ਫਗਵਾੜਾ ਗੇਟ 'ਚ ਹੋ
ਰਹੇ ਨਿਰਮਾਣ ਦੀ
ਸ਼ਿਕਾਇਤ ਨਿਗਮ ਪ੍ਰਸ਼ਾਸਨ ਕੋਲ ਪੁੱਜੀ
ਫਗਵਾੜਾ ਗੇਟ ਦੇ ਕੋਲ ਹੋ ਰਹੀ ਉਸਾਰੀ ਨੂੰ ਰੁਕਵਾਉਣ ਲਈ ਅਨੂਪਮ ਕਲੇਰ ਨੂੰ ਮੰਗ ਪੱਤਰ ਦਿੰਦੇ ਹੋਏ ਤੇ ਇਲਾਕੇ 'ਚ ਹੋ ਰਹੀ ਉਸਾਰੀ ਦਾ ਦ੍ਰਿਸ਼। ਤਸਵੀਰਾਂ: ਜੀ. ਪੀ. ਸਿੰਘ
ਜਲੰਧਰ, 3 ਅਕਤੂਬਰ (ਸ਼ਿਵ)-ਫਗਵਾੜਾ ਗੇਟ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਨੇ
ਇਲਾਕੇ 'ਚ ਹੋ ਰਹੇ ਨਿਰਮਾਣ ਦੀ ਸ਼ਿਕਾਇਤ ਨਿਗਮ ਪ੍ਰਸ਼ਾਸਨ ਨੂੰ ਕਰਕੇ ਇਸ 'ਚ ਮਾਮਲੇ
'ਚ ਕਾਰਵਾਈ ਦੀ ਮੰਗ ਕੀਤੀ ਹੈ। ਸੁਸਾਇਟੀ ਦੇ ਪ੍ਰਧਾਨ ਮਲਵਿੰਦਰ ਪਾਲ ਸਿੰਘ,
ਚੇਅਰਮੈਨ ਹਰਿੰਦਰ ਚੱਢਾ, ਜਨਰਲ ਸਕੱਤਰ ਸੀ. ਐੱਮ. ਚੋਪੜਾ ਤੇ ਹੋਰਾਂ ਨੇ ਦਿੱਤੀ
ਸ਼ਿਕਾਇਤ 'ਚ ਕਿਹਾ ਹੈ ਕਿ ਫਗਵਾੜਾ ਗੇਟ 'ਚ ਇੱਕ ਪਲਾਟ 'ਤੇ ਕੁੱਝ ਪ੍ਰਾਪਰਟੀ
ਡੀਲਰਾਂ ਵੱਲੋਂ ਪਲਾਟ ਖ਼ਰੀਦ ਕੇ ਇਸ ਰਿਹਾਇਸ਼ੀ ਇਮਾਰਤ ਨੂੰ ਢਾਹ ਕੇ ਗੈਸਟ ਹਾਊਸ
ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਸ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ
ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਹੈ ਕਿ ਇਸ ਦੀ ਮਨਜ਼ੂਰੀ ਵੀ ਨਿਗਮ ਕੋਲ ਨਹੀਂ ਲਈ
ਗਈ ਹੈ। ਜੇਕਰ ਇਹ ਉਸਾਰੀ ਹੁੰਦੀ ਹੈ ਤਾਂ ਇਸ ਨਾਲ ਰਹਿੰਦੇ ਲੋਕਾਂ ਦਾ ਰਹਿਣਾ ਔਖਾ
ਹੋਵੇਗਾ ਨਾਲ ਹੀ ਮਾਹੌਲ ਵੀ ਖ਼ਰਾਬ ਹੋ ਜਾਵੇਗਾ। ਲੋਕਾਂ ਨੇ ਚਿਤਾਵਨੀ ਦਿੱਤੀ ਹੈ
ਕਿ ਜੇਕਰ ਉਕਤ ਉਸਾਰੀ ਨੂੰ ਨਾ ਰੁਕਵਾਇਆ ਗਿਆ ਤਾਂ ਉਹ ਹਾਈਕੋਰਟ 'ਚ ਚਲੇ ਜਾਣਗੇ।
ਦੂਸਰੇ ਪਾਸੇ ਉਕਤ ਉਸਾਰੀ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਸੀ।ਸ਼ਿਕਾਇਤ ਨਿਗਮ ਪ੍ਰਸ਼ਾਸਨ ਕੋਲ ਪੁੱਜੀ
ਫਗਵਾੜਾ ਗੇਟ ਦੇ ਕੋਲ ਹੋ ਰਹੀ ਉਸਾਰੀ ਨੂੰ ਰੁਕਵਾਉਣ ਲਈ ਅਨੂਪਮ ਕਲੇਰ ਨੂੰ ਮੰਗ ਪੱਤਰ ਦਿੰਦੇ ਹੋਏ ਤੇ ਇਲਾਕੇ 'ਚ ਹੋ ਰਹੀ ਉਸਾਰੀ ਦਾ ਦ੍ਰਿਸ਼। ਤਸਵੀਰਾਂ: ਜੀ. ਪੀ. ਸਿੰਘ
ਸੰਗਮ ਕੰਪਲੈਕਸ ਦੇ ਸਾਹਮਣੇ ਤੇਜ਼ੀ ਨਾਲ ਹੋ ਰਹੀ ਉਸਾਰੀ : ਸੰਗਮ ਕੰਪਲੈਕਸ ਸਾਹਮਣੇ ਤੇਜ਼ੀ ਨਾਲ ਹੋ ਰਹੀ ਉਸਾਰੀ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਇਸ ਮਾਮਲੇ 'ਚ ਟਾਊਨ ਪਲੈਨਿੰਗ ਵਿਭਾਗ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਮੰਤਰੀ ਵੀ ਸਹੀ ਰਿਪੋਰਟਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ ਤੇ ਜਿਸ ਉਸਾਰੀ 'ਤੇ ਵਿਵਾਦ ਖੜ੍ਹਾ ਹੋ ਜਾਂਦਾ ਹੈ, ਉਸ ਖ਼ਿਲਾਫ਼ ਹੀ ਕਾਰਵਾਈ ਕੀਤੀ ਜਾਂਦੀ ਹੈ।
No comments:
Post a Comment