jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 October 2012

ਸ਼ਨੀ ਅਤੇ ਸਿੱਖਾਂ ਵਿੱਚ ਸ਼ਨੀ ਪੂਜਾ (ਸਤਿੰਦਰਜੀਤ ਸਿੰਘ)

www.sabblok.blogspot.com

ਸਾਡੇ ਸਮਾਜ ਉੱਪਰ ਚਾਲਾਕ ਅਤੇ ਵਿਹਲੜ ਲੋਕਾਂ ਨੇ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਐਸਾ ਭਰਮ-ਜਾਲ ਬੁਣਿਆ ਹੈ ਕਿ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੀ ਪ੍ਰਤੀਤ ਹੁੰਦਾ ਹੈ। ਇਸ ਅੰਧ-ਵਿਸ਼ਵਾਸ਼ ਦੇ ਜਾਲ ਵਿੱਚ ਲੋਕ ਇਸ ਕਦਰ ਫਸ ਚੁੱਕੇ ਹਨ ਕਿ ਉਹਨਾਂ ਨੂੰ ਇਸ ਜਾਲ ਦੀਆਂ ਰੱਸੀਆਂ ‘ਵੱਢਣ’ ਵਾਲਾ ਨਾਸਤਿਕ ਜਾਂ ਬੇਵਕੂਫ ਤੋਂ ਵੱਧ ਕੁਝ ਨਹੀਂ ਲਗਦਾ। ਸਿੱਖ ਧਰਮ ਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਨਿਰੋਲ ਸੱਚ ‘ਤੇ ਰੱਖੀ ਹੈ ਪਰ ਅੱਜ ਉਹਨਾਂ ਦੇ ਪੈਰੋਕਾਰ ਸਿੱਖ ਦੁਨੀਆਂ ਦੇ ਬਿਹਤਰੀਨ ਅਤੇ ਮਜ਼ਬੂਤ ‘ਆਧਾਰ’ ‘ਤੇ ਟਿਕੀ ਬੁਨਿਆਦ ਦੇ ਮਾਲਕ ਹੋਣ ਦੇ ਬਾਵਜੂਦ ਵੀ ਡੋਲ ਰਹੇ ਹਨ। ਬਿਪਰਵਾਦੀ ਸ਼ਕਤੀਆਂ ਨੇ ਇਸ ਮਜ਼ਬੂਤ ਨੀਂਹ ਨੂੰ ਖੋਰਾ ਲਾਉਣ ਦੇ ਮਨਸੂਬੇ ਨੂੰ ਬਹੁਤ ਹੀ ਸੂਖਮ ਰੂਪ ਵਿੱਚ ਪੂਰਾ ਕਰਨਾ ਸ਼ੁਰੂ ਕੀਤਾ ਹੈ। ਬਿਪਰ ਨੇ ਸਿੱਖਾਂ ਨੂੰ ‘ਕਰਤੇ’ ਦੀ ਬਜਾਏ ‘ਕਿਰਤ’ ਦੇ ਪੁਜਾਰੀ ਬਣਾ ਸਿੱਖਾਂ ਦਾ ਵਿਸ਼ਵਾਸ਼ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਹਿਲਾ ਕੇ ਉਸ ਸਰਬਸ਼ਕਤੀਮਾਨ ਪ੍ਰਮਾਤਮਾ ਦੇ ਭੈ ਵਿੱਚ ਵਿਚਰ ਰਹੀਆਂ ਵਸਤੂਆਂ ਦੀ ਮਿਹਰ ‘ਤੇ ਟਿ
ਕਾ ਦਿੱਤਾ ਹੈ। ਹੁਣ ਸਿੱਖ ਹਰ ਬਿਪਰਵਾਦੀ ਤਿਉਹਾਰ ਨੂੰ ਹਿੰਦੂਆਂ ਨਾਲੋਂ ਵੀ ਵੱਧ ਚੜ੍ਹ ਕੇ ਮਨਾਉਂਦੇ ਹਨ। ਗੱਲ ਵਰਤਾਂ ਦੀ ਹੋਵੇ ਭਾਵੇਂ ਸ਼ਰਾਧਾਂ ਦੀ ਹਿੰਦੂ ਅਜੇ ਘਰ ਬੈਠਾ ਹੁੰਦਾ ਹੈ ਪਰ ਸਿੱਖ ਪੰਡਿਤ ਤੋਂ ਝੂਠੀ ਕਹਾਣੀ ਸੁਣ ਕੇ ਜਾਂ ਪਿੱਤਰਾਂ ਨੂੰ ਰੋਟੀ ਖਵਾ ਚੁੱਕਾ ਹੁੰਦਾ ਹੈ। ਸਿੱਖ ਅੱਜ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਅਣਸੁਣਿਆ ਕਰਕੇ ਉਸਦੇ ਹੁਕਮ ਅੰਦਰ ਵਿਚਰ ਰਹੀ ਉਸਦੀ ਕਿਰਤ ਤੋਂ ਵਰ ਮੰਗਣ ਲੱਗੇ ਹਾਂ। ਜਿੱਥੇ ਲੋਕਾਂ ਨੇ ਕੁਝ ਅਖੌਤੀ ਲੋਕਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਕੇ ਹਰ ਤਕਲੀਫ ਦੇਣ ਵਾਲੀ ਸ਼ੈਅ ਨੂੰ ‘ਰੱਬ’ ਬਣਾ ਲਿਆ ਉੱਥੇ ਹੀ ਕੁਝ ਕੁ ਕੁਦਰਤੀ ਨਿਯਮ ਅਧੀਨ ਚੱਲਣ ਵਾਲੀਆਂ ਖਗੋਲੀ ਵਸਤੂਆਂ ਵੀ ‘ਰੱਬ ਦਾ ਰੂਪ’ ਬਣ ਗਈਆਂ। ਪੁਲਾੜੀ ਵਸਤੂਆਂ ਵਿੱਚੋਂ ਜਿਸ ਨੂੰ ਸਬ ਤੋਂ ਵੱਧ ਮਾਣ ਸਤਿਕਾਰ ਮਿਲਿਆ ਉਹ ਹੈ ਸ਼ਨੀ ਗ੍ਰਹਿ। ਆਕਾਸ਼ ਵਿੱਚ ਭੈ ਵਿੱਚ ਵਿਚਰ ਰਿਹਾ ਇਹ ਸ਼ਨੀ ਕੋਈ ਪੂਜਣ ਵਾਲੀ ਚੀਜ਼ ਨਹੀਂ ਹੈ...ਸਾਇੰਸ ਨੇ ਇਹਨਾਂ ਖਗੋਲੀ ਵਸਤੂਆਂ ਨੂੰ ‘ਗ੍ਰਹਿ’ ਦਾ ਨਾਮ ਦਿੱਤਾ ਹੈ, ਇਹ ਸ਼ਨੀ ਵੀ ਬਾਕੀ 7 ਗ੍ਰਹਿਆਂ ਦੀ ਤਰ੍ਹਾਂ ਇੱਕ ਗ੍ਰਹਿ ਹੈ। ਇਸਨੂੰ ਮਿਲਾ ਕੇ ਕੁੱਲ 8 ਗ੍ਰਹਿ ਹਨ ਜਿਹਨਾਂ ਵਿੱਚੋਂ ਧਰਤੀ ਵੀ ਇੱਕ ਹੈ।


l

No comments: