jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 1 November 2013

ਵਿਧਾਨਕਾਰਾਂ ਦੀਆਂ ਤਨਖਾਹਾਂ ਵਿੱਚ 57 ਪ੍ਰਤੀਸ਼ਤ ਵਾਧਾ ਕਰਨ ਦੀ ਸਿਫ਼ਾਰਸ਼

www.sabblok.blogspot.com

ਸਪੀਕਰ ਚਰਨਜੀਤ ਸਿੰਘ ਅਟਵਾਲ  ਦੀ ਅਗਵਾਈ  ਪੰਜਾਬ ਵਿਧਾਨ ਦੀ ਆਮ ਮੰਤਵਾਂ ਬਾਰੀ ਕਮੇਟੀ ਨੇ  ਵਿਧਾਨਕਾਰਾਂ ਦੀਆਂ ਤਨਖਾਹਾਂ  ਤੇ ਭੱਤਿਆਂ ਵਿੱਚ 57% ਫੀਸਦੀ  ਵਾਧਾ ਕਰਨ ਦੀ ਸਿਫਾਰਸ਼ਾਂ  ਕੀਤੀਆਂ ਹਨ । 
ਕਮੇਟੀ ਮੁਤਾਬਿਕ  ਦੀ ਤਨਖਾਹ 15 ਹਜ਼ਾਰ  ਤੋਂ 25 ਹਜ਼ਾਰ ਰੁਪਏ ,  ਸਕੱਤਰੇਤ ਭੱਤਾ 5 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ ,  ਰੋਜ਼ਾਨਾ ਭੱਤਾ ਇੱਕ ਹਜ਼ਾਰ ਤੋਂ  ਵਧਾ ਕੇ 1500 ਰੁਪਏ  ਕਰਨ ,  ਮੁਫ਼ਤ ਯਾਤਰਾ  ਭੱਤਾ 2 ਲੱਖ ਰੁਪਏ  ਸਲਾਨਾ  ਤੋਂ ਵਧਾ ਕੇ 3 ਲੱਖ ਰੁਪਏ  , ਐਕਸਗਰੇਸ਼ੀਆ ਗਰਾਟ 1 ਲੱਖ  ਤੋਂ ਵਧਾ ਕੇ 5 ਲੱਖ ਰੁਪਏ  , ਸੁਰੱਖਿਆ ਗੱਡੀਆਂ ਲਈ ਡੀਜ਼ਲ ਪੈਟਰੋਲ 500 ਲੀਟਰ ਤੋਂ ਵਧਾ ਕੇ 700 ,  ਵਿਧਾਇਕ ਦੀ ਪੈਨਸ਼ਨ ਵਿੱਚੋਂ  2500 ਰੁਪਏ ਵਾਧਾ ਕਰਕੇ 10,000 ।  ਸਾਬਕਾ ਵਿਧਾਇਕਾਂ  ਦੀ ਐਕਸ ਗਰੇਸ਼ੀਆ ਗਰਾਂਟ 1.5 ਲੱਖ  ਤੋਂ ਵਧਾ ਕੇ 5 ਲੱਖ ਰੁਪਏ ਕਰਨ ਦੀ ਸਿਫਾਰਸ਼ ਕੀਤੀ  ਗਈ ਹੈ।
ਪੰਜਾਬ ਦੇ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਵਾਧਾ ਦੋ ਕੁ ਸਾਲ ਪਹਿਲਾਂ ਹੀ ਕੀਤਾ ਗਿਆ ਸੀ । ਉਸ ਸਮੇਂ ਵੀ ਸਰਕਾਰ ਦੀ ਇਸ ਮਾਮਲੇ ’ਤੇ ਕਾਫੀ ਨੁਕਤਾਚੀਨੀ ਹੋਈ ।
ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਉਪਰ ਲੱਗਣ ਵਾਲੇ ਆਮਦਨ ਕਰ ਦੀ ਅਦਾਇਗੀ ਵੀ ਸਰਕਾਰੀ ਖ਼ਜ਼ਾਨੇ ਵਿੱਚੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ 1992 ਤੋਂ ਪਹਿਲਾਂ ਵਿਧਾਇਕਾਂ ਨੂੰ ਸਰਕਾਰੀ ਵਾਹਨ ਦੀ ਸਹੂਲਤ ਨਹੀਂ ਸੀ ਹੁੰਦੀ। ਬੇਅੰਤ ਸਿੰਘ ਸਰਕਾਰ ਨੇ ਸੁਰੱਖਿਆ ਦੇ ਪੱਖ ਤੋਂ ਪਹਿਲੀ ਵਾਰੀ ਜਿਪਸੀਆਂ ਦਿੱਤੀਆਂ ਸਨ। ਉਸ ਤੋਂ ਬਾਅਦ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਵੱਲੋਂ ਵਿਧਾਇਕਾਂ ਨੂੰ ਟਾਟਾ ਸੂਮੋ, ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੁਆਲਿਸ ਅਤੇ ਬਾਦਲ ਸਰਕਾਰ ਵੱਲੋਂ ਇਨੋਵਾ ਕਾਰ ਦੀ ਸਹੂਲਤ ਦਿੱਤੀ ਗਈ ਹੈ।
 

No comments: