www.sabblok.blogspot.com
ਨਕੋਦਰ, ---ਅਕਤੂਬਰ (ਟੋਨੀ )-ਅੱਜ ਸਵੇਰੇ ਮੁਹੱਲਾ ਰਹਿਮਾਨਪੁਰਾ ਵਿਖੇ ਇਕ ਘਰ ਵਿਚ ਆਪਣੀ ਮਾਂ ਨਾਲ ਸੁੱਤਾ ਪਿਆ 4 ਮਹੀਨੇ ਦਾ ਬੱਚਾ ਅਗਵਾ ਹੋਣ ਬਾਰੇ ਸਮਾਚਾਰ ਹੈ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਗੁਰਮੀਤ ਸਿੰਘ ਸਿੱਧੂ ਨੇ ਫੋਰਸ ਨਾਲ ਲੈ ਕੇ ਮੌਕੇ 'ਤੇ ਪਹੁੰਚ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ। ਖ਼ਬਰ ਮਿਲਦੇ ਸਾਰ ਹੀ ਲੋਕ ਭਾਰੀ ਗਿਣਤੀ ਵਿਚ ਪੁੱਜਣੇ ਸ਼ੁਰੂ ਹੋ ਗਏ। ਅਗਵਾ ਹੋਏ ਬੱਚੇ ਦੇ ਪਿਤਾ ਜਸਵੀਰ ਸਿੰਘ ਪੁੱਤਰ ਮਹਿੰਦਰਪਾਲ ਅਤੇ ਉਸ ਦੀ ਪਤਨੀ ਪਰਮਜੀਤ ਵਾਸੀ ਰਹਿਮਾਨਪੁਰਾ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਦੇ ਹਨ ਅਤੇ 15 ਅਕਤੂਬਰ ਦੀ ਰਾਤ ਜਦ ਉਹ ਰੋਟੀ ਖਾਣ ਤੋਂ ਬਾਅਦ ਆਪਣੇ ਬੱਚਿਆਂ ਨਾਲ ਸੌਂ ਗਏ, ਤਾਂ ਚਾਰ ਮਹੀਨੇ ਦਾ ਬੱਚਾ ਆਪਣੀ ਮਾਂ ਪਰਮਜੀਤ ਨਾਲ ਸੁੱਤਾ ਪਿਆ, ਜਦੋਂ ਸਵੇਰੇ ਕਰੀਬ 5 ਵਜੇ ਉੱਠੇ ਤਾਂ ਬੱਚਾ ਬੈੱਡ ਤੋਂ ਗਾਇਬ ਸੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤਿਆਂ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਬੱਚੇ ਦਾ ਕੋਈ ਪਤਾ ਨਾ ਚੱਲ ਸਕਿਆ।

No comments:
Post a Comment