ਵਾਸ਼ਿੰਗਟਨ
8 ਅਕਤੂਬਰ (PMI News):- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ
ਉਮੀਦਵਾਰ ਮਿਟ ਰੋਮਨੀ ਪੱਛਮੀ ਏਸ਼ੀਆ ਪ੍ਰਤੀ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਕਾਫੀ
ਅਲੱਗ ਅਤੇ ਹਮਲਾਵਰ ਰੁਖ਼ ਅਖਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਨ। ਰੋਮਨੀ ਅੱਜ ਲੇਕਸਿੰਗਟਨ ਸਥਿਤ ਵਰਜੀਨੀਆ ਫੌਜੀ ਸੰਸਥਾ ਵਿਚ ਵਿਦੇਸ਼ ਨੀਤੀ 'ਤੇ ਆਪਣਾ ਭਾਸ਼ਣ ਦੇਣ ਵਾਲੇ ਹਨ। ਵਿਦੇਸ਼ ਨੀਤੀ 'ਤੇ ਤਿਆਰ ਕੀਤੇ ਗਏ ਉਨ੍ਹਾਂ ਦੇ ਭਾਸ਼ਣ ਅਨੁਸਾਰ ਹੁਣ ਪੱਛਮੀ ਏਸ਼ੀਆ ਪ੍ਰਤੀ ਰੁਖ ਵਿਚ ਬਦਲਾਅ ਦਾ ਸਮਾਂ ਆ ਗਿਆ ਹੈ। ਆਪਣੇ ਭਾਸ਼ਣ ਵਿਚ ਰੋਮਨੀ ਕਹਿਣਗੇ ਕਿ ਜੇਕਰ ਉਹ ਰਾਸ਼ਟਰਪਤੀ ਬਣ ਗਏ ਤਾਂ ਉਹ ਈਰਾਨ ਨੂੰ ਉਸ ਦੀਆਂ ਪ੍ਰਮਾਣੂ ਇੱਛਾਵਾਂ 'ਤੇ ਚੇਤਾਵਨੀ ਦੇਣਗੇ।
|
No comments:
Post a Comment