jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਪੰਜਾਬ 'ਚ ਸਥਾਪਤ ਹੋਣਗੇ 10 ਸਨਅਤੀ ਕਲੱਸਟਰ

www.sabblok.blogspot.com
ਪੰਜਾਬ 'ਚ ਸਥਾਪਤ ਹੋਣਗੇ 10 ਸਨਅਤੀ ਕਲੱਸਟ

 ਜਗਤਾਰ ਸਿੰਘ¸
ਨਵੀਂ ਦਿੱਲੀ, 9 ਨਵੰਬਰ -ਪੰਜਾਬ ਨਿਵੇਸ਼ ਸਲਾਹਕਾਰ ਕੌਾਸਲ ਵੱਲੋਂ ਸੂਬੇ 'ਚ 10 ਉਦਯੋਗਿਕ ਕਲੱਸਟਰ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ | ਇਹ ਉਦਯੋਗਿਕ ਕਲੱਸਟਰ ਸੂਬੇ ਵਿਚ ਉਨ੍ਹਾਂ ਥਾਵਾਂ 'ਤੇ ਸਥਾਪਿਤ ਕੀਤੇ ਜਾਣਗੇ ਜਿਥੇ ਜ਼ਮੀਨ ਪਹਿਲਾਂ ਹੀ ਮੌਜੂਦ ਹੈ ਤਾਂ ਜੋ ਨਿਵੇਸ਼ ਅਮਲ ਤੁਰੰਤ ਸ਼ੁਰੂ ਕੀਤਾ ਜਾ ਸਕੇ | ਅੱਜ ਇਥੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਨਿਵੇਸ਼ ਕੌਾਸਲ ਦੀ ਮੀਟਿੰਗ ਦੌਰਾਨ ਕੌਾਸਲ ਵੱਲੋਂ ਉਨ੍ਹਾਂ ਦੀ ਅਪੀਲ 'ਤੇ ਲੁਧਿਆਣਾ ਦੇ ਪਾਰਕਾਂ ਅਤੇ ਸੜਕਾਂ ਦੀ ਸਾਂਭ-ਸੰਭਾਲ ਦਾ ਜ਼ਿੰਮਾ ਲੈਣ ਦੀ ਵੀ ਸਹਿਮਤੀ ਦਿੱਤੀ ਗਈ | ਸਲਾਹਕਾਰ ਕੌਾਸਲ ਉਦਯੋਗਾਂ ਸਬੰਧੀ ਸਬ-ਕਮੇਟੀ ਦੇ ਚੈਅਰਮੈਨ ਐੱਸ. ਕੇ. ਮੁੰਜਾਲ ਨੇ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਨੰੂ ਵਿਸ਼ੇਸ਼ ਖੇਤਰਾਂ ਵਿਚ ਨਿਵੇਸ਼ ਖਿੱਚਣ ਲਈ ਹੰਭਲਾ ਮਾਰਨਾ ਚਾਹੀਦਾ ਹੈ | ਰਿਪੋਰਟ ਅਨੁਸਾਰ ਬਟਾਲਾ, ਪਠਾਨਕੋਟ, ਅੰਮਿ੍ਤਸਰ, ਮੱਤੇਵਾੜਾ (ਲੁਧਿਆਣਾ), ਸਰਹੰਦ ਅਤੇ ਮੋਹਾਲੀ ਵਿਖੇ ਉਦਯੋਗਿਕ ਕਲੱਸਟਰ ਸਥਾਪਿਤ ਕਰਨ ਲਈ ਜ਼ਮੀਨ ਮੌਜੂਦ ਹੈ | ਸ੍ਰੀ ਮੁੰਜਾਲ ਨੇ ਕਿਹਾ ਕਿ ਸੂਬੇ ਵਿਚ ਉਦਯੋਗਾਂ ਦੀ ਸਥਾਪਨਾ ਦੇ ਨਾਲ-ਨਾਲ ਈਕੋ ਸਿਸਟਮ ਬਣਾਈ ਰੱਖਣ ਵੱਲ ਵੀ ਉਚੇਚਾ ਧਿਆਨ ਦੇਣ ਦੀ ਲੋੜ ਹੈ | ਸ. ਸੁਖਬੀਰ ਸਿੰਘ ਬਾਦਲ ਨੇ ਕੌਾਸਲ ਨੰੂ ਦੱਸਿਆ ਕਿ ਪੰਜਾਬ ਸਰਕਾਰ ਆਈ. ਟੀ, ਐਗਰੋ ਪ੍ਰੋਸੈਸਿੰਗ, ਟੈਕਸਟਾਈਲ, ਹੈਾਡ ਟੂਲਜ਼, ਸਿਹਤ ਸੇਵਾਵਾਂ ਅਤੇ ਸਿੱਖਿਆ ਦੇ ਖੇਤਰ ਵਿਚ ਕਲੱਸਟਰ ਸਥਾਪਿਤ ਕਰਨ ਦੀ ਚਾਹਵਾਨ ਹੈ |
ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਵੱਲੋਂ ਲੁਧਿਆਣਾ ਦੇ ਪਾਰਕਾਂ ਅਤੇ ਸੜਕਾਂ ਦੀ ਸਾਂਭ-ਸੰਭਾਲ ਦਾ ਕੰਮ ਕੌਾਸਲ ਨੰੂ ਆਪਣੇ ਹੱਥਾਂ ਵਿਚ ਲੈਣ ਬਾਰੇ ਪੇਸ਼ ਕੀਤੇ ਪ੍ਰਸਤਾਵ ਨੰੂ ਵੀ ਸਹਿਮਤੀ ਦਿੱਤੀ ਗਈ | ਕੌਾਸਲ ਦੇ ਮੈਂਬਰ ਰਾਕੇਸ਼ ਭਾਰਤੀ ਮਿੱਤਲ ਨੇ ਕਿਹਾ ਕਿ ਇਸ ਕੰਮ ਲਈ ਕੌਾਸਲ ਦੀ ਤਰਫੋਂ ਪੰਜਾਬ ਦੇ ਉਦਯੋਗਿਕ ਸਲਾਹਕਾਰ ਸ੍ਰੀ ਕਮਲ ਓਸਵਾਲ ਕਨਵੀਨਰ ਹੋਣਗੇ। ਉਨ੍ਹਾਂ ਨੇ ਕੌਂਸਲ ਨੂੰ ਕਿਹਾ ਕਿ ਉਹ ਇਕ ਕਮੇਟੀ ਬਣਾ ਕੇ ਗਰੀਨ ਲੁਧਿਆਣਾ ਲਈ ਪਹਿਲੀ ਦਸੰਬਰ ਤੱਕ ਮੁਕੰਮਲ ਪ੍ਰਸਤਾਵ ਪੇਸ਼ ਕਰਨ। ਇਸ ਮੌਕੇ ਨਵੀਂ ਉਦਯੋਗਿਕ ਨੀਤੀ ਬਾਰੇ ਬੋਲਦਿਆਂ ਸ੍ਰੀ ਮੁੰਜਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਉਦਯੋਗਿਕ ਨੀਤੀ ਦੇਸ਼ ਭਰ ਵਿਚ ਸਭ ਤੋਂ ਲਾਮਿਸਾਲ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ 'ਬਿਓਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ' ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀ ਨਿਯੁਕਤੀ ਕਰ ਕੇ ਨਿਵੇਸ਼ ਅਮਲ ਨੂੰ ਹੋਰ ਸੁਖਾਲਾ ਬਣਾਉਣ ਦੇ ਫ਼ੈਸਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ। ਇਸ ਅਧਿਕਾਰੀ ਕੋਲ ਨਿਵੇਸ਼ ਲਈ ਲੋੜੀਦੀਆਂ ਹਰ ਪ੍ਰਕਾਰ ਦੀਆਂ ਮਨਜ਼ੂਰੀਆਂ ਦੇਣ ਦਾ ਅਧਿਕਾਰ ਹੋਵੇਗਾ। ਮੀਟਿੰਗ ਦੌਰਾਨ ਅਪੋਲੋ ਟਾਇਰ ਦੇ ਓਂਕਾਰ ਸਿੰਘ ਕੰਵਰ, ਡੀ. ਐੱਲ. ਐੱਫ ਦੇ ਪ੍ਰਤੀਨਿਧੀ ਮੋਹਿਤ ਗੁਜਰਾਲ, ਪੁੰਜ ਲਾਈਡ ਦੇ ਅਤੁਲ ਪੁੰਜ ਅਤੇ ਟ੍ਰਾਈਡੈਂਟ ਗਰੁੱਪ ਦੇ ਰਜਿੰਦਰ ਗੁਪਤਾ ਨੇ ਵੀ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਭੋਜਨ ਪਦਾਰਥਾਂ ਨੂੰ 'ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ' ਤੋਂ ਬਾਹਰ ਰੱਖੇ ਜਾਣ ਦੀ ਲੋੜ ਹੈ। ਸ੍ਰੀ ਰਾਕੇਸ਼ ਮਿੱਤਲ ਨੇ ਕਿਹਾ ਕਿ ਫਲਾਂ ਤੇ ਸਬਜ਼ੀਆਂ ਦੇ ਖੇਤਰ ਵਿਚ ਨਿੱਜੀ ਨਿਵੇਸ਼ਕਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੁਨਰ ਵਿਕਾਸ ਲਈ ਸਾਰੇ ਸਰਕਾਰੀ ਸਕੂਲਾਂ 'ਚ 8ਵੀਂ ਜਮਾਤ ਤੋਂ ਸਿਖਲਾਈ ਦੇਣ ਦੀ ਗੱਲ ਵੀ ਉਭਰ ਕੇ ਸਾਹਮਣੇ ਆਈ। ਉਪ ਪ੍ਰਧਾਨ ਮੰਤਰੀ ਨੇ ਕੌਂਸਲ ਦੇ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਵਲੋਂ ਪੇਸ਼ ਕੀਤੇ ਪ੍ਰਸਤਾਵਾਂ 'ਤੇ ਤੁਰੰਤ ਗੌਰ ਕਰ ਕੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ। ਮੀਟਿੰਗ ਦੌਰਾਨ ਉਦਯੋਗ ਮੰਤਰੀ ਮਦਨ ਮੋਹਨ ਮਿੱਤਲ, ਮੁੱਖ ਸਕੱਤਰ ਰਾਕੇਸ਼ ਸਿੰਘ, ਉਦਯੋਗ ਵਿਭਾਗ ਦੇ ਸਕੱਤਰ ਕਰਨ ਅਵਤਾਰ ਸਿੰਘ ਅਤੇ ਇਨਵੈਸਟਮੈਂਟ ਪ੍ਰਮੋਸ਼ਨ ਦੇ ਸਕੱਤਰ ਕਲਪਨਾ ਮਿੱਤਲ ਬਰੂਆ ਵੀ ਹਾਜ਼ਰ ਸਨ।

No comments: