੇ ਹੁਣ ਤੱਕ  2 ਲੱਖ ਲੋਕਾਂ ਦਾ ਮੁਆਇਨਾਂ ਕੀਤਾ ਹੈ ਅਤੇ 30 ਹਜ਼ਾਰ ਸ਼ੱਕੀ ਮਰੀਜ਼ਾਂ ਦੀ ਮੈਮੋਗਰਾਫੀ ਕੀਤੀ ਹੈ ਜਿਸ ਨਾਲ 5300 ਮਰੀਜ਼ਾਂ ਦੀ ਬੀਮਾਰੀ ਸਮੇਂ ਸਿਰ ਪਤਾ ਲੱਗ ਜਾਣ ਤੇ ਉਨ•ਾਂ ਦੀ ਜ਼ਿੰਦਗੀ ਬਚ ਗਈ ਹੈ, ਅਤੇ ਹੁਣ ਇਨ•ਾਂ ਟੀਮਾਂ ਨੇ ਇਕੱਲੇ ਇਕੱਲੇ ਪਿੰਡ ਦਾ ਮੁਆਇਨਾ ਕਰਨਾ ਹੈ ਅਤੇ 3 ਸਾਲ ਵਿਚ ਪੂਰੇ ਪੰਜਾਬ ਦਾ ਮੁਆਇਨਾਂ ਕਰ ਦੇਣਾ ਹੈ  ਸਰਕਾਰਾਂ ਨੇ 65 ਸਾਲਾਂ ਚ ਐਨਾਂ ਕੰਮ  ਨਹੀਂ ਕੀਤਾ ਜਿੰਨਾ ਇਸਨੇ ਥੋੜੇ ਸਮੇਂ ਵਿਚ ਹੀ ਕਰ ਦਿੱਤਾ ਹੈ । ਸ: ਧਾਲੀਵਾਲ ਨੇ ਆਪਣਾ ਪੂਰਾ  ਜੀਵਨ ਕੈਂਸਰ ਦੇ ਮਰੀਜ਼ਾਂ ਨੂੰ ਸਮਰਪਿਤ ਕੀਤਾ ਹੋਇਆ ਹੈ ਅਤੇ ਜਿਸ ਅਹੁਦੇ ਤੇ ਉਹ ਕੰਮ ਕਰ ਰਹੇ ਹਨ , ਉਸਦੀ 2 ਕਰੋੜ ਪ੍ਰਤੀ ਮਹੀਨਾ ਤਨਖਾਹ ਵਿੱਚੋਂ ਉਹ ਕੋਈ ਪੈਸਾ ਨਹੀਂ ਲੈਂਦੇ। ਉਨ•ਾਂ ਨੂੰ ਪਿਛਲੇ ਸਾਲ ਇਸ ਸੰਸਥਾ ਵਿਚ ਨਿਰਸੁਆਰਥ ਕੰਮ ਕਰਨ ਬਦਲੇ ਕੈਨੇਡਾ ਦੇ ਲੋਕਾਂ ਵੱਲੋਂ ਭਾਈ ਘਨੱਈਆ ਅਤੇ ਭਗਤ ਪੂਰਨ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।  ਸ: ਧਾਲੀਵਾਲ ਨੇ ਦੱਸਿਆ ਕਿ ਪੂਰੀ ਦੁਨੀਆਂ ਚ ਹਰ ਸਾਲ ਕੈਂਸਰ ਨਾਲ 76 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਜਿਸ ਵਿਚੋਂ 55 ਲੱਖ ਲੋਕ ਭਾਰਤ ਵਿਚ ਇਸ ਬੀਮਾਰੀ ਨਾਲ ਮਰਦੇ ਹਨ। ਉਨ•ਾਂ ਨੇ ਦੱਸਿਆ ਕਿ ਉਨ•ਾਂ ਦੀ ਟੀਮ ਨੇ ਕਸ਼ਮੀਰ ਦੇ 100 ਪਿੰਡਾਂ ਦਾ ਮੁਆਇਨਾ ਕੀਤਾ ਪਰ ਉੱਥੇ ਇਕ ਵੀ ਮਰੀਜ਼ ਨਹੀਂ ਮਿਲਿਆ । ਇਸਦਾ ਕਾਰਨ ਸਾਫ ਸੁਥਰਾ ਵਾਤਾਵਰਣ ਅਤੇ ਆਰਾਮ ਦੀ ਜ਼ਿੰਦਗੀ ਜੀਉਣਾ ਹੈ, ਜਦੋਂ ਕਿ ਪੰਜਾਬ ਵਿਚ ਇਹ ਬੀਮਾਰੀ ਖਤਰਨਾਕ ਹੱਦ ਤੱਕ ਫੈਲ ਚੁੱਕੀ ਹੈ ਅਤੇ ਮਾਲਵਾ ਬੈਲਟ ਸਭ ਤੋਂ ਵੱਧ ਪ੍ਰਭਾਵਤ ਹੈ। ਉਨ•ਾਂ ਦੱਸਿਆ ਕਿ ਸਭ ਤੋਂ ਜਿਆਦਾ ਮੌਤਾਂ ਔਰਤਾਂ ਵਿਚ ਬੱਚੇਦਾਨੀ ਅਤੇ ਛਾਤੀ  ਦੇ ਕੈਂਸਰ ਨਾਲ ਹੁੰਦੀਆਂ ਹਨ। ਬੱਚੇ ਨੂੰ ਆਪਣਾ ਦੁੱਧ ਨਾ ਪਿਆਉਣਾ ਛਾਤੀ ਦੇ ਰੋਗ ਦਾ ਮੁੱਖ ਕਾਰਨ ਹੈ। ਇਸਤੋਂ ਇਲਾਵਾ ਪੰਜਾਬ ਵਿਚ ਹਰ 5ਵੇਂ ਬੰਦੇ ਨੂੰ ਸ਼ੂਗਰ ਅਤੇ 6 ਵੇਂ ਨੂੰ ਬਲੱਡ ਪਰੈਸ਼ਰ ਹੈ ਅਤੇ ਪੰਜਾਬ ਦੇ 50 ਪ੍ਰਤੀਸ਼ਤ ਲੋਕ ਮਰੀਜ਼ ਹਨ। ਅਗਲੇ 10 ਸਾਲਾਂ ਤੱਕ ਪੰਜਾਬ ਵਿਚ ਹਰ ਘਰ ਵਿਚ ਕੈਂਸਰ ਦਾ ਮਰੀਜ਼ ਹੋਵੇਗਾ। ਪੰਜਾਬ ਵਿਚ ਲੋਕਾਂ ਚ ਇਸ ਬੀਮਾਰੀ ਪ੍ਰਤੀ ਜਾਗ੍ਰਿਤੀ ਬਹੁਤ ਘੱਟ ਹੈ ਅਤੇ ਇਲਾਜ ਬਹੁਤ ਮਹਿੰਗਾ ਹੈ। ਲੋਕ ਡਾਕਟਰਾਂ ਕੋਲ ਉਦੋਂ ਜਾਂਦੇ ਹਨ ਜਦੋਂ ਬੀਮਾਰੀ ਆਖਰੀ ਸਟੇਜ ਤੇ ਹੁੰਦੀ ਹੈ ਪਰ ਯੂ ਕੇ ਵਿਚ ਇਸਨੂੰ ਜ਼ੀਰੋ ਸਟੇਜ ਤੇ ਫੜਿਆ ਜਾਂਦਾ ਹੈ। ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਅਤੇ 70 ਪ੍ਰਤੀਸ਼ਤ ਲੋਕਾਂ ਕੋਲ ਚੰਡੀਗੜ• ਜਾਣ ਦਾ ਕਿਰਾਇਆ ਵੀ ਨਹੀਂ ਅਤੇ ਹਜ਼ਾਰਾਂ ਰੁਪਏ ਦੇ ਟੈਸਟ ਲੋਕ ਕਿਵੇਂ ਕਰਵਾ ਸਕਦੇ ਹਨ। ਸਰਕਾਰਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ•ਾਂ ਦੱਸਿਆ ਕਿ ਇਸ ਬੀਮਾਰੀ ਪ੍ਰਤੀ ਜਾਗ੍ਰਿਤ ਕਰਨ ਲਈ ਉਨ•ਾਂ ਨੇ 10 ਲੱਖ ਪੈਂਫਲਿਟ ਛਪਵਾਏ ਹਨ ਜਿਸ ਵਿਚ ਬੀਮਾਰੀ ਦੇ ਮੁੱਢਲੇ ਲੱਛਣਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਅਪ੍ਰੈਲ 2013 ਵਿਚ ਮੋਗਾ ਵਿਖੇ ਇਸ ਬੀਮਾਰੀ ਦੇ ਮੁਫਤ ਇਲਾਜ ਲਈ 500 ਬਿਸਤਰਿਆਂ ਦਾ ਹਸਪਤਾਲ ਖੋਲਿ•ਆ ਜਾ ਰਿਹਾ ਹੈ ਜਿਸ ਲਈ 25 ਏਕੜ ਜ਼ਮੀਨ ਖਰੀਦ ਲਈ ਗਈ ਹੈ।

No comments: