jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 2 November 2013

ਨਵੰਬਰ 1984 ਸਿੱਖ ਨਸਲਕੁਸ਼ੀ ਪਟੀਸ਼ਨ ਦਾ ਸੰਯੁਕਤ ਰਾਸ਼ਟਰ ਵਿੱਚ ਸਫਲਤਾਪੂਰਵਕ ਦਾਖਲ ਹੋਣਾ ਸਿੱਖ ਕੌਮ ਦੀ ਵੱਡੀ ਪ੍ਰਾਪਤੀ – ਗੁਰਪਤਵੰਤ ਸਿੰਘ ਪੰਨੂ

www.sabblok.blogspot.com
ਸਰਬੱਤ ਖਾਲਸਾ ਦੇ ਰੂਪ ਵਿੱਚ ਜਨੇਵਾ ਪਹੁੰਚੀਆ ਹਜਾਰਾ ਸੰਗਤਾਂ ਦਾ ਜੋਰਦਾਰ ਧੰਨਵਾਦ – ਸਿੱਖ ਕੌਮ ਨੇ ਆਪਣੇ ਸ਼ਹੀਦਾ ਦਾ ਸਤਿਕਾਰ ਕਰਕੇ ਜਾਲਮਾ ਨੂੰ ਵੰਗਾਰਿਆ – ਕਰਨੈਲ ਸਿੰਘ ਪੀਰ ਮੁਹੰਮਦ
ਸੰਯੁਕਤ ਰਾਸ਼ਟਰ ਅੰਦਰ ੨੯ ਸਾਲ ਪਹਿਲਾ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ੧੮ ਰਾਜਾ ਅਤੇ ੧੧੦ ਵੱਡੇ ਸ਼ਹਿਰਾ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾਗਾਧੀ sikhs-uno-genevaਦੇ ਕਤਲ ਤੋਂ ਬਾਅਦ ਹੋਏ ਭਿਆਨਕ ਕਤਲੇਆਮ ਦੇ ਦੋਸ਼ੀਆ ਨੂੰ ਜਗਦੀਸ਼ ਟਾਈਟਲਰ, ਸੱਜਣਕੁਮਾਰ, ਕਮਲਨਾਥ ਵਰਗਿਆ ਨੂੰ ਸਜਾਵਾ ਦਿਵਾਉਣ ਲਈ ਕੌਮਾਤਰੀ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਅਨੇਕਾਂ ਪੰਥਕ ਜਥੇਬੰਦੀਆ,ਗੁਰਦੁਆਰਾ ਪ੍ਰਬੰਧਕ ਕਮੇਟੀਆ ਮਨੁੱਖੀ ਸੰਸਥਾਵਾ ਦੇ ਸਹਿਯੋਗ ਨਾਲ ੧੦ ਲੱਖ ਲੋਕਾਂ ਦੇ ਦਸਤਖਤਾਂ ਵਾਲੀ ਪਟੀਸ਼ਨ ਸੰਯੁਕਤ ਰਾਸ਼ਟਰ ਨੂੰ ਸੋਪਕੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਤਿੰਨ ਦਹਾਕਿਆ ਬਾਅਦ ਵੀ ਆਪਣੀ ਕੌਮ ਦੇ ਸ਼ਹੀਦ ਹੋਏ ਲੋਕਾਂ ਨੂੰ ਨਹੀ ਭੁੱਲੀ। ਆਲ ਇੰਡੀਆ ਸਿੱਖ ਸਟੂਡੈਟਸ ਫ਼ੈਡਰੇਸ਼ਨਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ, ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ੍ਰ ਗੁਰਪਤਵੰਤ ਸਿੰਘ ਪੰਨੂ, ਜਤਿੰਦਰ ਸਿੰਘ ਗਰੇਵਾਲ, ਮਾਸਟਰ ਕਰਨ ਸਿੰਘ, ਭਾਈ ਹਰਮਿੰਦਰ ਸਿੰਘ ਖਾਲਸਾ, ਸ੍ਰ ਹਰਜੀਤ ਸਿੰਘ ਸੋਹਤਾ, ਅਵਤਾਰ ਸਿੰਘ ਪੰਨੂ ਅਤੇ ਜਸਬੀਰ ਸਿੰਘ ਨੇ ਸੰਯੁਕਤ ਰਾਸ਼ਟਰ ਦੇ ਜਨੇਵਾ ਸਥਿਤ ਦਫ਼ਤਰ ਦੇ ਬਾਹਰ ਪਹੁੰਚੀਆ ਹਜਾਰਾ ਸੰਗਤਾ ਦਾ ਜੋਰਦਾਰ ਧੰਨਵਾਦ ਕਰਦਿਆ ਕਿਹਾ ਹੈ ਕਿ ਸਿੱਖ ਕੌਮ ਨੇ ਅਨੇਕਾ ਦੇਸ਼ਾ ਵਿੱਚੋ ਜਨੇਵਾ ਵਿਖੇ ਸਿੱਖ ਇਨਸਾਫ਼ ਰੈਲੀ ਵਿੱਚ ਸਮੂਹਲੀਅਤ ਕਰਕੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਜੁਲਮ ਕਰਨ ਵਾਲੇ ਜਾਲਮਾ ਨੂੰ ਨਹੀ ਭੁੱਲੀ ਜਦ ਤੱਕ ਇਨਸਾਫ਼ ਨਹੀ ਮਿਲ ਜਾਦਾ ਸੰਘਰਸ਼ ਜਾਰੀ ਰਹੇਗਾ। ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਖਾਲਸਾ ਪੰਥ ਸਰਬੱਤ ਦਾ ਭਲਾ ਮੰਗਦਾ ਹੈ ਲੇਕਿਨ ਜਿੰਨਾ ਨੇ ਸਾਡੀ ਕੌਮ ਦਾ ਬੁਰਾ ਕੀਤਾ ਹੈ ਉਹਨਾਂ ਨੂੰ ਕਦੇ ਵੀ ਮੁਆਫ ਨਹੀ ਕੀਤਾ ਜਾਵੇਗਾ। ਫ਼ੈਡਰੇਸ਼ਨ ਪ੍ਰਧਾਨ ਨੇ ਇਨਸਾਫ਼ ਰੈਲੀ ਨੂੰ ਸਰਬੱਤ ਖਾਲਸਾ ਦਾ ਨਾਮ ਦਿੰਦਿਆ ਕਿਹਾ ਕਿ ਦੇਸ਼ ਵਿਦੇਸ਼ਾ ਤੋਂ ਹਜਾਰਾ ਦੀ ਤਦਾਦ ਵਿੱਚ ਪਹੁੰਚੇ ਖਾਲਸਾ ਪੰਥ ਨੇ ਸਮੁੱਚੀਆ ਸਿੱਖ ਭਾਵਨਾਵਾ ਦੀ ਡੱਟ ਕੇ ਤਰਜਮਾਨੀ ਕੀਤੀ ਹੈ। ਉਹਨਾਂ ਸਿੱਖ ਨਸਲਕੁਸ਼ੀ ਪਟੀਸ਼ਨ ਦੀ ਸਫਲਤਾਂ ਲਈ ਸਮੁੱਚੇ ਖਾਲਸਾ ਪੰਥ ਨੂੰ ਮੁਬਾਰਕਬਾਦ ਦਿੱਤੀ।

No comments: