jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 10 November 2013

ਸੂਬਾ ਸਰਕਾਰ ਪਿੰਡ-ਪਿੰਡ ਖੇਡ ਕਲੱਬਾਂ ਦਾ ਨਿਰਮਾਣ ਕਰਕੇ ਪੰਜਾਬ ਨੂੰ ਨੰਬਰ ਵਨ ਸੂਬਾ ਬਣਾਵੇਗੀ--ਗੋਰਵਦੀਪ ਸਿੰਘ ਵਲਟੋਹਾ

www.sabblok.blogspot.com
ਯੂਥ ਅਕਾਲੀ ਆਗੂ ਗੋਰਵਦੀਪ ਸਿੰਘ ਵਲਟੋਹਾ ਸਪੋਰਟਸ ਕਲੱਬ ਦੇ ਖਿਡਾਰੀਆਂ ਨੂੰ ਟਰੈਕ ਸੂਟ ਵੰਡਦੇ ਹੋਏ।
ਭਿੱਖੀਵਿੰਡ 9 ਨਵੰਬਰ (ਭੁਪਿੰਦਰ ਸਿੰਘ)-ਨੌਜਵਾਨ ਪੀੜ੍ਹੀ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਸੂਬਾ ਸਰਕਾਰ ਪਿੰਡ-ਪਿੰਡ ਖੇਡ ਕਲੱਬਾਂ ਦਾ ਨਿਰਮਾਣ ਕਰਕੇ ਪੰਜਾਬ ਨੂੰ ਨੰਬਰ ਵਨ ਸੂਬਾ ਬਣਾਵੇਗੀ।ਇਹਨਾ ਸ਼ਬਦਾ ਦਾ ਪ੍ਰਗਟਾਵਾ ਅੱਜ ਕਸਬਾ ਭਿੱਖੀਵਿੰਡ ਦੀ "ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:)" ਦੇ ਖਿਡਾਰੀਆਂ ਨੂੰ ਟਰੈਕ ਸੂਟ ਵੰਡਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ.ਪੀ.ਐਸ ਸ੍ਰ:ਵਿਰਸਾ ਸਿੰਘ ਵਲਟੋਹਾ ਦੇ ਹੋਣਹਾਰ ਸਪੁੱਤਰ ਸ੍ਰ:ਗੋਰਵਦੀਪ ਸਿੰਘ ਵਲਟੋਹਾ ਹੁਰਾਂ ਕੀਤਾ।ਉਹਨਾ ਨੇ ਆਖਿਆ ਕਿ ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਤੇ ਕੌਮ ਦਾ ਸਰਮਾਇਆ ਹੁੰਦੇ ਹਨ।ਇਸ ਸਰਮਾਏ ਨੂੰ ਸੰਭਾਲਣ ਲਈ ਜਿਥੇ ਸੂਬਾ ਸਰਕਾਰ ਲੱਖਾਂ ਰੁਪਏ ਖਰਚ ਕੇ ਖੇਡ ਕਲੱਬਾਂ ਨੂੰ ਸਹੂਲਤਾਂ ਦੇ ਰਹੀ ਹੈ,ਉੱਥੇ ਨੋਜਵਾਨਾ ਦੇ ਮਾਪੇ ਵੀ ਆਪਣੇ ਪੁੱਤਰਾਂ ਉਤੇ ਤਿਰਛੀ ਨਜਰ ਰੱਖਣ ਤਾਂ ਜੋ ਨੌਜਵਾਨ ਨਸ਼ਿਆਂ ਤੋ ਬੱਚ ਕੇ ਦੇਸ਼ ਪੰਜਾਬ ਨੂੰ ਤਰੱਕੀ ਦਾ ਰਾਹ ਵਿਖਾ ਸਕਣ।ਇਸ ਸਮੇ ਨਵਦੀਪ ਸਿੰਘ ਬੋਰਾਂ ਵਾਲੇ,ਗੁਰਸੇਵਕ ਸਿੰਘ ਕਲਸੀ,ਹਰਬੰਸ ਸਿੰਘ ਦੁਆਬਾ,ਮੇਜਰ ਸਿੰਘ ਵਿਰਕ,ਹਰਿੰਦਰ ਸਿੰਘ ਕਲਸੀ,ਅਕਾਸ਼ਦੀਪ ਸਿੰਘ,ਜਸਕਰਨ ਸਿੰਘ,ਹੀਰਾ ਸਿੰਘ,ਸੁਖਚੈਣ ਸਿੰਘ,ਗੁਰਲਾਲ ਸਿੰਘ,ਵੀਰ ਸਿੰਘ,ਕੁਲਦੀਪ ਸਿੰਘ,ਕਰਨਵੀਰ ਸਿੰਘ,ਗੁਰਪ੍ਰੀਤ ਸਿੰਘ,ਜਗਤਾਰ ਸਿੰਘ,ਸੁਖਚੈਨ ਸਿੰਘ ਚਾਇਨਾ ਸਮੇਤ ਸੈਕੜੈ ਨੌਜਵਾਨ ਹਾਜਰ ਸਨ।

No comments: