jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 2 November 2013

ਪੰਜਾਬ ਦੀ ਧਰਤੀ ਬਣਦੀ ਜਾ ਰਹੀ ਹੈ ਨਸ਼ਿਆਂ ਦਾ ਅੱਡਾ : ਗੁਰਤੀਰਥ ਪਾਸਲਾ

www.sabblok.blogspot.com



ਮਲੌਦ,  (ਪੱਤਰ ਪ੍ਰੇਰਕ) : ਗੁਰੂਆਂ ਦੀ ਚਰਨ ਛੋਹ ਪ੍ਰਾਪਤ ਪੰਜਾਬ ਦੀ ਧਰਤੀ ਜਿਥੋਂ ਹਰ ਦਿਸ਼ਾ 'ਚੋਂ ਧਰਮ ਦੀ ਖੁਸ਼ਬੂ ਆਉਣੀ  ਚਾਹੀਦੀ ਸੀ ਪਰ ਅਫ਼ਸ਼ੋਸ ਅੱਜ ਇਹ ਪਾਵਨ ਧਰਤੀ ਨਸ਼ਿਆਂ ਦਾ ਅੱਡਾ ਬਣਦੀ ਜਾ ਰਹੀ ਹੈ। ਪੰਜਾਬ  ਦਾ ਦਰਦ ਬਿਆਨ ਕਰਦੇ ਇਹ ਸ਼ਬਦ ਸਾਂਝੇ ਕਰਦਿਆਂ ਰੇਡੀਓ ਦਿਲ ਆਪਣਾ ਪੰਜਾਬੀ ਕੈਨੇਡਾ ਦੇ  ਸੀ.ਈ.ਓ ਸ. ਗੁਰਤੀਰਥ ਸਿੰਘ ਪਾਸਲਾ ਵਲੋਂ ਬਲਜਿੰਦਰ ਪਾਲ ਸਿੰਘ ਮਲੌਦ ਦੇ ਗ੍ਰਹਿ ਵਿਖੇ  ਇਲਾਕੇ ਦੇ ਪਤਵੰਤੇ ਸੱਜਣਾ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੇ ਕਰ ਪੰਜਾਬ 'ਚ ਵਗ  ਰਹੇ ਨਸ਼ਿਆਂ ਦੇ ਇਸ ਦਰਿਆ ਨੂੰ ਸ਼ੰਜੀਦਗੀ ਨਾਲ ਨਾ ਰੋਕਿਆ ਗਿਆ ਤਾਂ ਸਾਡੀ ਨੌਜਵਾਨੀ ਉਸ  ਮੌੜ ਤੇ ਆ ਜਾਵੇਗੀ ਜਿਥੋਂ ਉਹਨਾਂ ਨੂੰ ਫਿਰ ਮੋੜਨਾ ਅਸੰਭਵ ਹੋ ਜਾਵੇਗਾ। ਗੁਰਤੀਰਥ ਸਿੰਘ  ਪਾਸਲਾ ਜੋ ਇਹਨੀਂ ਦਿਨੀ ਕੈਨੇਡਾ ਤੋਂ ਪੰਜਾਬ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹਨ ਜੋ ਮਾਂ  ਬੋਲੀ ਪੰਜਾਬੀ ਪ੍ਰਤੀ ਲੋਕਾਂ ਵਿੱਚ ਚੇਤਨਾ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ  ਦੇ ਹਾਲਾਤ ਵੇਖ ਕੇ ਬੜਾ ਦਰਦ ਮਹਿਸੂਸ ਹੋ ਰਿਹਾ ਹੈ, ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਜੋ  ਪਹਿਲਾਂ ਆਪਣੇ ਪੰਜਾਬ ਤੇ ਫ਼ਖਰ ਮਹਿਸੂਸ ਕਰਦੇ ਸਨ ਅੱਜ ਗਹਿਰੀ ਚਿੰਤਾ ਵਿੱਚ ਡੁੱਬੇ ਹੋਏ  ਹਨ। ਇਸੇ ਦੌਰਾਨ ਮਾਂ ਬੋਲੀ ਪੰਜਾਬੀ ਦੀ ਅਣਥੱਕ ਸੇਵਾ ਕਰ ਰਹੇ ਸ. ਗੁਰਤੀਰਥ ਸਿੰਘ ਪਾਸਲਾ ਦਾ ਯੂਨੀਵਰਸਲ ਪ੍ਰੈਸ ਕਲੱਬ, ਸਰਬ ਸਮਾਜ ਸੇਵਾ ਸੰਸਥਾ ਮਲੌਦ, ਮਾਲਵਾ ਸ਼ੋਸਲ ਵੈਲਫ਼ੇਅਰ  ਕਲੱਬ ਮਲੌਦ, ਈਕ। ਫ਼ਰੈਡਲੀ ਕਲੱਬ ਬੇਰ ਖੁਰਦ ਅਤੇ ਗੋਸਲ ਪ੍ਰਕਾਸ਼ਨ ਸਮੂਹ ਵਲੋਂ ਸਾਂਝੇ ਤੌਰ ਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਾਸਲਾ ਹੋਰਾਂ ਦੱਸਿਆ ਕਿ ਰੇਡੀਓ ਦਿਲ ਆਪਣਾ ਪੰਜਾਬੀ ਕੈਨੇਡਾ ਸਮੁੱਚੇ ਪੰਜਾਬੀਆਂ ਦੀ ਸਾਂਝੀ ਸੱਥ ਬਣ  ਚੁੱਕਾ ਹੈ ਜਿਥੋਂ ਦੁਨੀਆਂ ਭÎਰ 'ਚ ਮਾਂ ਬੋਲੀ ਪੰਜਾਬੀ, ਪੰਜਾਬੀ ਸਭਿਆਚਾਰ ਤੇ ਧਰਮ ਦੀ  ਗੱਲ ਪਹੁੰਚਾਈ ਜਾ ਰਹੀ ਹੈ। ਇਸ ਮੌਕੇ ਮਾਸਟਰ ਕਰਨੈਲ ਸਿੰਘ, ਪਰਮਿੰਦਰ ਸਿੰਘ ਵਾਲੀਆ  ਪ੍ਰਧਾਨ ਯੂਨੀਵਰਸਲ ਪ੍ਰੈਸ ਕਲੱਬ ਪੰਜਾਬ, ਬਲਜਿੰਦਰ ਪਾਲ ਸਿੰਘ ਰੇਡੀਓ ਹੋਸਟ ਪੰਜਾਬ  ਸਟੂਡਿਓ, ਰਵਿੰਦਰ ਸਿੰਘ ਢਿੱਲੋਂ ਬੀਜਾ ਸੀ.ਈ.ਓ ਇੰਡੀਆ, ਐਸ.ਕੇ ਸਹਿਗਲ, ਪਰਮਿੰਦਰ ਸਿੰਘ  ਸੰਗਤਪਰ, ਗੁਰਦੇਵ ਸਿੰਘ ਖਾਲਸਾ ਰੋੜੀਆਂ, ਇੰਦਰਜੀਤ ਪੁਰੀ ਸਾਬਕਾ ਬੈਂਕ ਮੈਨੇਜਰ, ਮਾਸਟਰ  ਤਰਨਜੀਤ ਸਿੰਘ, ਦਲਵੀਰ ਕੈਲੇ (ਬੇਰ ਖੁਰਦ) ਜਰਮਨੀ, ਮਾਸਟਰ ਸੰਦੀਪ ਕੁਮਾਰ, ਸਲਵਿੰਦਰ  ਸਿੰਘ ਅਹਿਮਦਗੜ, ਮਾਸਟਰ ਪ੍ਰਿੰਸ ਮਲੌਦ, ਕੌਮਦੀਪ ਸਿੰਘ, ਕਰਮ ਗੁਰਪ੍ਰਤਾਪ ਸਿੰਘ ਆਦਿ  ਮੌਜ਼ੂਦ ਸਨ।

No comments: