jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 10 November 2013

ਸੰਤ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

www.sabblok.blogspot.com
ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਰਾਗੀ ਜਥਾ ਕੀਰਤਨ ਕਰਦਾ ਹੋਇਆ। 
ਭਿੱਖੀਵਿੰਡ 9 ਨਵੰਬਰ (ਭੁਪਿੰਦਰ ਸਿੰਘ)-ਸ੍ਰੋਮਣੀ ਭਗਤ ਬ੍ਰਹਮ ਗਿਆਨੀ ਸੰਤ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਕਸਬਾ ਭਿੱਖੀਵਿੰਡ ਦੇ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪੱਟੀ ਰੋਡ ਵਿਖੇ ਭਗਤ ਨਾਮਦੇਵ ਸਭਾ ਭਿੱਖੀਵਿੰਡ ਵੱਲੋ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਸਮੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਤੇ ਰਾਗੀ ਜਥਾ ਭਾਈ ਪਰਮਿੰਦਰ ਸਿੰਘ ਹਜੂਰੀ ਰਾਗੀ ਗੁਰੂਦੁਆਰਾ ਬਾਬਾ ਦੀਪ ਸਿੰਘ ਜੀ ਪਹੂਵਿੰਡ,ਰਾਗੀ ਭਾਈ ਕੁਲਬੀਰ ਸਿੰਘ ਦਮਦਮੀ ਟਕਸਾਲ,ਰਾਗੀ ਗੁਰਪ੍ਰੀਤ ਸਿੰਘ ਲੁਧਿਆਣੇ ਵਾਲੇ,ਰਾਗੀ ਬੀਬੀ ਜਸਵਿੰਦਰ ਕੌਰ ਖਾਲਸਾ ਫਰੀਦਕੋਟ ਵਾਲੇ ਆਦਿ ਜਥਿਆਂ ਵੱਲੋ ਰੱਬੀ ਬਾਣੀ ਦਾ ਸ਼ਬਦ ਕੀਰਤਨ ਕੀਤਾ ਗਿਆ।ਇਸ ਸਮੇ ਪਹੁੰਚੇ ਪ੍ਰਸਿੱਧ ਪ੍ਰਚਾਰਕ ਭਾਈ ਜਸਵੰਤ ਸਿੰਘ ਪਰਵਾਨਾ ਵੱਲੋ ਗੁਰਮਤਿ ਵਿਚਾਰਾਂ ਰਾਹੀ ਸੰਗਤਾਂ ਨੂੰ ਜਾਣੂ ਕਰਵਾਇਆ ਤੇ ਆਖਿਆ ਕਿ ਜਿਸ ਤਰ•ਾ ਬ੍ਰਹਮ ਗਿਆਨੀ ਸੰਤ ਨਾਮਦੇਵ ਜੀ ਹੁਰਾਂ ਨੇ ਬਾਣੀ ਨਾਲ ਜੁੜ ਕੇ ਜੀਵਨ ਨੂੰ ਬਦਲ ਲਿਆ ਸੀ,ਉਸ ਤਰ•ਾ ਹੀ ਲੋਕ ਭਗਤ ਨਾਮਦੇਵ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨ ਤਾਂ ਜੋ ਸਰਬੱਤ ਦਾ ਭਲਾ ਹੋ ਸਕੇ।ਇਸ ਸਮੇ ਭਗਤ ਨਾਮਦੇਵ ਸਭਾ ਭਿੱਖੀਵਿੰਡ ਦੇ ਪ੍ਰਧਾਨ ਹਰਿੰਦਰ ਸਿੰਘ ਲਵਲੀ,ਵਿਰਸਾ ਸਿੰਘ ਟੇਲਰ,ਮਲਕੀਤ ਸਿੰਘ ਬਿੱਟੂ,ਸਕੱਤਰ ਸਿੰਘ ਟੇਲਰ,ਬਲਵੰਤ ਸਿੰਘ ਬੈਟਰੀਆਂ ਵਾਲੇ,ਸੁਰਜੀਤ ਸਿੰਘ ਬਿੱਟੂ,ਇੰਦਰਜੀਤ ਸਿੰਘ,ਹਰਵਿੰਦਰ ਸਿੰਘ ਗੋਲਡੀ,ਜੋਗਿੰਦਰ ਸਿੰਘ ਗੋਲਡੀ,ਜਸਪਾਲ ਸਿੰਘ,ਸਰਦੂਲ ਸਿੰਘ ਸ਼ਬਜੀ ਵਾਲੇ ਆਦਿ ਹਾਜਰ ਸਨ।ਇਸ ਸਮੇ ਗੁਰੂ ਕਾ ਲੰਗਟ ਅਤੁੱਟ ਵਰਤਿਆ। 

No comments: