ਮੋਬਾਈਲਾਂ ਵਾਲੀ ਦੁਕਾਨ 'ਚ ਚੋਰੀ ਕਰਦੇ ਕਾਬੂ
ਜਲੰਧਰ,(PTI)-ਫਗਵਾੜਾ ਗੇਟ ਵਿਚ ਸਥਿਤ ਭਾਟੀਆ ਇਲੈਕਟ੍ਰਾਨਿਕ ਵਿਚ ਕੁਝ ਦਿਨਾਂ ਤੋਂ ਦੁਕਾਨ
'ਤੇ ਆਉਣ ਵਾਲੇ ਗਾਹਕਾਂ ਦੀ ਜੇਬ 'ਚੋਂ ਰੁਪਏ ਚੋਰੀ ਹੋ ਰਹੇ ਸਨ। ਇਸ ਸੰਬੰਧੀ
ਦੁਕਾਨਦਾਰ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਦੁਕਾਨ 'ਤੇ ਦੁਬਾਰਾ ਚੋਰੀ
ਕਰਨ ਆਏ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 4
ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਚੋਰੀ ਕਰਨ ਆਏ ਦੋਵੇਂ ਨੌਜਵਾਨਾਂ ਨੂੰ ਹਿਰਾਸਤ ਵਿਚ
ਲੈ ਕੇ ਥਾਣੇ ਲੈ ਗਈ। ਦੁਕਾਨ ਮਾਲਕ ਆਰ. ਐੱਮ. ਭਾਟੀਆ ਨਿਵਾਸੀ ਫਗਵਾੜਾ ਗੇਟ ਨੇ ਦੱਸਿਆ
ਕਿ ਉਸ ਦੀ ਭਾਟੀਆ ਇਲੈਕਟ੍ਰਾਨਿਕ ਨਾਮ 'ਤੇ ਦੁਕਾਨ ਹੈ ਅਤੇ ਉਨ੍ਹਾਂ ਦੀ ਦੁਕਾਨ ਤੋਂ
ਮੋਬਾਈਲ ਫੋਨ ਦਾ ਸਾਰਾ ਸਾਮਾਨ ਮਿਲਦਾ ਹੈ। ਕੁਝ ਦਿਨਾਂ ਤੋਂ ਉਨ੍ਹਾਂ ਦੀ ਦੁਕਾਨ 'ਤੇ
ਆਉਣ ਵਾਲੇ ਗਾਹਕਾਂ ਦੀ ਜੇਬ ਵਿਚੋਂ ਕੋਈ ਚੋਰੀ ਕਰਨ ਲੱਗਾ। ਹਾਲ 'ਚ ਹੀ ਉਨ੍ਹਾਂ ਦੀ
ਦੁਕਾਨ 'ਤੇ ਸਾਮਾਨ ਲੈਣ ਆਏ ਪਵਨ ਸਿੰਘ ਨਿਵਾਸੀ ਦਿਲਬਾਗ ਨਗਰ ਦੀ ਜੇਬ 'ਚੋਂ ਕਿਸੇ ਨੇ
10 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਨੇ
ਦੁਕਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਕਵਰੇਜ ਚੈੱਕ ਕੀਤੀ ਤਾਂ ਉਨ੍ਹਾਂ
ਦੇਖਿਆ ਕਿ ਇਕ ਨੌਜਵਾਨ ਹੱਥ ਵਿਚ ਬੋਰੀ ਫੜੀ ਉਨ੍ਹਾਂ ਦੀ ਦੁਕਾਨ 'ਤੇ ਸਾਮਾਨ ਲੈਣ ਦੇ
ਬਹਾਨੇ ਦੁਕਾਨ 'ਚ ਦਾਖਲ ਹੋਇਆ ਅਤੇ ਸਾਮਾਨ ਖਰੀਦ ਰਹੇ ਪਵਨ ਸਿੰਘ ਦੀ ਉੱਪਰ ਵਾਲੀ ਜੇਬ
ਨੂੰ ਬੋਰੀ ਨਾਲ ਢਕ ਕੇ ਉਸ ਨੇ ਰੁਪਏ ਕੱਢ ਲਏ। ਉਕਤ ਵਿਅਕਤੀ ਦੀ ਫੋਟੋ ਉਨ੍ਹਾਂ ਨੇ ਚੰਗੀ
ਤਰ੍ਹਾਂ ਦੇਖ ਲਈ। ਅੱਜ ਉਕਤ ਵਿਅਕਤੀ ਉਨ੍ਹਾਂ ਦੀ ਦੁਕਾਨ ਦੇ ਅੰਦਰ ਦੁਬਾਰਾ ਦਾਖਲ ਹੋਇਆ
ਤਾਂ ਉਸ ਨੂੰ ਦੇਖ ਕੇ ਉਨ੍ਹਾਂ ਨੇ ਤੁਰੰਤ ਪਹਿਚਾਣ ਲਿਆ ਅਤੇ ਉਸ ਨੂੰ ਫੜਿਆ। ਉਕਤ
ਵਿਅਕਤੀ ਦਾ ਦੂਸਰਾ ਸਾਥੀ ਵੀ ਦੁਕਾਨ ਦੇ ਬਾਹਰ ਖੜ੍ਹਾ ਸੀ। ਲੋਕਾਂ ਦੀ ਮਦਦ ਨਾਲ ਦੋਵਾਂ
ਨੌਜਵਾਨਾਂ ਨੂੰ ਫੜ ਲਿਆ ਗਿਆ। ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਉਹ ਪੂਰੇ
ਮਾਮਲੇ ਦੀ ਜਾਂਚ ਕਰ ਰਹੇ ਹਨ। ਖਬਰ ਲਿਖੇ ਜਾਣ ਤੱਕ ਪੁਲਸ ਕਾਬੂ ਕੀਤੇ ਗਏ ਵਿਅਕਤੀਆਂ ਦੇ
ਖਿਲਾਫ ਮਾਮਲਾ ਦਰਜ ਕਰਨ ਦੀ ਤਿਆਰੀ ਵਿਚ ਸੀ।
No comments:
Post a Comment