ਸਾਦਿਕ ਵਿਖੇ ਲਗਾਏ ਧਰਨੇ ਦਾ ਦ੍ਰਿਸ਼। ਤਸਵੀਰ ਗੁਰਭੇਜ ਸਿੰਘ ਚੌਹਾਨ |
ਸਾਦਿਕ, 12 ਅਕਤੂਬਰ (ਗੁਰਭੇਜ ਸਿੰਘ ਚੌਹਾਨ )-ਸ਼ਰੂਤੀ ਅਗਵਾ ਮਾਮਲੇ ਨੂੰ ਲੈ ਕੇ ਗੁੰਡਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਜ਼ਿਲਾ ਫਰੀਦਕੋਟ ਦੇ ਬੰਦ ਦੇ ਦਿੱਤੇ ਸੱਦੇ ਨੂੰ ਅੱਜ ਸਾਦਿਕ ਵਿਚ ਵੀ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਵਾਸੀਆਂ ਅਤੇ ਵੱਖ ਵੱਖ ਜੱਥੇਬੰਦੀਆਂ ਨੇ ਇਕੱਠੇ ਹੋ ਕੇ ਦੋ ਘੰਟੇ ਸਾਦਿਕ ਚੌਕ ਚ ਰੋਸ ਧਰਨਾਂ ਲਗਾਇਆ ਗਿਆ ,ਜਿਸਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਸੰਗਤਪੁਰਾ ਪੀ.ਪੀ.ਪੀ ਆਗੂ, ਸੁਖਵਿੰਦਰ ਸਿੰਘ ਸੁੱਖੀ ਡੀ.ਟੀ.ਐਫ ਜ਼ਿਲ•ਾ ਪ੍ਰਧਾਨ, ਨਵਪੀ੍ਰਤ ਸਿੰਘ, ਅਮਨਦੀਪ ਸਿੰਘ ਢਿੱਲੋਂ, ਲੇਖਕ ਤੇ ਪੱਤਰਕਾਰ ਨਿੰਦਰ ਘੁਗਿਆਣਵੀ , ਪ੍ਰੀਤਮ ਸਿੰਘ ਪਿੰਡੀ ਬਲੋਚਾਂ, ਲੋਹਾ ਯੂਨੀਅਨ ਸਾਦਿਕ ਦੇ ਪ੍ਰਧਾਨ ਅਪਾਰ ਸਿੰਘ ਸੰਧੂ, ਨਵਦੀਪ ਸਿੰਘ ਮੀਤ ਪ੍ਰਧਾਨ ਪੰਜਾਬ ਸਿੱਖਿਆ ਪ੍ਰੋਵਾਈਡ, ਆਦਿ ਆਗੂਆਂ ਨੇ ਸ਼ਰੂਤੀ ਮਾਮਲੇ ਨੂੰ ਲੈ ਕੇ ਪੁਲਿਸ ਦੀ ਭੂਮਿਕਾ ਦੀ ਨੁਕਤਾਚੀਨੀ ਕੀਤੀ ਅਤੇ ਪੰਜਾਬ ਸਰਕਾਰ ਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਧਰਨੇ ਵਿੱਚ ਵੱਖ ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ-ਅਧਿਆਪਕਾਵਾਂ, ਸਥਾਨਕ ਦੁਕਾਨਦਾਰਾਂ, ਵਿਦਿਆਰਥੀਆਂ ਤੇ ਆਮ ਲੋਕਾਂ ਨੇ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕੀਤਾ ਅਤੇ ਸਾਦਿਕ ਦੇ ਬਾਜ਼ਾਰ ਮੁਕੰਮਲ ਬੰਦ ਰੱਖੇ।
No comments:
Post a Comment