ਨਵੀਂ ਦਿੱਲੀ(ਕਿਰਨ ਬੇਦੀ)(RTI)- ਇੰਡੀਆ ਅਗੇਂਸਟ ਕੁਰੱਪਸ਼ਨ ਦੇ ਵਰਕਰ ਅਰਵਿੰਦ ਕੇਜਰੀਵਾਲ ਦੇ ਨਾਲ ਰਾਜਨੀਤਿਕ ਦਲ ਬਣਾਉਣ ਦੇ ਮੁੱਦੇ 'ਤੇ ਟੁੱਟੇ ਸਬੰਧਾਂ ਦੇ ਬਾਅਦ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਸ਼ਨੀਵਾਰ ਨੂੰ ਆਪਣੀ ਕੋਰ ਕਮੇਟੀ 'ਚ ਨਵੇਂ ਲੋਕਾਂ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ, ਜਿਸਨੂੰ ਇਕ ਮਹੀਨਾਂ ਪਹਿਲਾਂ ਭੰਗ ਕਰ ਦਿੱਤਾ ਗਿਆ ਸੀ। ਅੰਨਾ ਦੀ ਕਰੀਬੀ ਸਹਿਯੋਗੀ ਕਿਰਨ ਬੇਦੀ ਨੇ ਕਿਹਾ ਕਿ ਅੰਨਾ ਦੀ ਨਵੀਂ ਟੀਮ 'ਚ ਇਮਾਨਦਾਰ ਲੋਕ ਹੋਣਗੇ ਜੋ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਅੱਗੇ ਲੈ ਜਾਣਗੇ। ਬੇਦੀ ਨੇ ਇਹੋ ਜਿਹੇ ਤਿੰਨ ਵਿਅਕਤੀਆਂ ਦਾ ਨਾਮ ਲਿਆ, ਜਿਨ੍ਹਾਂ ਨਾਲ ਨਵੀਂ ਕੋਰ ਕਮੇਟੀ ਲਈ ਸੰਪਰਕ ਕੀਤਾ ਜਾ ਸਕਦਾ ਹੈ। ਇਹ ਤਿੰਨ ਨਾਮ ਹਨ ਜਨਰਲ ਵੀ. ਕੇ. ਸਿੰਘ, ਉੱਤਰ ਪ੍ਰਦੇਸ਼ ਦੇ ਸਾਬਕਾ ਐੱਸ. ਐੱਸ. ਪੀ. ਪ੍ਰਕਾਸ਼ ਸਿੰਘ ਅਤੇ ਸੁਪਰੀਮ ਕੋਰਟ ਦੇ ਵਿਸ਼ਵਾਸ਼ ਪਾਤਰ ਭੂਰੇ ਲਾਲ। ਉਨ੍ਹਾਂ ਦੱਸਿਆ ਕਿ ਨਵੀਂ ਕੋਰ ਕਮੇਟੀ ਦੀ ਪਹਿਲੀ ਬੈਠਕ 24 ਅਤੇ 25 ਨਵੰਬਰ ਨੂੰ ਕੀਤੀ ਜਾਵੇਗੀ।