jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 1 November 2013

ਸਿੱਖਿਆ ਮੰਤਰੀ ਵੱਲੋਂ ਦੀਵਾਲੀ ਦਾ ਤੋਹਫਾ : ਵਿਦਿਆਰਥਣਾਂ ਨਾਲ ਛੇੜਛਾੜ ਅਤੇ ਪੁਸਤਕ ਘੁਟਾਲੇ ਵਿੱਚ ਸ਼ਾਮਿਲ ਅਧਿਆਪਕ ਬਹਾਲ

www.sabblok.blogspot.com

 ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਦੀਵਾਲੀ ਅਤੇ  ਪੰਜਾਬ ਦਿਵਸ ਮੌਕੇ   2 ਮਹੀਨਿਆਂ ਤੋਂ ਮੁਅੱਤਲ ਚੱਲ ਰਹੇ ਅਧਿਆਪਕਾਂ ਨੂੰ ਬਹਾਲ ਕਰ ਦਿੱਤਾ ਹੈ।
ਇਹਨਾਂ ਵਿੱਚ ਉਹ ਅਧਿਆਪਕ ਸ਼ਾਮਿਲ ਹਨ ਜਿਹੜੇ ‘ ਲਾਇਬ੍ਰੇਰੀ ਪੁਸ਼ਤਕਾਂ ਅਤੇ ਸਾਇੰਸ ਕਿੱਟ ਘਪਲਿਆਂ, ਸਕੁਲਾਂ ਵਿੱਚ ਨਸ਼ੇ ਦੀ ਵਰਤੋਂ ਕਰਨ ,  ਵਿਦਿਆਰਥਣਾਂ ਨਾਲ ਛੇੜਛਾੜ ਕਰਨ  ਅਤੇ ਇਮਹਿਤਾਨਾਂ ਵਿੱਚ ਨਕਲ  ਕਰਵਾਉਣ  ਦੇ ਦੋਸ਼ਾਂ ਤਹਿਤ ਮੁਅੱਤਲ ਸਨ।  ਬੇਸ਼ੱਕ ਹਾਲੇ ਇਹਨਾਂ ਖਿਲਾਫ਼ ਵਿਭਾਗੀ ਜਾਂਚ ਪੂਰੀ ਨਹੀਂ ਹੋਈ ।
ਸ: ਮਲੂਕਾ ਦੇ ਇਸ ਐਲਾਨ ਨਾਲ ਸਿੱਖਿਆ ਵਿਭਾਗ 'ਚ ਪਿਛਲੇ ਦਿਨੀਂ ਉਜਾਗਰ ਹੋਏ 'ਲਾਇਬ੍ਰੇਰੀ ਪੁਸਤਕਾਂ ਤੇ ਸਾਇੰਸ ਕਿੱਟਾਂ' ਦੇ ਕਥਿਤ ਘਪਲਿਆਂ ਦੇ ਮਾਮਲਿਆਂ 'ਚ ਮੁਅੱਤਲ ਚੱਲ ਰਹੇ ਅਧਿਕਾਰੀ ਬਹਾਲ ਹੋ ਰਹੇ ਹਨ, ਇਨ੍ਹਾਂ ਮਾਮਲਿਆਂ ਵਿਚ ਲੰਘੇ ਮਈ-ਜੂਨ ਮਹੀਨਿਆਂ ਦੌਰਾਨ ਡੀ। ਪੀ। ਆਈ। ਐਲੀਮੈਂਟਰੀ ਸ੍ਰੀਮਤੀ ਪਿ੍ਤਪਾਲ ਕੌਰ ਸਿੱਧੂ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਅਜੀਤਗੜ੍ਹ) ਸ੍ਰੀ ਵਿਨੋਦ ਕੁਮਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਤ ਅਧਿਕਾਰੀ ਗੁਰਤੇਜ ਸਿੰਘ ਮੁਅੱਤਲ ਕਰ ਦਿੱਤੇ ਗਏ ਸਨ । ਇਨ੍ਹਾਂ 'ਚੋਂ ਵਿੱਤ ਅਧਿਕਾਰੀ ਗੁਰਤੇਜ ਸਿੰਘ ਤਾਂ ਪਹਿਲਾਂ ਹੀ ਬਹਾਲ ਹੋ ਗਏ ਸਨ । ਪਿਛਲੇ 9-10 ਮਹੀਨਿਆਂ ਦੌਰਾਨ ਸਿੱਖਿਆ ਵਿਭਾਗ ਨੇ ਸਕੂਲ ਵਿਚ ਨਸ਼ਾਖੋਰੀ ਕਰਨ ਵਾਲੇ, ਵਿਦਿਆਰਥਣਾਂ ਨਾਲ ਛੇੜਛਾੜ, ਵਿਦਿਆਰਥੀਆਂ ਤੇ ਸਟਾਫ਼ ਨਾਲ ਗ਼ਲਤ ਵਿਹਾਰ/ਬਦਸਲੂਕੀ, ਅਣ-ਅਧਿਕਾਰਿਤ ਤੌਰ 'ਤੇ ਸਕੂਲ ਤੋਂ ਗੈਰਹਾਜ਼ਰ ਰਹਿਣ ਵਾਲੇ, ਸਰਕਾਰੀ ਨੌਕਰੀ ਦੌਰਾਨ ਕਿਧਰੇ ਹੋਰ ਕੰਮ ਕਰਨ ਵਾਲੇ, ਬੋਰਡ ਪ੍ਰੀਖਿਆ ਦੌਰਾਨ ਨਕਲ ਕਰਾਉਣ ਵਾਲੇ ਅਤੇ ਸਰਕਾਰੀ ਗਰਾਂਟ ਦੀ ਦੁਰਵਰਤੋਂ ਵਰਗੇ ਗੰਭੀਰ ਦੋਸ਼ਾਂ ਤਹਿਤ ਕਈ ਅਧਿਕਾਰੀ/ਕਰਚਮਾਰੀ ਮੁਅੱਤਲ ਕੀਤੇ ਸਨ, ਪ੍ਰੰਤੂ ਸ। ਮਲੂਕਾ ਦੇ ਐਲਾਨ ਨਾਲ ਇਹ ਸਾਰੇ ਵਿਅਕਤੀ ਬਹਾਲ ਹੋ ਗਏ ਹਨ । ਸ: ਮਲੂਕਾ ਦਾ ਕਹਿਣਾ ਹੈ ਕਿ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਵਿਚਾਰ ਅਧੀਨ ਜਾਂਚ ਤੋਂ ਬਹਾਲ ਕੀਤਾ ਜਾਵੇਗਾ, ਉਨ੍ਹਾਂ ਖਿਲਾਫ਼ ਜੋ ਪੜਤਾਲਾਂ ਚੱਲ ਰਹੀਆਂ ਹਨ ਉਨ੍ਹਾਂ ਪੜਤਾਲਾਂ ਦੇ ਸਿੱਟਿਆਂ ਅਨੁਸਾਰ ਫੈਸਲਾ ਮੈਰਿਟ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਲਿਆ ਜਾਵੇਗਾ ।
 

No comments: