jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 2 November 2013

ਸੰਯੁਕਤ ਰਾਸ਼ਟਰ ਵਿਚ 10 ਲੱਖ ਦਸਤਖਤਾਂ ਵਾਲੀ ਸਿੱਖ ਨਸਲਕੁਸ਼ੀ ਪਟੀਸ਼ਨ ਦਾਇਰ

www.sabblok.blogspot.com


ਜਨੇਵਾ (ਸਵਿਟਜ਼ਰਲੈਂਡ), 1 ਨਵੰਬਰ.ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹਦਾਇਤਾਂ 'ਤੇ ਨਵੰਬਰ, 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ 19 ਸੂਬਿਆਂ ਵਿਚ ਕਤਲ ਕੀਤੇ 30 ਹਜ਼ਾਰ ਸਿੱਖਾਂ ਦੇ ਕਤਲ ਨੂੰ ਸਿੱਖ ਨਸਲਕੁਸ਼ੀ ਐਲਾਨ ਕਰਵਾਉਣ ਹਿੱਤ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਜਨੇਵਾ (ਸਵਿਟਜ਼ਰਲੈਂਡ) ਵਿਖੇ ਅੱਜ ਸਿੱਖਸ ਫਾਰ ਜਸਟਿਸ, ਮਾਰਜ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਹੇਠ ਯੂਰਪ ਸਮੇਤ ਵਿਸ਼ਵ ਭਰ ਤੋਂ ਆਏ ਹਜ਼ਾਰਾਂ ਸਿੱਖਾਂ ਦੀ ਹਾਜ਼ਰੀ ਦਰਮਿਆਨ 10 ਲੱਖ ਦਸਤਖਤਾਂ ਵਾਲੀ ਸ਼ਿਕਾਇਤ ਭਾਰਤ ਸਰਕਾਰ ਵਿਰੁੱਧ ਦਾਇਰ ਕੀਤੀ ਗਈ | ਇਹ ਸ਼ਿਕਾਇਤ ਅੱਜ ਸਵੇਰੇ 10 ਵਜੇ ਸਿੱਖਸ ਫਾਰ ਜਸਟਿਸ ਦੇ ਪ੍ਰਧਾਨ ਸ: ਅਵਤਾਰ ਸਿੰਘ ਪੰਨੂੰ, ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ, ਡਾ: ਕਾਰਜ ਸਿੰਘ ਧਰਮ ਸਿੰਘ ਵਾਲਾ, ਸ: ਗੁਰਮੁਖ ਸਿੰਘ ਸੰਧੂ, ਭਾਈ ਹਰਮਿੰਦਰ ਸਿੰਘ ਖਾਲਸਾ (ਸਵਿਟਜ਼ਰਲੈਂਡ), ਭਾਈ ਜਸਵੀਰ ਸਿੰਘ (ਮੁੱਖ ਗਵਾਹ 1984) ਅਤੇ ਸ: ਜਤਿੰਦਰ ਸਿੰਘ ਗਰੇਵਾਲ (ਕੈਨੇਡਾ) ਵੱਲੋਂ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਚ ਦਰਜ ਕਰਵਾਈ ਗਈ | ਸ਼ਿਕਾਇਤ ਦਰਜ ਕਰਵਾਉਣ ਉਪਰੰਤ 'ਅਜੀਤ' ਨਾਲ ਗੱਲਬਾਤ ਕਰਦਿਆਂ ਵਫ਼ਦ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕਮੇਟੀ ਦੀ ਅਗਲੀ ਮੀਟਿੰਗ ਅਗਸਤ 2014 ਵਿਚ ਹੋਵੇਗੀ, ਜਿਸ ਵਿਚ ਸਿੱਖਾਂ ਦੀ ਇਸ ਸ਼ਿਕਾਇਤ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਅਗਸਤ 2014 ਵਿਚ ਹੋਣ ਵਾਲੀ ਇਸ ਮੀਟਿੰਗ ਤੱਕ ਇਸ ਮਸਲੇ 'ਤੇ ਹਰੇਕ ਮਹੀਨੇ ਹਜ਼ਾਰਾਂ ਦਸਤਖਤਾਂ ਹੇਠ ਲਗਾਤਾਰ ਸ਼ਿਕਾਇਤਾਂ ਭੇਜੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਭਾਰਤ ਦੇ ਨਾਨਾਵਤੀ ਕਮਿਸ਼ਨ ਨੇ 2005 ਵਿਚ ਦਿੱਤੀ ਰਿਪੋਰਟ ਮੁਤਾਬਿਕ ਸਿਰਫ 3 ਹਜ਼ਾਰ ਸਿੱਖਾਂ ਦੇ ਕਤਲ ਹੋਣ ਦੀ ਰਿਪੋਰਟ ਦਿੱਤੀ ਸੀ ਜਦਕਿ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਿਕ ਭਾਰਤ ਸਰਕਾਰ ਨੇ 37 ਹਜ਼ਾਰ ਪਰਿਵਾਰਾਂ ਨੂੰ 1984 ਦੇ ਕਤਲੇਆਮ ਦਾ ਮੁਆਵਜ਼ਾ ਦਿੱਤਾ | ਇਸ ਮੌਕੇ ਸਿੱਖਸ ਫਾਰ ਜਸਟਿਸ ਦੇ ਸੱਦੇ 'ਤੇ ਕੱਢੀ ਗਈ ਇਨਸਾਫ਼ ਰੈਲੀ ਵਚ ਸ਼ਾਮਿਲ ਹੋਣ ਲਈ ਸੰਗਤਾਂ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਇਲਾਵਾ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟੇ੍ਰਲੀਆ ਅਤੇ ਹੋਰ ਦੇਸ਼ਾਂ ਤੋਂ ਵਹੀਰਾਂ ਘੱਤ ਕੇ ਪਹੁੰਚੀਆਂ | ਹਜ਼ਾਰਾਂ ਸਿੱਖਾਂ ਵੱਲੋਂ ਕੱਢੀ ਇਸ ਇਨਸਾਫ਼ ਰੈਲੀ ਦੌਰਾਨ ਵਿਸ਼ਵ ਭਰ ਤੋਂ ਪੁੱਜੇ ਪੰਥਕ ਆਗੂਆਂ ਨੇ ਸੰਬੋਧਨ ਕਰਦਿਆਂ 1984 ਦੌਰਾਨ ਭਾਰਤ ਭਰ ਵਿਚ ਕਤਲ ਕੀਤੇ ਹਜ਼ਾਰਾਂ ਸਿੱਖਾਂ ਦੀ ਯਾਦ ਨੂੰ ਤਾਜ਼ਾ ਕਰਵਾਇਆ ਅਤੇ ਇਸ ਸੰਘਰਸ਼ ਨੂੰ ਇਨਸਾਫ਼ ਮਿਲਣ ਤੱਕ ਜਾਰੀ ਰੱਖਣ ਦਾ ਪ੍ਰਣ ਕੀਤਾ | ਇਸ ਮੌਕੇ ਇਨਸਾਫ਼ ਰੈਲੀ ਵਿਚ ਸ਼ਿਰਕਤ ਕਰਨ ਵਾਲੇ ਪ੍ਰਮੁੱਖ ਸਿੱਖ ਆਗੂਆਂ ਵਿਚ ਭਾਈ ਦਵਿੰਦਰਜੀਤ ਸਿੰਘ ਇੰਗਲੈਂਡ, ਨੈਸ਼ਨਲ ਧਰਮ ਪ੍ਰਚਾਰ ਕਮੇਟੀ, ਇਟਲੀ ਦੇ ਪ੍ਰਧਾਨ ਸ: ਹਰਵੰਤ ਸਿੰਘ ਦਾਦੂਵਾਲ, ਇਟਲੀ ਸਿੱਖ ਕੌਾਸਲ ਦੇ ਪ੍ਰਧਾਨ ਸ: ਜਸਵੀਰ ਸਿੰਘ ਤੂਰ, ਸ. ਡਾ: ਕਰਨ ਸਿੰਘ, ਸ: ਰਜਿੰਦਰ ਸਿੰਘ ਪੁਰੇਵਾਲ, ਸ: ਮਲਕੀਤ ਸਿੰਘ ਬੂਰੇ ਜੱਟਾਂ, ਡਾ: ਦਲਜੀਤ ਸਿੰਘ ਵਿਰਕ, ਸ: ਗੁਰਮੇਜ ਸਿੰਘ ਗਿੱਲ, ਬੀਬੀ ਜਤਿੰਦਰ ਕੌਰ, ਕੈਨੇਡਾ, ਸ: ਸਤਨਾਮ ਸਿੰਘ ਬੱਬਰ, ਸ: ਬਸੰਤ ਸਿੰਘ ਪੰਜਹੱਥਾ, ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ, ਭਾਈ ਰੇਸ਼ਮ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਜਤਿੰਦਰਵੀਰ ਸਿੰਘ, ਭਾਈ ਹਰਦਵਿੰਦਰ ਸਿੰਘ, ਭਾਈ ਜਸਵੰਤ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਬਲਵੀਰ ਸਿੰਘ, ਭਾਈ ਸੁਰਿੰਦਰ ਸਿੰਘ, ਬਾਬਾ ਸੋਹਣ ਸਿੰਘ, ਭਾਈ ਰਾਜਵਿੰਦਰ ਸਿੰਘ ਰਾਜਾ, ਸ: ਅਜੀਤ ਸਿੰਘ ਲਵੀਨਿਉ, ਸ: ਇਕਬਾਲ ਸਿੰਘ ਸੋਢੀ, ਸ: ਬਲਕਾਰ ਸਿੰਘ ਰੋਮ, ਸ: ਹਰਪਾਲ ਸਿੰਘ ਫੋਂਦੀ, ਸ: ਦਰਬਾਰਾ ਸਿੰਘ, ਸ: ਸਤਨਾਮ ਸਿੰਘ ਮੋਧਨਾ, ਸ: ਰਾਮ ਸਿੰਘ ਮੋਧਨਾ ਸਮੇਤ ਅਨੇਕਾਂ ਪ੍ਰ੍ਰਮੁੱਖ ਆਗੂ ਮੌਜੂਦ ਸਨ |

No comments: