ਹਿਊਸਟਨ
8 ਅਕਤੂਬਰ (PTI):- ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਛੇਤੀ
ਹੀ ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) 'ਤੇ 'ਚਾਕਲੇਟ ਵਨੀਲਾ ਆਈਸਕ੍ਰੀਮ'
ਦਾ ਮਜ਼ਾ ਲਵੇਗੀ। ਨਾਸਾ ਦਾ ਪਹਿਲਾ ਪੇਸ਼ੇਵਰ ਕਾਰਗੋ ਕੈਪਸੂਲ ਇਹ ਆਈਸਕ੍ਰੀਮ ਅਤੇ ਹੋਰ
ਸਾਮਾਨ ਲੈ ਕੇ ਆਈ. ਐੱਸ. ਐੱਸ. ਲਈ ਰਵਾਨਾ ਹੋ ਗਿਆ ਹੈ। 'ਸਪੇਸ ਐਕਸੈਸ ਫਾਲਕਨ -9'
ਨਾਮੀ ਇਹ ਕਾਰਗੋ ਕੈਪਸੂਲ ਬੀਤੀ ਦੇਰ ਰਾਤ ਰਾਕੇਟ ਤੋਂ ਅਲੱਗ ਹੋ ਕੇ ਆਈ. ਐੱਸ. ਐੱਸ.
ਵਲ ਚਲਾ ਗਿਆ। ਇਹ ਕਾਰਗੋ ਕੈਪਸੂਲ ਬੁੱਧਵਾਰ ਦੀ ਸਵੇਰੇ ਉੱਥੇ ਪੁੱਜ ਜਾਵੇਗਾ। ਇਸ ਵਿਚ
450 ਕਿਲੋਗ੍ਰਾਮ ਵਿਗਿਆਨਕ ਸਪਲਾਈ ਅਤੇ ਆਈਸਕ੍ਰੀਮ 'ਤੇ ਹੋਰ ਸਾਮਾਨ ਹੈ। ਆਈਸਕ੍ਰੀਮ ਇਕ
ਫਰਿਜ ਵਿਚ ਰੱਖੀ ਹੋਈ ਹੈ। ਇਸ ਤੋਂ ਪਹਿਲਾਂ ਬਲਿਊ ਬੇਲ ਆਈਸਕ੍ਰੀਮ ਆਈ. ਐੱਸ. ਐੱਸ.
ਭੇਜੀ ਗਈ ਸੀ।
|
No comments:
Post a Comment