jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 17 November 2013

ਕਾਂਗਰਸੀਆਂ ਨੇ ਮਨਾਈ ਸ਼ੇਰ ਏ ਪੰਜਾਬ ਲਾਲਾ ਲਾਜਪਤ ਰਾਏ ਜੀ ਦੀ 85 ਵੀਂ ਬਰਸੀ

www.sabblok.blogspot.com

ਯੂਥ ਕਾਂਗਰਸੀ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਤੋਂ ਲਾਲਾ ਜੀ ਦੇ ਘਰ ਨੂੰ 

ਸਵਾਰਨ ਲਈ ਕਰਨਗੇ ਗ੍ਰਾਂਟ ਦੀ ਮੰਗ


ਜਗਰਾਓਂ, 17 ਨਵੰਬਰ ( ਹਰਵਿੰਦਰ ਸੱਗੂ )¸ਅੱਜ ਸ਼ੇਰ ਏ ਪੰਜਾਬ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਸ਼ਹਿਰ ਵਿੱਚ ਯੂਥ ਕਾਂਗਰਸੀਆਂ ਵੱਲੋਂ ਲਾਲਾ ਜੀ ਦੀ 85ਵੀਂ ਬਰਸੀ ਯੂਥ ਕਾਂਗਰਸ ਦੇ ਪ੍ਰਧਾਨ ਮਨਜਿੰਦਰ ਸਿੰਘ ਡੱਲਾ ਅਤੇ ਯੂਥ ਕਾਂਗਰਸੀ ਨੇਤਾ ਸਾਜਨ ਮਲਹੋਤਰਾ ਦੀ ਅਗਵਾਈ ਹੇਠ ਲਾਲਾ ਲਾਜਪਤ ਰਾਏ ਪਾਰਕ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕਰਦੇ ਮਨਾਈ ਗਈ। ਇਸ ਸਮੇਂ ਵਿਸ਼ੇਸ਼ ਰੂਪ ਵਿਚ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਦਵਿੰਦਰ ਕਥੂਰੀਆ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਾਬਕਾ ਕੋਂਸਲਰ ਰਵਿੰਦਰ ਸਭਰਵਾਲ ਆਦਿ ਹਾਜ਼ਰ ਹੋਏ। ਉਪਰੋਕਤ ਆਗੂਆਂ ਨੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਲਾਲਾ ਜੀ ਦਾ ਬਚਪਨ ਸਾਡੇ ਸ਼ਹਿਰ ਵਿਚ ਗੁਜਰਿਆ। ਉਨ੍ਹਾਂ ਕਿਹਾ ਕਿ ਸ਼ੇਰ ਏ ਪੰਜਾਬ ਲਾਲਾ ਲਾਜਪਤ ਰਾਏ ਜੀ ਦਾ ਜਨਮ ਜਗਰਾਉਂ ਸ਼ਹਿਰ ਦੇ ਵਸਨੀਕ ਮੁਨਸ਼ੀ ਰਾਧਾ ਕ੍ਰਿਸ਼ਨ ਆਜ਼ਾਦ ਦੇ ਘਰ ਮਾਤਾ ਗੁਲਾਬ ਦੇਵੀ ਦੀ ਕੁੱਖੋਂ ਅਗਰਵਾਲ ਪਰਿਵਾਰ ਵਿਚ ਹੋਇਆ। ਇਸ ਸਮੇਂ ਬੋਲਦੇ ਦਵਿੰਦਰ ਕਥੂਰੀਆ ਅਤੇ ਰਵਿੰਦਰ ਸਭਰਵਾਲ ਨੇ ਕਿਹਾ ਕਿ ਲਾਲਾ ਜੀ ਨੇ ਦੇਸ਼ ਦੀ ਆਜ਼ਾਦੀ ਦੀ ਖਾਤਰ ਆਪਨੀ ਜਾਨ ਦੀ ਪ੍ਰਵਾਹ ਨਾ ਕਰਦੇ ਆਜ਼ਾਦੀ ਦੇ ਪ੍ਰਮੁੱਖ ਘੁਲਾਟੀਏ ਬਣੇ। ਉਨ੍ਹਾਂ ਕਿਹਾ ਕਿ 30 ਅਕਤੂਬਰ 1928 ਨੂੰ ਜਦੋਂ ਸ਼ੇਰੇ ਪੰਜਾਬ ਲਾਲਾ ਜੀ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਅਰੇ ਲਗਾਉਣ ਸਮੇਂ ਆਪਣੇ ਸਰੀਰ 'ਤੇ ਲਾਠੀਆਂ ਖਾਦੀਆਂ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ 17 ਨਵੰਬਰ 1928 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਕਿਹਾ ਕਿ ਲਾਲਾ ਜੀ ਦੀ ਮੌਤ ਹੋਈ ਤਾਂ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਅਗਰ ਅਸੀ ਅੱਜ ਇਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤਾਂ ਇਹ ਇਨ੍ਹਾਂ ਸ਼ਹੀਦਾਂ ਦੀ ਹੀ ਬਦੌਲਤ ਹੈ। ਇਸ ਮੌਕੇ ਬੋਲਦਿਆਂ ਮਨਜਿੰਦਰ ਸਿੰਘ ਡੱਲਾ ਤੇ ਸਾਜਨ ਮਲਹੋਤਰਾ ਨੇ ਕਿਹਾ ਕਿ ਲਾਲਾ ਜੀ ਨੂੰ 1920 ਵਿਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਦਾ ਮੌਕਾ ਵੀ ਮਿਲਿਆ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਾਂਗਰਸ ਪਾਰਟੀ ਲਈ ਅਨੇਕਾਂ ਹੀ ਕੰਮ ਕੀਤੇ। ਪਰ ਸੇਮੀ ਦੀ ਅਕਾਲੀ-ਭਾਜਪਾ ਸਰਕਾਰ ਉਝ ਤਾਂ ਸ਼ਹੀਦਾਂ ਦੇ ਘਰਾਂ ਨੂੰ ਸਵਾਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ। ਪਰ ਅਗਰ ਅਸੀ ਸ਼ੇਰ-ਏ ਪੰਜਾਬ ਲਾਲਾ ਲਾਲਪਤ ਰਾਏ ਜੀ ਦੇ ਘਰ ਵੱਲ ਨਿਗਾ ਮਾਰੀਏ ਤਾਂ ਉਹ ਇਕ ਖੰਡਰ ਮਕਾਨ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਅੰਦਰ ਲਾਲਾ ਜੀ ਦੀ ਯਾਦ ਵਿਚ ਭਵਨ ਉਸਾਰੇ ਹੋਏ ਹਨ। ਪਰ ਪੰਜਾਬ ਵਿਚ ਉਨ੍ਹਾਂ ਦੇ ਜੱਦੀ ਸ਼ਹਿਰ ਜਗਰਾਉਂ ਵਿਚ ਉਨ੍ਹਾਂ ਲਈ ਕੋਈ ਖਾਸ ਉਪਰਾਲੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਅੱਜ ਦੀ ਅਕਾਲੀ-ਭਾਜਪਾ ਸਰਕਾਰ ਦਾ ਫ਼ਰਜ਼ ਸੀ ਕੀ ਉਹ ਲਾਲਾ ਜੀ ਦੀ ਸ਼ਹਾਦਤ ਦਿਵਸ ਮੌਕੇ ਰਾਜ ਪੱਧਰੀ ਸਮਾਗਤ ਕਰਦੇ। ਪਰ ਇਹ ਅਕਾਲੀ-ਭਾਜਪਾ ਸਰਕਾਰ ਵਾਲੇ ਸਿਰਫ਼ ਵੱਡੀਆਂ-ਵੱਡੀਆਂ ਫੜਾ ਹੀ ਮਾਰ ਸਕਦੇ ਹਨ। ਯੂਥ ਕਾਂਗਰਸੀਆਂ ਨੇ ਇਸ ਮੌਕੇ ਹਿਕਾ ਕਿ ਉਹ ਕੇਂਦਰੀ ਮੰਤਰੀ ਸ੍ਰੀ ਮੁਨੀਸ਼ ਤਿਵਾੜੀ ਤੋਂ ਲਾਲਾ ਜੀ ਦੇ ਘਰ ਨੂੰ ਸਵਾਰਨ ਲਈ ਜ਼ਿਆਦਾ ਤੋਂ ਜ਼ਿਆਦਾ ਗ੍ਰਾਂਟ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ 28 ਜਨਵਰੀ ਨੂੰ ਲਾਲਾ ਜੀ ਦੇ ਜਨਮ ਦਿਨ ਮੌਕੇ 'ਤੇ ਯੂਥ ਕਾਂਗਰਸੀ ਵੱਲੋਂ ਇਕ ਵੱਡੇ ਪੱਧਰ ਦਾ ਸਮਾਗਮ ਕਰਕੇ ਲਾਲਾ ਜੀ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਹਰਮੇਲ ਮੱਲ੍ਹਾ, ਕੁਲਦੀਪ ਸਿੰਘ ਘਾਗੂ, ਹਨੀ ਧਾਲੀਵਾਲ, ਸੰਜੀਵ ਕੁਮਾਰ ਗੁੰਜਰ, ਸੁਖਦੇਵ ਤੂਰ, ਤੇਜਿੰਦਰ ਸਿੰਘ ਨੰਨੀ, ਇਸ਼ਾਤ ਕਪੂਰ, ਪੰਕਜ ਕੌੜਾ, ਹਰਪ੍ਰੀਤ ਜੱਸਲ, ਕਾਲਾ ਜਨਾਗਰ, ਕਾਰਤਿਕ ਕੁਮਾਰ, ਹਰਸ਼ਦੀਪ ਸਿੰਘ, ਸੁਖਦੀਪ ਸਿੰਘ, ਰਿੱਕੀ ਚੌਹਾਨ, ਵਿੱਕੀ ਕੁਮਾਰ, ਸਾਹਿਲ, ਮਨਦੀਪ ਧਾਲੀਵਾਲ, ਸਾਹਿਲ ਮਲਹੋਤਰਾ, ਸੁਮਿਤ ਖੰਨਾ ਤੇ ਰਾਜੀਵ ਗੋਇਲ ਆਦਿ ਹਾਜ਼ਰ ਸਨ।

No comments: