ਪੰਜਾਬ ਸਰਕਾਰ ਦਾ ਵੱਡਾ ਹਿੱਸਾ ਤਾਂ ਕੇਂਦਰ ਸਰਕਾਰ ਲੈ ਜਾਂਦੀ ਏ : ਮਜੀਠੀਆ
ਮਜੀਠਾ-ਪੰਜਾਬ ਸਰਕਾਰ ਦਾ ਵੱਡਾ ਹਿੱਸਾ ਤਾਂ ਕੇਂਦਰ ਸਰਕਾਰ ਲੈ
ਜਾਂਦੀ ਹੈ, ਕਿਉਂਕਿ ਸੂਬੇ ਵਿਚੋਂ ਇਕੱਠੇ ਕੀਤੇ ਪੈਸਿਆਂ ਵਿਚੋਂ 70 ਫੀਸਦੀ ਹਿੱਸਾ ਤਾਂ
ਕੇਂਦਰ ਸਰਕਾਰ ਨੂੰ ਦਿੱਤਾ ਜਾਂਦਾ ਹੈ ਪਰ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਉਸ ਹਿੱਸੇ
ਵਿਚੋਂ ਪੰਜਾਬ ਦੇ ਵਿਕਾਸ ਤੇ ਹੋਰ ਕੰਮਾਂ ਲਈ ਕੁਝ ਵੀ ਨਹੀਂ ਦਿੰਦੀ। ਇਨ੍ਹਾਂ ਵਿਚਾਰਾਂ
ਦਾ ੍ਰਪ੍ਰਗਟਾਵਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਗਾਲੋਵਾਲੀ ਵਿਖੇ ਆਪਣੇ
ਧੰਨਵਾਦੀ ਦੌਰੇ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਸਮੇਂ ਕੀਤਾ। ਮਜੀਠੀਆ ਨੇ ਕਿਹਾ ਕਿ
ਕੇਂਦਰ ਵਿਚਲੀ ਕਾਂਗਰਸ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ
ਸਲੂਕ ਕੀਤਾ ਹੈ ਪਰ ਫਿਰ ਵੀ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਅਨੁਸਾਰ ਪੰਜਾਬ ਦੇ
ਲੋਕਾਂ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ
ਵਿਚ ਵਾਜਪਾਈ ਦੀ ਸਰਕਾਰ ਸੀ ਤਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਉਨ੍ਹਾਂ ਦੇ ਭਾਈਵਾਲ ਸਨ ਤਾਂ ਹਰ ਚੀਜ਼ ਸਸਤੇ ਰੇਟਾਂ 'ਤੇ ਮਿਲਦੀ ਸੀ ਪਰ ਅੱਜ ਮਹਿੰਗਾਈ
ਅੰਬਰਾਂ ਨੂੰ ਛੂਹ ਰਹੀ ਹੈ। ਮਜੀਠੀਆ ਨੇ ਆਉਣ ਵਾਲੀਆਂ ਐੱਮ. ਪੀ. ਚੋਣਾਂ ਵਿਚ ਕਾਂਗਰਸ
ਪਾਰਟੀ ਨੂੰ ਤਗੜੀ ਹਾਰ ਦੇ ਕੇ ਅਕਾਲੀ ਦਲ ਦੀ ਭਾਈਵਾਲ ਪਾਰਟੀ ਐੱਨ. ਡੀ. ਏ. ਦੀ ਸਰਕਾਰ
ਬਣਾਉਣ ਦੀ ਅਪੀਲ ਕੀਤੀ । ਇਸ ਮੌਕੇ ਯੂਥ ਅਕਾਲੀ ਦਲ ਜ਼ਿਲਾ ਦਿਹਾਤੀ ਦੇ ਪ੍ਰਧਾਨ ਜੋਧ ਸਿੰਘ
ਸਮਰਾ, ਮਾਰਕੀਟ ਕਮੇਟੀ ਮਜੀਠਾ ਦੇ ਚੇਅਰਮੈਨ ਹਰਵਿੰਦਰ ਸਿੰਘ ਭੁੱਲਰ, ਮੇਜਰ ਸ਼ਿਵਚਰਨ
ਸਿੰਘ ਬਰਾੜ, ਗਗਨਦੀਪ ਸਿੰਘ ਭਕਨਾ, ਨਾਨਕ ਸਿੰਘ ਮਜੀਠਾ, ਭੁਪਿੰਦਰ ਸਿੰਘ ਸਰਪੰਚ ਭੰਗਵਾਂ,
ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਰਪੰਚ ਰਾਮ ਲਾਲ ਗਾਲੋਵਾਲੀ ਕਲੋਨੀ, ਭੋਲਾ ਰਾਮ, ਮੰਗਲ
ਸਿੰਘ, ਪ੍ਰਭਦਿਆਲ ਸਿੰਘ ਨੰਗਲ ਪੰਨੂੰਆਂ, ਪੂਰਨ ਸਿੰਘ ਸਰਪੰਚ ਜੌਹਲ, ਦੁਰਗਾ ਦਾਸ,
ਜਥੇਦਾਰ ਹਰਬੰਸ ਸਿੰਘ ਟਰਪਈ, ਸਰਪੰਚ ਕੁਲਵੰਤ ਸਿੰਘ ਗਾਲੋਵਾਲੀ, ਸਰਪੰਚ ਸਰਦੂਲ ਪਾਲ
ਗਾਲੋਵਾਲੀ ਕੁੱਲੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।
No comments:
Post a Comment