jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 17 November 2013

ਡਰੱਗ ਰੈਕੇਟ ਵਿੱਚ ਹੁਣ ਤੱਕ 925 ਕਰੋੜ ਰੁਪਏ ਦੀ ਕੀਮਤ ਦੇ ਇੱਕ ਮੀਟਰਿਕ ਟਨ ਰਸਾਇਣ ਬਰਾਮਦ

www.sabblok.blogspot.com



  • ਪੁੱਛਗਿੱਛ ਦੌਰਾਨ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਦਾ ਹੋਇਆ ਪਰਦਾਫਾਸ਼, 4 ਹਥਿਆਰ ਬਰਾਮਦ: ਐਸ.ਐਸ.ਪ
  • 325 ਕਿਲੋ ਹੋਰ ਰਸਾਇਣ ਮਿਲੇ

RECOVERY OF PRECURSOR CHEMICALS IN THE SYNTHETIC DRUG RACKET NEARING 1 METRIC TON WORTH RS. 925 CRORES •        FURTHER INVESTIGATIONS UNCOVER ILLICIT WEAPONS SUPPLY RACKET •        FOUR WEAPONS RECOVERED – CONNIVANCE OF ARMS DEALERS AND ARMS LICENSING OFFICIALS

ਚੰਡੀਗੜ, 16 ਨਵੰਬਰ(ਮੇਜਰ ਸਿੰਘ):-ਪਟਿਆਲਾ ਪੁਲਿਸ ਵੱਲੋਂ ਜਗਦੀਸ਼ ਭੋਲਾ ਤੇ ਉਸਦੇ ਸਾਥੀਆਂ ਨੂੰ ਕਾਬੂ ਕਰਕੇ ਬੇਨਕਾਬ ਕੀਤੇ ਗਏ ਬਹੁ ਕਰੋੜੀ ਸਿੰਥੈਟਿਕ ਡਰੱਗ ਰੈਕੇਟ ਵਿੱਚ ਅੱਜ ਆਈਸ ਬਣਾਉਣ ਲਈ ਵਰਤੇ ਜਾਂਦੇ ਹੋਰ 325 ਕਿਲੋ ਰਸਾਇਣਾਂ ਐਫੇਡਰਾਈਨ ਅਤੇ ਸੂਡੋ ਐਫੇਡਰਾਈਨ ਦੀ ਬਰਾਮਦਗੀ ਨਾਲ ਜਗਜੀਤ ਸਿੰਘ ਚਾਹਲ ਦੀ ਬੱਦੀ ਫੈਕਟਰੀ ਵਿੱਚੋਂ ਬਰਾਮਦ ਇਨ੍ਹਾਂ ਰਸਾਇਣਾਂ ਦੀ ਮਾਤਰਾ ਇੱਕ ਮੀਟਿਰਕ ਟਨ (ਦਸ ਕੁਇੰਟਲ) ਦੇ ਕਰੀਬ ਹੋ ਗਈ ਹੈ ਅਤੇ ਇਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 925 ਕਰੋੜ ਰੁਪਏ ਦੇ ਕਰੀਬ ਹੈ। ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਪਟਿਆਲਾ ਸ. ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਸਿੰਥੈਟਿਕ ਡਰੱਗ ਰੈਕੇਟ ਦੀ ਜਾਂਚ ਦੌਰਾਨ ਮੁਢਲਾ ਧਿਆਨ ਕੱਚੇ ਮਾਲ (ਭਾਵ ਐਫੇਡਰਾਈਨ ਅਤੇ ਸੂਡੋ ਐਫੇਡਰਾਈਨ) ਦੀ ਸਪਲਾਈ ਦੇ ਸਰੋਤਾਂ ਦਾ ਪਤਾ ਲਗਾਉਣਾ, ਇਨ੍ਹਾਂ ਨੂੰ ਬਰਾਮਦ ਕਰਨਾ, ਸਪਲਾਈ ਚੇਨ ਨਾਲ ਜੁੜੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨਾ ਅਤੇ ਵੰਡ ਪ੍ਰਣਾਲੀ ਦਾ ਪਤਾ ਲਗਾ ਕੇ ਇਸ ਵਿੱਚ ਸ਼ਾਮਲ ਵਿਅਕਤੀਆਂ ਨੂੰ ਕਾਬੂ ਕਰਕੇ ਇਸ ਸਮੁੱਚੇ ਰੈਕੇਟ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਵਿਉਂਤਬੱਧ ਜਾਂਚ ਕਰ ਰਹੀ ਹੈ ਤਾਂ ਜੋ ਹਰ ਕੜੀ ਨੂੰ ਬੇਨਕਾਬ ਕੀਤਾ ਜਾ ਸਕੇ। ਉਨ੍ਹਾਂ ਭਵਿੱਖ ਵਿੱਚ ਹੋਰ ਬਰਾਮਦਗੀਆਂ ਦੀ ਵੀ ਆਸ ਪ੍ਰਗਟਾਈ ਹੈ ।
ਸ. ਮਾਨ ਨੇ ਅੱਗੇ ਦੱਸਿਆ ਕਿ ਇਸ ਰੈਕੇਟ ਦੀ ਜਾਂਚ ਦੌਰਾਨ ਪੁਲਿਸ ਨੂੰ ਕੌਮਾਂਤਰੀ ਸਰਹੱਦ ਪਾਰੋਂ ਤਸਕਰੀ ਦੇ ਰੂਪ ਵਿੱਚ ਲਿਆਂਦੇ ਜਾਂਦੇ ਛੋਟੇ ਹਥਿਆਰਾਂ ਅਤੇ ਉਨ੍ਹਾਂ ਨੂੰ ਅੱਗੇ ਕੁਝ ਹਥਿਆਰ ਡੀਲਰਾਂ ਅਤੇ ਆਰਮਜ਼ ਲਾਇਸੰਸ ਬਰਾਂਚਾਂ ਦੇ ਕੁਝ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਨਾਲ ਜਾਇਜ਼ ਭਾਰਤੀ ਹਥਿਆਰਾਂ ਵੱਜੋਂ ਨਿਰਦੋਸ਼ ਗਾਹਕਾਂ ਨੂੰ ਵੇਚੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ 0.30 ਬੋਰ ਪਿਸਤੌਲਾਂ ਅਤੇ 0.32 ਬੋਰ ਪਿਸਤੌਲ ਸਮੇਤ ਚੀਨ ਦੇ ਬਣੇ ਹੋਏ 4 ਛੋਟੇ ਹਥਿਆਰ ਅਤੇ ਇੱਕ ਬਲੈਰੋ ਕਾਰ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 11 ਨਵੰਬਰ ਨੂੰ ਸਿੰਥੈਟਿਕ ਡਰੱਗ ਰੈਕੇਟ ਦੇ ਮੁੱਖ ਸਰਗਣੇ ਜਗਦੀਸ਼ ਭੋਲੇ ਨਾਲ ਫੜਿਆ ਗਿਆ ਬਲਜਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਪੰਡੌਰੀ ਗੋਲਾ ਥਾਣਾ ਤਰਨਤਾਰਨ ਸਦਰ ਮੁੱਖ ਸਰਗਣਾ ਹੈ। ਉਨ੍ਹਾਂ ਦੱਸਿਆ ਕਿ ਉਹ ਇੱਕ ਤਸਕਰਾਂ ਦੇ ਗਿਰੋਹ ਦਾ ਮੁਖੀ ਹੈ ਜੋ ਪਾਕਿਸਤਾਨ ਸਥਿਤ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਸੰਪਰਕ ਵਿੱਚ ਹਨ ਅਤੇ ਸਮੇਂ-ਸਮੇਂ ‘ਤੇ ਕੌਮਾਂਤਰੀ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀਆਂ ਖੇਪਾਂ ਹਾਸਲ ਕਰਦੇ ਹਨ। ਹੁਣ ਤੱਕ ਕੀਤੀ ਗਈ ਜਾਂਚ ਦੌਰਾਨ ਬਲਜਿੰਦਰ ਦੀ ਅਗਵਾਈ ਵਾਲੇ ਗਿਰੋਹ ਵੱਲੋਂ ਸਰਹੱਦ ਪਾਰ ਤੋਂ 14 ਛੋਟੇ ਹਥਿਆਰ ਅਤੇ 40 ਕਿਲੋ ਹੈਰੋਇਨ ਦੀ ਤਸਕਰੀ ਦਾ ਪਤਾ ਲੱਗਿਆ ਹੈ । ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਸਰਹੱਦ ਪਾਰੋਂ ਤਸਕਰੀ ਦੇ ਰੂਪ ਵਿੱਚ ਲਿਆਏ ਜਾਂਦੇ ਇਨ੍ਹਾਂ ਹਥਿਆਰਾਂ ਨੂੰ ਇਨ੍ਹਾਂ ਗਿਰੋਹਾਂ ਵੱਲੋਂ ਹਥਿਆਰ ਡੀਲਰਾਂ ਅਤੇ ਸਰਹੱਦੀ ਜ਼ਿਲਿਆਂ ਦੀਆਂ ਆਰਮਜ਼ ਲਾਇਸੰਸਿੰਗ ਬਰਾਂਚਾਂ ਦੇ ਕਥਿਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਿਰਦੋਸ਼ ਗਾਹਕਾਂ ਨੂੰ ਜਾਇਜ਼ ਹਥਿਆਰਾਂ ਵੱਜੋਂ ਵੇਚਣ ਦਾ ਇਹ ਨਵਾਂ ਢੰਗ ਇਜਾਦ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਇਨ੍ਹਾਂ ਹਥਿਆਰਾਂ ਦੀ ਜਾਅਲੀ ਦਸਤਾਵੇਜ਼ਾਂ ਰਾਹੀਂ ਵਿਕਰੀ ਕੀਤੀ ਜਾਂਦੀ ਸੀ ਅਤੇ ਫਿਰ ਲਾਇਸੰਸਿੰਗ ਬਰਾਂਚ ਦੇ ਕਰਮਚਾਰੀ ਇਨ੍ਹਾਂ ਨੂੰ ਹਥਿਆਰਾਂ ਦੇ ਲਾਇਸੰਸ ਉਪਰ ਦਰਜ ਕਰਕੇ ਆਮ ਲੋਕਾਂ ਨੂੰ ਬਾਜ਼ਾਰੀ ਕੀਮਤ ‘ਤੇ ਵੇਚਦੇ ਸਨ। ਜਾਰੀ ਜਾਂਚ ਦੌਰਾਨ ਇਸ ਰੈਕੇਟ ਵਿੱਚ ਕਈ ਹਥਿਆਰ ਡੀਲਰਾਂ ਅਤੇ ਕਰਮਚਾਰੀਆਂ ਬਾਰੇ ਜਾਣਕਾਰੀ ਮਿਲੀ ਹੈ । ਇਨ੍ਹਾਂ ਵਿਅਕਤੀਆਂ ਵਿਰੁੱਧ ਕਾਂਨੂੰਨ ਮੁਤਾਬਕ ਢੁਕਵੀਂ ਕਾਰਵਾਈ ਕਰਕੇ ਮੁਕੰਮਲ ਵੇਰਵੇ ਛੇਤੀ ਹੀ ਦਿੱਤੇ ਜਾਣਗੇ। ਸ. ਮਾਨ ਨੇ ਅੰਤ ਵਿੱਚ ਦੱਸਿਆ ਕਿ ਸਿੰਥੈਟਿਕ ਡਰੱਗ ਰੈਕੇਟ ਵਿੰਚ ਹੁਣ ਤੱਕ 925 ਕਰੋੜ ਰੁਪਏ ਦੀ ਕੀਮਤ ਦੇ ਲਗਭਗ ਇੱਕ ਮੀਟਰਿਕ ਟਨ ਰਸਾਇਣਾਂ, 4 ਛੋਟੇ ਵਿਦੇਸ਼ੀ ਹਥਿਆਰਾਂ ਅਤੇ ਸਮਗਲਰਾਂ ਵੱਲੋਂ ਵਰਤੇ ਜਾਂਦੇ 3 ਵਾਹਨ ਬਰਾਮਦ ਹੋ ਚੁੱਕੇ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ। ਇਸ ਮੌਕੇ ਐਸ.ਪੀ (ਡੀ) ਸ. ਜਸਕਿਰਨਜੀਤ ਸਿੰਘ ਤੇਜਾ, ਡੀ.ਐਸ.ਪੀ (ਡੀ) ਸ. ਮਨਜੀਤ ਸਿੰਘ ਬਰਾੜ ਵੀ ਹਾਜ਼ਰ ਸਨ।
-

No comments: