ਘਬਰਾਈ ਹੋਈ ਹੈ ਪ੍ਰਿਯੰਕਾ
ਮੁੰਬਈ—
ਬਾਲੀਵੁੱਡ 'ਚ ਤਕਰੀਬਨ ਇਕ ਦਹਾਕੇ ਤੋਂ ਜ਼ਿਆਦਾ ਸਮਾਂ ਗੁਜ਼ਾਰ ਚੁੱਕੀ ਪ੍ਰਿਯੰਕਾ ਚੋਪੜਾ
ਆਪਣੀ ਪਹਿਲੀ ਅੰਤਰ-ਰਾਸ਼ਟਰੀ ਸੰਗੀਤ ਐਲਬਮ 'ਇਨ ਮਾਈ ਸਿਟੀ' ਦੇ ਅਧਿਕਾਰਤ ਵੀਡੀਓ ਤੋਂ
ਪਹਿਲਾਂ ਕਾਫੀ ਘਬਰਾਈ ਹੋਈ ਹੈ। ਪ੍ਰਿਯੰਕਾ ਨੇ ਲਾਸ ਏਂਜਲਸ ਤੋਂ ਆਪਣੇ ਟਵਿੱਟਰ ਅਕਾਊਂਟ
'ਤੇ ਲਿਖਿਆ, 'ਇਨ ਮਾਈ ਸਿਟੀ' ਦੇ ਵੀਡੀਓ ਦੀ ਸ਼ੂਟਿੰਗ ਦੇ ਪਹਿਲੇ ਦਿਨ ਕੰਮ ਕਰਕੇ ਮੈਂ
ਇਸ ਤਰ੍ਹਾਂ ਮਹਿਸੂਸ ਕਰ ਰਹੀ ਸੀ ਜਿਵੇਂ ਮੈਂ ਪਹਿਲੇ ਦਿਨ ਕੰਮ ਕਰ ਰਹੀ ਹੋਵਾਂ।
ਮੈਨੂੰ ਇਹ ਯਾਦ ਵੀ ਨਹੀਂ ਕਿ ਮੈਂ ਆਖਰੀ ਵਾਰ ਇਸ
ਤਰ੍ਹਾਂ ਦਾ ਡਰ ਕਦੋਂ ਮਹਿਸੂਸ ਕੀਤਾ ਸੀ। ਪ੍ਰਿਯੰਕਾ ਵੀਡੀਓੇ ਲਈ ਵੀ ਕਈ ਵਾਰ ਅਭਿਆਸ ਕਰ
ਚੁੱਕੀ ਹੈ ਅਤੇ ਵੀਡੀਓ 'ਚ ਉਹ ਆਪਣੀ ਦੇਸੀ ਗਰਲ ਦੀ ਪਛਾਣ ਅਨੁਸਾਰ ਭਾਰਤੀ ਠੁਮਕੇ
ਲਾਉਂਦੀ ਵੀ ਨਜ਼ਰ ਆਵੇਗੀ। ਰਾਸ਼ਟਰੀ ਇਨਾਮ ਜਿੱਤ ਚੁੱਕੀ ਪ੍ਰਿਯੰਕਾ ਨੇ ਆਪਣੀ ਪਹਿਲੀ ਐਲਬਮ
ਦਾ ਪਹਿਲਾ ਗੀਤ ਸਤੰਬਰ 'ਚ ਰੀਲੀਜ਼ ਕੀਤਾ ਸੀ। ਉਨ੍ਹਾਂ ਦੀ ਪੂਰੀ ਐਲਬਮ ਕੁਝ ਸਮੇਂ ਬਾਅਦ
ਰਿਲੀਜ਼ ਹੋ ਜਾਵੇਗੀ। ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ''ਆਓ ਦੁਨੀਆਂ ਨੂੰ ਦਿਖਾਈਏ ਕਿ
ਠੁਮਕੇ ਕੀ ਹਨ, ਮੈਂ ਇਸ ਨੂੰ ਦੇਸੀ ਸ਼ੈਲੀ 'ਚ ਪੇਸ਼ ਕਰ ਰਹੀ ਹਾਂ।''
No comments:
Post a Comment