ਨਵੀਂ ਦਿੱਲੀ- ਪ੍ਰਦੇਸ਼ਿਕ ਸੈਨਾ 'ਚ ਲੈਫਟੀਨੈਂਟ ਕਰਨਲ ਭਾਰਤ ਦੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ 9 ਅਕਤੂਬਰ ਨੂੰ ਇਸਦੀ ਸਾਲਾਨਾ ਪਰੇਡ 'ਚ ਹਿੱਸਾ ਨਹੀਂ ਲਿਆ। ਇਸ ਨਾਲ ਫਿਰ ਬਹਿਸ ਸ਼ੁਰੂ ਹੋ ਗਈ ਕਿ ਮਸ਼ਹੂਰ ਹਸਤੀਆਂ ਨੂੰ ਇਹ ਰੈਂਕ ਦੇਣਾ ਚਾਹੀਦਾ ਜਾਂ ਨਹੀਂ।
ਇਸ ਤੋਂ ਪਹਿਲਾਂ ਭਾਰਤ ਦੀ ਹਵਾਈ ਸੈਨਾ ਨੇ ਗਰੁੱਪ ਕਪਤਾਨ ਸਚਿਨ ਤੇਂਦੁਲਕਰ ਅਤੇ ਧੋਨੀ ਵਲੋਂ ਸੁਖੋਈ ਜਹਾਜ਼ 'ਚ ਉਡਾਨ ਭਰਨ ਦੀ ਪੇਸ਼ਕਸ਼ ਲਈ ਸਮਾਂ ਨਹੀਂ ਕੱਢਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਹਵਾਈ ਸੈਨਾ ਨੇ ਕਿਹਾ ਕਿ ਦੋਵੇਂ ਭਵਿੱਖ 'ਚ ਕਿਸੇ ਵੀ ਲੜਾਕੂ ਜਹਾਜ਼ ਦੀ ਸਵਾਰੀ ਨਹੀਂ ਕਰ ਸਕਣਗੇ, ਕਿਉਂਕਿ ਹਵਾਈਸੈਨਾ ਕਾਫੀ ਰੁੱਝੀ ਹੋਈ ਹੈ। ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਕਿਹਾ ਕਿ ਧੋਨੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ। ਸਚਿਨ ਪਾਇਲਟ ਤਾਜ਼ਾ ਉਦਾਹਰਣ ਹੈ ਅਤੇ ਕਪਿਲ ਦੇਵ ਵੀ ਪਰੇਡ 'ਚ ਆਏ ਸਨ। ਅਸੀਂ ਹਰ ਕਿਸੇ ਨੂੰ ਨਹੀਂ ਸ਼ਾਮਲ ਕਰ ਰਹੇ। ਕਾਫੀ ਸੋਚ ਸਮਝ ਕੇ ਚੋਣ ਕੀਤੀ ਜਾਂਦੀ ਹੈ।