jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 15 October 2012

ਯੂ ਏ ਈ ਇੰਟਰਨੈਸ਼ਨਲ ਕਬੱਡੀ ਕੱਪ ਸ਼ਾਰਜਾਹ ਦੀਆਂ ਤਿਆਰੀਆਂ ਜ਼ੋਰਾਂ ਤੇ

www.sabblok.blogspot.com
  
ਦੁਬਈ 14 ਅਕਤੂਬਰ ( ਗੁਰਭੇਜ ਸਿੰਘ ਚੌਹਾਨ ) ਹਰ ਸਾਲ ਦੀ ਤਰਾਂ ਇਸ ਸਾਲ ਵੀ ਯੂ ਏ ਈ ਦੇ ਪੰਜਾਬੀ ਕਾਰੋਬਾਰੀਆਂ  ਅਤੇ ਟਰਾਂਸਪੋਰਟਰਾਂ ਵੱਲੋਂ ਕਰਵਾਏ ਜਾਂਦੇ ਸਾਲਾਨਾ ਸ਼ਾਰਜਾਹ ਕਬੱਡੀ ਟੂਰਨਾਂਮੈਂਟ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਪੰਜਾਬੀਆਂ ਨੇ ਆਪਣੀ ਮਾਂ ਖੇਡ ਕਬੱਡੀ ਨੂੰ ਜ਼ਿੰਦਾ ਰੱਖਣ ਲਈ ਸ਼ਾਰਜਾਹ ਕਬੱਡੀ ਟੂਰਨਾਂਮੈਂਟ ਕਰਵਾਉਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ। ਟੂਰਨਾਂਮੈਂਟ ਦੇ ਮੁੱਖ ਪ੍ਰਬੰਧਕ ਸ: ਸਵਿੰਦਰ ਸਿੰਘ ਭਾਊ, ਸ: ਹਰਜੀਤ ਸਿੰਘ, ਕਰਮਜੀਤ ਸਿੰਘ ਸੋਹਲ, ਬਲਵੰਤ ਸਿੰਘ, ਅਸ਼ੋਕ ਕੁਮਾਰ, ਹਰਚੰਦ ਸਿੰਘ, ਲੱਖਪਤ ਰਾਏ, ਗੁਰਦੇਵ ਸਿੰਘ ਦੇਬੀ, ਗੁਰਬਿੰਦਰ ਸਿੰਘ ਪੋਲਾ, ਹਰਚਰਨ ਸਿੰਘ ਧਨੋਆ ਤੇ ਜਗਰੂਪ ਸਿੰਘ ਨੇ ਦੱਸਿਆ ਕਿ 26 ਤੇ 27 ਅਕਤੂਬਰ ਨੂੰ ਹੋਣ ਵਾਲਾ ਇਹ ਟੂਰਨਾਂਮੈਂਟ ਸ਼ਾਰਜਾਹ ਕ੍ਰਿਕਟ ਸਟੇਡੀਅਮ ਦੇ ਪਿਛਲੇ ਪਾਸੇ ਫੁੱਟਬਾਲ ਦੀ ਗਰਾਊਂਡ ਵਿਚ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਦੋ ਦਿਨਾਂ ਖੇਡ ਮੇਲੇ ਚ  ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ 8 ਟੀਮਾਂ ਦੇ ਗਰੁੱਪ ਚ ਹਿਸਾ ਲੈਣਗੇ ਅਤੇ ਜੇਤੂ ਟੀਮਾਂ ਨੂੰ ਲੱਖਾਂ ਦੇ ਇਨਾਮ ਦਿੱਤੇ ਜਾਣਗੇ। ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਰੂਪ ਟਰਾਂਸਪੋਰਟ, ਸੋਹਲ ਅਤੇ ਬਲਵੰਤ ਟਰਾਂਸਪੋਰਟ, ਗਿੱਲ ਟਰਾਂਸਪੋਰਟ, ਅਲ ਅਲੀ ਟਾਇਰਜ਼, ਸ਼ੇਰੇ ਪੰਜਾਬ ਟਰਾਂਸਪੋਰਟ, ਸਪਰਿੰਗ ਡੇਲ ਸਕੂਲ,ਦੁਬਈ ਗਰੈਂਡ ਹੋਟਲ ਅਤੇ ਸਰਬੱਤ ਦਾ ਭਲਾ ਸੰਸਥਾ ਦੀ ਗੁਰਸਿੱਖ ਕਬੱਡੀ ਟੀਮਾਂ ਵਿਚ ਮੁਕਾਬਲੇ ਹੋਣਗੇ ਅਤੇ ਇਸ ਕਬੱਡੀ ਕੱਪ ਲਈ ਯੂ ਏ ਈ ਦੇ ਦਰਸ਼ਕਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਕਿਉਂ ਕਿ ਪੂਰੇ ਯੂ ਏ ਈ ਵਿਚ ਬਕਰੀਦ ਦੀਆਂ ਛੁੱਟੀਆਂ ਹੁੰਦੀਆਂ ਹਨ। ਪ੍ਰਬੰਧਕਾਂ ਦੇ ਅਨੁਸਾਰ ਅਰਬ ਦੇਸ਼ ਯੂ ਏ ਈ ਵਿਚ ਕਬੱਡੀ ਟੂਰਨਾਂਮੈਂਟ ਦੀ ਸ਼ੁਰੂਆਤ ਲੱਗ ਪਗ 15 ਸਾਲ ਪਹਿਲਾਂ ਸ਼ਾਰਜਾਹ ਤੋਂ ਹੋਈ ਸੀ ਅਤੇ ਇਸ ਥਾਂ ਵੱਖ ਵੱਖ ਦੇਸ਼ਾਂ ਦੇ ਕਬੱਡੀ ਖਿਡਾਰੀਆਂ ਨੂੰ ਇਕੱਠਿਆਂ ਖੇਡਣ ਦਾ ਮੌਕਾ ਮਿਲਿਆ ਹੈ। ਵਿਸ਼ਵ ਦੇ ਪ੍ਰਸਿੱਧ ਖਿਡਾਰੀ ਪਿਛਲੇ ਸਾਲ ਦੇ ਖੇਡ ਮੇਲੇ ਵਿਚ ਆ ਕੇ ਆਪਣੀ ਖੇਡ ਦੇ ਜ਼ੌਹਰ ਵਿਖਾ ਚੁੱਕੇ ਹਨ ਅਤੇ ਹਿਸ ਵਾਰ ਵੀ ਅਜਿਹੇ ਖਿਡਾਰੀਆਂ ਦੇ ਜੌਹਰ ਵੇਖਣ ਨੂੰ ਮਿਲਣਗੇ।

No comments: