'ਓ ਐੱਮ ਜੀ' 'ਚ ਪਹਿਨੇ ਅਕਸ਼ੈ ਦੇ ਇਕ ਸੂਟ ਦੀ ਹੋਵੇਗੀ ਸਕੂਲਾਂ ਲਈ ਨਿਲਾਮੀ
ਮੁੰਬਈ:--ਫਿਲਮ
'ਓਹ ਮਾਈ ਗਾਡ' 'ਚ ਅਕਸ਼ੈ ਕੁਮਾਰ ਨੇ ਜੋ ਸੂਟ ਪਹਿਨਿਆ ਸੀ ਉਨ੍ਹਾਂ ਵਿਚੋਂ ਇਕ ਨੂੰ ਇਥੇ
ਇਕ ਸਕੂਲ ਨੂੰ ਆਰਥਿਕ ਮਦਦ ਕਰਨ ਦੇ ਲਿਹਾਜ਼ ਨਾਲ ਨਿਲਾਮ ਕੀਤਾ ਜਾਵੇਗਾ। 'ਓਹ ਮਾਈ ਗਾਡ'
'ਚ ਭਗਵਾਨ ਕ੍ਰਿਸ਼ਨ ਦੇ ਇਕ ਵੱਖਰੇ ਤਰ੍ਹਾਂ ਦੇ ਕਿਰਦਾਰ 'ਚ ਦਿਖਾਈ ਦੇਣ ਵਾਲੇ 45 ਸਾਲਾ
ਅਕਸ਼ੈ ਨੇ ਮੁਕਤਾਂਗਨ ਸੰਸਥਾ ਦੇ ਇਕ ਸਕੂਲ ਲਈ ਆਪਣੇ ਇਸ ਲਿਬਾਸ ਨੂੰ ਦਾਨ 'ਚ ਦੇ ਦਿੱਤਾ
ਹੈ। ਅਕਸ਼ੈ ਨੇ ਟਵਿਟਰ 'ਤੇ ਲਿਖਿਆ, ''ਦੇਣ ਨਾਲ ਕੋਈ ਗਰੀਬ ਨਹੀਂ ਹੋ ਜਾਂਦਾ ਅਤੇ ਇਸੇ
ਸੋਚ ਨੂੰ ਅੱਗੇ ਵਧਾਉਂਦਿਆਂ ਮੈਂ 'ਓ.ਐੱਮ.ਜੀ.' 'ਚ ਪਹਿਨੇ ਇਕ ਸੂਟ ਨੂੰ ਨੀਲਾਮ ਕਰ
ਰਿਹਾ ਹਾਂ।'' ਉਸ ਨੇ ਟਿੱਪਣੀ ਕੀਤੀ ਹੈ ਕਿ ਇਸ ਨਾਲ ਹੋਈ ਆਮਦਨ ਮੁਕਤਾਂਗਨ 'ਚ ਜਾਏਗੀ,
ਜਿਸ ਨੂੰ ਸਾਲ 2012-13 ਲਈ ਆਪਣੇ ਇਕ ਸਕੂਲ ਦੇ ਸਾਲਾਨਾ ਬਜਟ ਦੇ 60 ਫੀਸਦੀ ਦੇ ਤੌਰ
'ਤੇ ਫਿਲਹਾਲ 15 ਲੱਖ ਰੁਪਏ ਦੀ ਲੋੜ ਹੈ।'
No comments:
Post a Comment