jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 17 November 2013

ਤਿੰਨ ਦਿਨ ਪਹਿਲਾਂ ਹੋਏ ਨਰਸਿੰਗ ਦੀ ਵਿਦਿਆਰਥਣ ਦੇ ਕਤਲ ਦੀ ਗੁੱਥੀ ਸੁਲਝੀ, ਨਜ਼ਾਇਜ ਸਬੰਧ ਬਣੇ ਕਤਲ ਦਾ ਕਾਰਨ

www.sabblok.blogspot.com

ਦੋ ਗ੍ਰਿਫਤਾਰ, ਇੱਕ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ

nursing murder
ਬਰਨਾਲਾ, 16 ਨਵੰਬਰ (ਜਗਸੀਰ ਸਿੰਘ ਸੰਧੂ) : ਨੇੜਲੇ ਪਿੰਡ ਸੇਖਾ ਵਿਖੇ ਤਿੰਨ ਦਿਨ ਪਹਿਲਾਂ ਨਰਸਿੰਗ ਕਾਲਜ ਦੀ ਇੱਕ ਵਿਦਿਆਰਥਣ ਦੇ ਹੋਏ ਭੇਦਭਰੇ ਕਤਲ ਦੀ ਗੁੱਥੀ ਨੂੰ ਸਲਝਾਉਂਦਿਆਂ ਬਰਨਾਲਾ ਪੁਲਸ ਵੱਲੋਂ ਦੋ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਕਿ ਤੀਸਰਾ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਬਰਨਾਲਾ ਦੇ ਐਸ. ਐਸ. ਪੀ ਸ਼੍ਰੀ ਉਪਿੰਦਰਜੀਤ ਸਿੰਘ ਘੁੰਮਣ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਰਸ਼ਨ ਸਿੰਘ ਵਾਸੀ ਸੇਖਾ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਉਸ ਦੀ ਲੜਕੀ ਹਰਦੀਪ ਕੌਰ ਮਿਤੀ 12 ਨਵੰਬਰ 2013 ਨੂੰ ਹਰ ਰੋਜ ਵਾਂਗ ਨਰਸਿੰਗ ਕਾਲਜ ਬਰਨਾਲਾ ਗਈ ਸੀ, ਪਰ ਸ਼ਾਮ ਨੂੰ ਵਾਪਸ ਨਹੀਂ ਆਈ ਅਤੇ ਉਸਦਾ ਮੋਬਾਇਲ ਨੰਬਰ ਵੀ ਅਟੈਂਡ ਨਹੀਂ ਹੋ ਰਿਹਾ ਹੈ। ਦਰਸ਼ਨ ਸਿੰਘ ਵੱਲੋਂ ਪੁਲਸ ਪਾਸ ਦਰਜ ਕਰਵਾਏ ਬਿਆਂਨਾਂ ਮੁਤਾਬਿਕ ਉਹਨਾਂ ਵੱਲੋਂ 12 ਨਵੰਬਰ ਨੂੰ ਦਿਨੇ ਲੜਕੀ ਦੀ ਭਾਲ ਕੀਤੀ ਗਈ, ਪਰ ਲੜਕੀ ਦੀ ਕੋਈ ਉਘ ਸੁਘ ਨਹੀਂ ਮਿਲੀ, ਪਰ 12 ਅਤੇ 13 ਨਵੰਬਰ ਦੀ ਰਾਤ ਨੂੰ ਕਰੀਬ 2 ਵਜੇ ਉਹਨਾਂ ਦੇ ਘਰ ਦੇ ਬਾਹਰ ਕੁਤੇ ਭੌਂਕਣ ਦੀ ਅਵਾਜ ਸੁਣਕ ਕੇ ਜਦੋਂ ਉਹਨਾਂ ਨੇ ਉਠ ਕੇ ਬਾਹਰ ਦਰਵਾਜੇ ਕੋਲ ਦੇਖਿਆ ਤਾਂ ਉਹਨਾਂ ਦੀ ਲੜਕੀ ਹਰਦੀਪ ਕੌਰ ਘਰ ਦੇ ਅੱਗੇ ਡਿੱਗੀ ਪਈ ਮਿਲੀ। ਇਸ ਉਪਰੰਤ ਜਦੋਂ ਉਹਨਾਂ ਨੇ ਪਿੰਡ ਵਿਚੋਂ ਇੱਕ ਮੈਡੀਕਲ ਪ੍ਰੈਕਟੀਸਨਰ ਨੂੰ ਚੈਕ ਕਰਵਾਇਆ ਤਾਂ ਪਤਾ ਲੱਗਿਆ ਕਿ ਲੜਕੀ ਦੀ ਮੌਤ ਹੋ ਚੁੱਕੀ ਹੈ। ਬਰਨਾਲਾ ਪੁਲਸ ਨੇ ਲੜਕੀ ਦੇ ਪਿਤਾ ਦਰਸ਼ਨ ਸਿੰਘ ਦੇ ਇਹਨਾਂ ਬਿਆਨਾਂ ਦੇ ਆਧਾਰ ’ਤੇ ਐਫ਼. ਆਈ. ਆਰ ਨੰਬਰ 111, ਮਿਤੀ 13 ਨਵੰਬਰ 2013 ਧਾਰਾ 302,34 ਆਈ. ਪੀ. ਸੀ. ਤਹਿਤ ਥਾਣਾ ਸਦਰ ਬਰਨਾਲਾ ਵਿਖੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਅਤੇ ਇਸ ਮਾਮਲੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਡੀ. ਐਸ. ਪੀ ਬਰਨਾਲਾ ਹਰਪਾਲ ਸਿੰਘ ਗਗੜਾ ਦੀ ਅਗਵਾਈ ਵਿੱਚ ਥਾਣਾ ਸਦਰ ਬਰਨਾਲਾ ਦੇ ਐਸ. ਐਚ. ਓ. ਇੰਸਪੈਕਟਰ ਨਵਦੀਪ ਸਿੰਘ ਅਤੇ ਸੀ. ਆੲਂ. ਏ ਦੇ ਇੰਚਾਰਜ ਥਾਣੇਦਾਰ ਬਲਜੀਤ ਸਿੰਘ ਨੇ ਡੂੰਘਾਈ ਨਾਲ ਇਸ ਕੇਸ ਦੀ ਤਫਤੀਸ਼ ਕੀਤੀ। ਇਸ ਕੇਸ ਦੀ ਗਹਿਰਾਈ ਨਾਲ ਕੀਤੀ ਜਾਂਚ ਦੌਰਾਨ ਵੈਟਨਰੀ ਡਾਕਟਰ ਵੱਲੋਂ ਪ੍ਰੈਕਟਿਸ ਕਰਦਾ ਚਮਕੌਰ ਸਿੰਘ, ਸੁਖਦੀਪ ਸਿੰਘ ਉਰਫ ਕਾਕਾ ਅਤੇ ਪਰਮਵੀਰ ਸਿੰਘ ਫਾਨਾ ਸ਼ੱਕ ਦੇ ਘੇਰੇ ਵਿੱਚ ਆ ਗਏ। ਜਿਸ ਉਪਰੰਤ ਪੁਲਸ ਵੱਲੋਂ ਵੈਟਨਰੀ ਡਾਕਟਰ ਵੱਲੋਂ ਚਮਕੌਰ ਸਿੰਘ ਅਤੇ ਉਸਦੇ ਦੋਸਤ ਸੁਖਦੀਪ ਸਿੰਘ ਕਾਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਚਮਕੌਰ ਸਿੰਘ ਨੇ ਪੁਲਸ ਕੋਲ ਮੰਨ ਲਿਆ ਹੈ ਕਿ ਉਸਨੇ ਉਕਤ ਹਰਦੀਪ ਕੌਰ ਨਾਲ ਵਿਆਹ ਕਰਾਉਣ ਦੀ ਆੜ ਵਿੱਚ ਨਜਾਇਜ਼ ਸਬੰਧ ਕਾਇਮ ਕਰ ਲਏ ਸਨ, ਇਸ ’ਤੇ ਹਰਦੀਪ ਕੌਰ ਵੱਲੋਂ ਉਸ ਨਾਲ ਵਿਆਹ ਦਾ ਵਾਰ ਵਾਰ ਜ਼ੋਰ ਪਾਇਆ ਜਾ ਰਿਹਾ ਸੀ ਤਾਂ ਆਰੋਪੀ ਚਮਕੌਰ ਸਿੰਘ ਨੇ 12 ਨਵੰਬਰ ਨੂੰ ਹਰਦੀਪ ਕੌਰ ਨੂੰ ਆਪਣੇ ਵਿਸਵਾਸ ਵਿੱਚ ਲੈ ਕੇ ਆਪਣੀ ਮੋਟਰ ਤੇ ਲਿਜਾਕੇ ਉਸ ਨੂੰ ਕੋਈ ਨਸ਼ੀਲੀ/ਜਹਿਰੀਲੀ ਦਵਾਈ ਦੇ ਕੇ ਟੀਕਾ ਲਾ ਕੇ ਕਤਲ ਕਰ ਦਿੱਤਾ ਤੇ ਫਿਰ ਆਪਣੇ ਦੋਸਤ ਸੁਖਦੀਪ ਸਿੰਘ ਕਾਕਾ ਚਹਿਲ ਦੀ ਮੱਦਦ ਨਾਲ ਉਸ ਦੀ ਲਾਸ਼ ਨੂੰ ਉਸੇ ਰਾਤ ਉਹਨਾਂ ਦੇ ਘਰ ਅੱਗੇ ਰੱਖ ਗਏ। ਇਸ ਬਾਰੇ ਸਾਰੀ ਜਾਣਕਾਰੀ ਇਹਨਾਂ ਦੇ ਤੀਸਰੇ ਦੋਸਤ ਪਰਮਵੀਰ ਸਿੰਘ ਫਾਨਾ ਨੂੰ ਵੀ ਸੀ ਜੋ ਅਜੇ ਫਰਾਰ ਹੈ, ਜਿਸ ਨੂੰ ਪੁਲਸ ਵੱਲੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

No comments: