jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 15 October 2012

ਘੁਣਤਰਾਂ

www.sabblok.blogspot.com

ਸ਼ਹੀਦੀ ਯਾਦਗਾਰ ਦੇ ਮਾਮਲੇ 'ਤੇ ਸਿੱਖ ਕੌਮ ਨੂੰ ਸੁਖਬੀਰ ਬਾਦਲ ਦਾ ਸਾਥ ਦੇਣਾ ਚਾਹੀਦੈ
'' ਆਹ ਹੁਣ ਕੇਂਦਰ ਸਰਕਾਰ ਨੂੰ ਕੀ ਭਸੂੜੀ ਪੈ ਗਈ, ਜੇਹੜੀ ਹੁਣ ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ ਰੋਕਣ ਨੂੰ ਤਿਆਰ ਹੋਈ ਪਈ ਐ'' ਬਿੱਕਰ ਨੇ ਆਉਂਦਿਆਂ ਹੀ ਸਵਾਲ ਕੀਤਾ। '' ਅਮਲੀਆ! ਹੁਣ ਭਾਵੇਂ ਕੇਂਦਰ ਸਰਕਾਰ ਚੌਰਾਸੀ ਦੇ ਸ਼ਹੀਦਾਂ ਦੀ ਯਾਦਗਾਰ ਸਿਰੇ ਚੜਨ ਦੇਵੇ ਚਾਹੇ ਅੱਧ ਵਿਚਾਲੇ ਰੋਕ ਦੇਵੇ, ਪਰ ਹੁਣ ਚੌਰਾਸੀ ਦੇ ਸ਼ਹੀਦਾਂ ਦੀ ਬਣ ਰਹੀ ਇਹ ਯਾਦਗਾਰ ਯੁਗਾਂ ਯਗਾਂਤਰਾਂ ਤੱਕ ਦਿੱਲੀ ਸਰਕਾਰ ਵੱਲੋਂ ਕੀਤੇ ਹਮਲੇ ਦੀ ਦਾਸਤਾਨ ਸੁਣਾਉਂਦੀ ਰਹੇਗੀ'' ਸ਼ਿੰਦੇ ਦੀ ਗੱਲ ਸੁਣ ਕੇ ਬਾਬਾ ਲਾਭ ਸਿੰਘ ਕਹਿਣ ਲੱਗਿਆ ''ਭਾਈ! ਮੈਂ ਤਾਂ ਕੱਲ ਵੀ ਕਿਹਾ ਸੀ, ਬਈ ਜੇ ਦਿੱਲੀ ਸਰਕਾਰ ਨੇ ਇਹ ਸ਼ਹੀਦੀ ਯਾਦਗਾਰ ਦਾ ਕੰਮ ਵਿਚਾਲੇ ਰੋਕ ਦਿੱਤਾ ਤਾਂ ਸਿੱਖ ਕੌਮ ਲਈ ਤਾਂ ਉਹ ਵੀ ਫਾਇਦੇ ਦਾ ਸੌਦਾ ਸਾਬਤ ਹੋ ਜਾਣੈ'' ਬਾਬਾ ਲਾਭ ਸਿੰਘ ਦੀ ਇਸ ਗੱਲ 'ਤੇ ਬਿੱਕਰ ਬੋਲਿਆ '' ਬਾਬਾ ਜੀ! ਇਹ ਤਾਂ ਸੁਖਬੀਰ ਬਾਦਲ ਨੇ ਹਿੰਮਤ ਕਰਕੇ ਸ਼ਹੀਦੀ ਯਾਦਗਾਰ ਬਣਾਉਣ ਲਈ ਬਾਬਾ ਹਰਨਾਮ ਸਿੰਘ ਧੂੰਮਾਂ ਨੂੰ ਹਾਂ ਕਰ'ਤੀ, ਨਈਂ ਤਾਂ ਵੱਡੇ ਬਾਦਲ ਸਾਬ੍ਹ ਨੇ 25‑27 ਸਾਲ ਇਉਂ ਈ ਲੰਘਾ ਦਿੱਤੇ ਸੀ, ਹੁਣ ਜਦੋਂ ਇਸ ਸ਼ਹੀਦੀ ਯਾਦਗਾਰ ਨੂੰ ਰੋਕਣ ਲਈ ਦਿੱਲੀ ਦਰਬਾਰ ਤੇ ਸਿੱਖ ਵਿਰੋਧੀ 'ਕੱਠੇ ਹੋ ਕੇ ਹੋ‑ਹੱਲਾ ਮਚਾ ਰਹੇ ਨੇ, ਤਾਂ ਇਸ ਸ਼ਹੀਦੀ ਯਾਦਗਾਰ 
ਦੇ ਮਾਮਲੇ 'ਤੇ ਸਿੱਖ ਕੌਮ ਨੂੰ ਸੁਖਬੀਰ ਬਾਦਲ ਦਾ ਸਾਥ ਦੇਣਾ ਚਾਹੀਦੈ, ਬਾਕੀ ਦੇ ਭਾਵੇਂ ਲੱਖ ਵਿਖਰੇਵੇਂ ਹੋਣ, ਸੁਖਬੀਰ ਬਾਦਲ ਵੱਲੋਂ ਸ਼ਹੀਦੀ ਯਾਦਗਾਰ ਬਣਾਉਣ ਦੇ ਮਾਮਲੇ 'ਤੇ ਦਾਦ ਦੇਣੀ ਬਣਦੀ ਐ'' ਸ਼ਿੰਦੇ ਦੀ ਇਸ ਗੱਲ 'ਤੇ ਬਿੱਕਰ ਨੇ ਟਿੱਪਣੀ ਕੀਤੀ '' ਓ ਯਾਰ ਕਾਮਰੇਡਾ! ਸਵਾਹ ਦਾਦ ਦੇਣੀ ਬਣਦੀ ਐ, ਸੁਖਬੀਰ ਬਾਦਲ ਤਾਂ ਕਹੀ ਜਾਂਦੈ, ਬਈ ਅਸੀਂ ਇਹ ਸ਼ਹੀਦੀ ਯਾਦਗਾਰ ਥੋੜੀ ਬਣਾ ਰਹੇ ਆਂ, ਅਸੀਂ ਤਾਂ ਇੱਕ ਗੁਰਦੁਆਰਾ ਹੋਰ ਬਣਾ ਰਹੇ ਆਂ, ਜਿਥੇ ਇੱਕ ਹੋਰ ਗੋਲਕ ਲਵਾਂਗੇ, ਨਾਲੇ ਲੋਕੀਂ ਉਥੇ ਵੀ ਕੜਾਹ ਪ੍ਰਸਾਦਿ ਦੀਆਂ ਹੋਰ ਪਰਚੀਆਂ ਕਟਾਇਆ ਕਰਨਗੇ, ਏਹਦੇ ਨਾਲ ਸ਼ੋਮਣੀ ਕਮੇਟੀ ਦੇ ਦਸ ਵੀਹ ਲੱਖ ਰੁਪਈਆਂ ਹੋਰ ਚੜਾਵਾ 'ਕੱਠਾ ਹੋ ਜਾਇਆ ਕਰੇਗਾ'' ਬਿੱਕਰ ਦੀ ਗੱਲ ਸੁਣ ਕੇ ਸਾਰੇ ਹੱਸ ਪਏ। '' ਹਾਂ ਭਾਈ! ਹੋਰ ਸਿੱਖ ਸ਼ਹੀਦਾਂ ਦੇ ਵੀ ਤਾਂ ਗੁਰਦੁਆਰੇ ਈ ਉਸਾਰੇ ਹੋਏ, ਹੁਣ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਬਾਬਾ ਦੀਪ ਸਿੰਘ ਦੀ ਸ਼ਹੀਦੀ ਦੀ ਯਾਦਗਾਰ 'ਚ ਥੜਾ ਈ ਬÎਣਿਆ ਹੋਇਐ, ਪਰ ਦਰਬਾਰ ਸਾਹਿਬ ਆਉਂਦੀ ਸਿੱਖ ਸੰਗਤ ਨੂੰ ਇਹ ਯਾਦਗਾਰ ਬਾਬਾ ਦੀਪ ਸਿੰਘ ਦੀ ਸ਼ਹੀਦੀ ਝੱਟ ਚੇਤੇ ਕਰਵਾ ਦਿੰਦੀ ਐ, ਇਵੇਂ ਜਿਵੇਂ ਲਾਚੀ ਬੇਰ ਵਿਖੇ ਪ੍ਰਕਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਸਾਰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵੱਲੋਂ ਮੱਸੇ ਰੰਗੜ ਦੀ ਧੌਣ ਲਾਹੁਣ ਦਾ ਸੀਨ ਆਪ ਮੁਹਾਰੇ ਅੱਖਾਂ ਸਾਹਮਣੇ ਰੂਪਮਾਨ ਹੋ ਜਾਂਦੈ, ਚੌਰਾਸੀ ਦੇ ਸ਼ਹੀਦਾਂ ਦੀ ਯਾਦਗਾਰ ਭਾਵੇਂ ਕਿਸੇ ਵੀ ਰੂਪ ਬਣ ਜਾਵੇ, ਪਰ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਦਿੱਲੀ ਦਰਬਾਰ ਦੇ ਵਹਿਸੀ ਹਮਲੇ ਦੀ ਯਾਦ ਜਰੂਰ ਚੇਤੇ ਕਰਵਾਉਂਦੀ ਰਹੇਗੀ'' ਬਾਬਾ ਲਾਭ ਸਿੰਘ ਦੀ ਇਸ ਗੱਲ 'ਤੇ ਕਿਹਾ ''ਬਾਬਾ ਜੀ! ਤਾਂਹੀ ਤਾਂ ਕੇਂਦਰ ਦੀ ਸਰਕਾਰ ਤੇ ਸਿੱਖ ਵਿਰੋਧੀ ਸਕਤੀਆਂ ਰੌਲਾ ਪਾ ਰਹੀਆਂ ਨੇ ਤੇ ਹੁਣ ਸੁਖਬੀਰ ਬਾਦਲ ਨੂੰ ਹੱਲਾ ਸ਼ੇਰੀ ਦੇਣੀ ਸਖਤ ਲੋੜ ਐ'' ਸਿੰਦੇ ਦੀ ਇਸ ਗੱਲ ਨੇ ਸਾਰਿਆਂ ਸੋਚੀਂ ਪਾ ਦਿੱਤਾ।
ਘੁਣਤਰੀ
98764‑16009

No comments: