ਮੋਹਾਲੀ 'ਚ ਵਿਸ਼ਵ ਪੱਧਰੀ ਹਾਕੀ ਸਟੇਡੀਅਮ
ਮੋਹਾਲੀ-
ਇਥੋਂ ਦੇ 6 ਫੇਸ ਵਿਖੇ ਬਣ ਰਿਹਾ ਵਿਸ਼ਵ ਪੱਧਰੀ ਹਾਕੀ ਸਟੇਡੀਅਮ 15 ਨਵੰਬਰ ਤੱਕ ਬਣ ਕੇ
ਤਿਆਰ ਹੋ ਜਾਵੇਗਾ। ਇਸ ਸਟੇਡੀਅਮ ਨੂੰ ਬਣਾਉਣ 'ਤੇ 41 ਕਰੋੜ ਦਾ ਖਰਚਾ ਆਇਆ ਹੈ ਅਤੇ ਇਹ
ਓਲੰਪਿਕ ਦੇ ਪੈਟਰਨ 'ਤੇ ਬਣਾਇਆ ਗਿਆ ਹੈ। ਇਸਦੀ ਨੀਂਹ ਪੰਜਾਬ ਪੀ. ਡਬਲਿਊ. ਡੀ. ਮੰਤਰੀ
ਸ਼ਰਨਜੀਤ ਸਿੰਘ ਢਿਲੋਂ ਦੁਆਰਾ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦਾ ਰਕਬਾ 12
ਏਕੜ 'ਚ ਫੈਲਿਆ ਹੋਇਆ ਹੈ।
No comments:
Post a Comment