www.sabblok.blogspot.com
ਅਹਿਮਦਾਬਾਦ, 18 ਨਵੰਬਰ (ਏਜੰਸੀ) - ਆਸਾਰਾਮ ਤੇ ਨਰਾਇਣ ਸਾਈਂ ਨੂੰ ਗੁਜਰਾਤ ਹਾਈਕੋਰਟ ਵਲੋਂ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਗੁਜਰਾਤ ਹਾਈਕੋਰਟ ਨੇ ਆਸਾਰਾਮ ਤੇ ਨਰਾਇਣ ਸਾਈਂ ਦੀ ਉਹ ਅਰਜ਼ੀ ਖਾਰਜ ਕਰ ਦਿੱਤੀ ਹੈ, ਜਿਸ 'ਚ ਦੋਵਾਂ ਨੇ ਸੂਰਤ ਪੁਲਿਸ ਦੀ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਸੂਰਤ ਪੁਲਿਸ ਨੇ ਦੋ ਭੈਣਾਂ ਦੀ ਸ਼ਿਕਾਇਤ 'ਤੇ ਆਸਾਰਾਮ ਤੇ ਨਰਾਇਣ ਸਾਈਂ ਦੇ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਸੀ। ਆਸਾਰਾਮ ਤੇ ਉਨ੍ਹਾਂ ਦੇ ਬੇਟੇ ਦੇ ਵਕੀਲ ਨੇ ਹਾਈਕੋਰਟ 'ਚ ਇਹ ਦਲੀਲ ਦਿੱਤੀ ਕਿ ਇਹ ਮਾਮਲਾ ਅੱਠ ਸਾਲ ਪੁਰਾਣਾ ਹੈ ਤੇ ਇਸ ਮਾਮਲੇ 'ਚ ਦੋਵਾਂ ਨੂੰ ਫਸਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਉਲਟ ਸਰਕਾਰੀ ਵਕੀਲ ਨੇ ਕਿਹਾ ਕਿ ਰੋਜਾਨਾ ਨਵੇਂ ਖੁਲਾਸੇ ਹੋ ਰਹੇ ਹਨ, ਦੋਵਾਂ ਦੇ ਖਿਲਾਫ ਕੇਸ ਚੱਲਣਾ ਚਾਹੀਦਾ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਕਈ ਲੋਕਾਂ ਨੇ 164 ਦੇ ਤਹਿਤ ਬਿਆਨ ਦਿੇਤੇ ਹਨ, ਜੋ ਲੜਕੀ ਦੇ ਦੋਸ਼ਾਂ ਦਾ ਸਮੱਰਥਨ ਕਰਦੇ ਹਨ। ਅਜਿਹੇ 'ਚ ਐਫਆਈਆਰ ਨੂੰ ਰੱਦ ਕਰਨਾ ਸੰਭਵ ਨਹੀਂ ਹੈ। ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਦੋਵਾਂ ਪੱਖਾਂ ਦੀਆਂ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਨਰਾਇਣ ਸਾਈਂ ਤੇ ਆਸਾਰਾਮ ਦੀ ਐਫਆਈਆਰ ਰੱਦ ਕਰਨ ਦੀ ਅਰਜ਼ੀ ਖਾਰਜ ਕਰ ਦਿੱਤੀ।
No comments:
Post a Comment