jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 4 October 2012

ਦੇਰੀ ਨਾਲ ਚੁਕਾਈ ਕਾਰਨ ਘਟੇ ਭਾਰ ਲਈ ਆੜ੍ਹਤੀ ਜ਼ਿੰਮੇਵਾਰ ਨਹੀਂ ਹੋਣਗੇ- ਚੀਮਾ


ਦੇਰੀ ਨਾਲ ਚੁਕਾਈ ਕਾਰਨ ਘਟੇ ਭਾਰ ਲਈ ਆੜ੍ਹਤੀ
ਜ਼ਿੰਮੇਵਾਰ ਨਹੀਂ ਹੋਣਗੇ- ਚੀਮਾ

ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਖ਼ੁਰਾਕ ਤੇ ਸਪਲਾਈ ਮੰਤਰੀ ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਮੰਡੀ ਬੋਰਡ ਦੇ ਉਪ ਚੇਅਰਮੈਨ ਸ. ਰਵਿੰਦਰ ਸਿੰਘ ਚੀਮਾ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਸਮੇਤ ਬੈਠਕ ਕਰਦੇ ਹੋਏ। ਤਸਵੀਰ: ਗੁਰਿੰਦਰ ਸਿੰਘ
ਚੰਡੀਗੜ੍ਹ, 3 ਅਕਤੂਬਰ (ਗੁਰਪ੍ਰੀਤ ਸਿੰਘ ਨਿੱਝਰ)- ਖ਼ਰੀਦ ਏਜੰਸੀਆਂ ਵੱਲੋਂ ਦੇਰੀ ਨਾਲ ਮੰਡੀਆਂ 'ਚੋਂ ਮਾਲ ਦੀ ਚੁਕਾਈ ਕਾਰਨ ਮਾਲ ਦਾ ਜੋ ਵਜ਼ਨ ਘਟਦਾ ਹੈ, ਉਸ ਲਈ ਆੜ੍ਹਤੀ ਜ਼ਿੰਮੇਵਾਰ ਨਹੀਂ ਹੋਣਗੇ ਅਤੇ ਨਾ ਹੀ ਉਹ ਆੜ੍ਹਤੀਆਂ ਦੇ ਸਿਰ ਪਾਇਆ ਜਾਵੇਗਾ। ਆੜ੍ਹਤੀਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਵਿਚ ਸੂਬਾ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਖ਼ੁਰਾਕ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਬੈਠਕ ਉਪਰੰਤ ਉਕਤ ਐਲਾਨ ਕਰਦਿਆਂ ਸ: ਚੀਮਾ ਨੇ ਆੜ੍ਹਤੀਆਂ ਨੂੰ ਵੀ ਕਿਹਾ ਕਿ ਉਹ ਫ਼ਸਲਾਂ ਦੀ ਅਦਾਇਗੀ ਆਨ-ਲਾਈਨ ਸਮਾਰਟ ਕਾਰਡ ਰਾਹੀਂ ਹੀ ਕਰਨ ਕਿਉਂਕਿ ਸਮਾਰਟ ਕਾਰਡ ਦਾ ਫ਼ਾਇਦਾ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਤਾਂ ਹੀ ਹੋਵੇਗਾ ਜੇਕਰ ਸਾਰੀਆਂ ਹੀ ਏਜੰਸੀਆਂ ਅਦਾਇਗੀ ਸਮਾਰਟ ਕਾਰਡ ਰਾਹੀ ਕਰਨ। ਇਸ ਸਬੰਧੀ ਖ਼ੁਰਾਕ ਮੰਤਰੀ ਸ: ਕੈਰੋਂ ਨੇ ਭਰੋਸਾ ਦਿਵਾਇਆ ਕਿ ਉਹ ਮੁੱਖ ਮੰਤਰੀ ਨਾਲ ਬੈਠਕ ਕਰਕੇ ਇਹ ਮਸਲਾ ਹੱਲ ਕਰਵਾਉਣਗੇ। ਇਸ ਸਬੰਧੀ ਸਕੱਤਰ ਵਿਭਾਗ ਵੱਲੋਂ ਗਸ਼ਤੀ ਪੱਤਰ ਸਾਰੀਆਂ ਖ਼ਰੀਦ ਏਜੰਸੀਆਂ ਨੂੰ ਭੇਜ ਦਿੱਤਾ ਜਾਵੇਗਾ। ਜਿਨ੍ਹਾਂ ਮੰਡੀਆਂ ਮਾਲ ਦੀ ਢੋਆ ਢੁਆਈ ਆੜ੍ਹਤੀਆਂ ਵੱਲੋਂ ਠੇਕੇਦਾਰਾਂ ਰਾਹੀਂ ਕਰਵਾਈ ਜਾਂਦੀ ਹੈ, ਉਸ ਦੀ ਅਦਾਇਗੀ ਆੜ੍ਹਤੀਆਂ ਨੂੰ ਹੀ ਕੀਤੀ ਜਾਵੇਗੀ ਅਤੇ ਇਸ ਫ਼ੈਸਲੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਮੰਡੀਆਂ ਵਿਚ ਹਰਾ ਅਤੇ ਗਿੱਲਾ ਝੋਨਾ ਰੋਕਣ ਲਈ ਹੁਕਮ ਜਾਰੀ ਕੀਤੇ ਜਾਣਗੇ ਕਿ ਕੋਈ ਵੀ ਕੰਬਾਈਨ ਸਵੇਰੇ 11.00 ਵਜੇ ਤੋਂ ਪਹਿਲਾਂ ਅਤੇ ਸ਼ਾਮ 7.00 ਵਜੇ ਤੋਂ ਬਾਅਦ ਕਟਾਈ ਨਹੀਂ ਕਰੇਗੀ ਇਸ ਦੀ ਉਲੰਘਣਾ ਕਰਨ ਵਾਲੇ ਕੰਬਾਈਨ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ ਆੜ੍ਹਤੀਆਂ ਵੱਲੋਂ ਪਿਛਲੇ ਸੀਜ਼ਨਾਂ 'ਚ ਆਪਣੇ ਕੋਲੋਂ ਬਾਰਦਾਨਾ ਲਾਇਆ ਹੈ ਜੇਕਰ ਖ਼ਰੀਦ ਏਜੰਸੀਆਂ ਉਨ੍ਹਾਂ ਨੂੰ ਬਾਰਦਾਨਾ ਵਾਪਸ ਨਹੀਂ ਕਰਦੀਆਂ ਤਾਂ ਬਾਰਦਾਨੇ ਦੀ ਕੀਮਤ ਅਦਾ ਕਰਨਗੀਆਂ। ਇਸ ਮੌਕੇ ਸੂਬਾ ਸਰਪ੍ਰਸਤ ਬਾਬੂ ਰਾਮਧਾਰੀ ਕਾਂਸਲ, ਸੂਬਾ ਚੇਅਰਮੈਨ ਕੁਲਵਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਰਾਣਾ, ਸੁਰਜੀਤ ਸਿੰਘ ਭਿੱਟੇਵਿੰਡ, ਵਰਿੰਦਰ ਠੁਕਰਾਲ ਮੱਖੂ, ਸੱਤਪਾਲ ਸੱਤੀ, ਜਸਵੰਤ ਰਾਏ, ਤਰਸੇਮ ਸਿੰਘ ਕੁਲਾਰ, ਹਰਬੰਸ ਸਿੰਘ ਧਾਲੀਵਾਲ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾਈ ਅਹੁਦੇਦਾਰ ਅਤੇ ਜ਼ਿਲ੍ਹਾ ਪ੍ਰਧਾਨ ਵੀ ਹਾਜ਼ਰ ਸਨ।

No comments: