jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 17 November 2013

ਹਲਕਾ ਖਡੂਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਭਾਰੀ ਗਿਣਤੀ ਨਾਲ ਜਿੱਤ ਪ੍ਰਾਪਤ ਕਰੇਗੀ ----ਨਰਿੰਦਰ ਕਸ਼ਯਪ

www.sabblok.blogspot.com
ਬਸਪਾ ਦੀ ਰੈਲੀ ਸਮੇ ਸੰਬੋਧਨ ਕਰਦੇ ਹੋਏ ਆਗੂ ਤੇ ਹਾਜਰ ਵਿਸ਼ਾਲ ਲੋਕਾਂ ਦਾ ਇੱਕਠ।
ਭਿੱਖੀਵਿੰਡ 1 7ਨਵੰਬਰ (ਭੁਪਿੰਦਰ ਸਿੰਘ)-ਬਹੁਜਨ ਸਮਾਜ ਪਾਰਟੀ ਵੱਲੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਮਾਨ ਦੇ ਸਮਰਥਨ ਵਿੱਚ ਕਸਬਾ ਭਿੱਖੀਵਿੰਡ ਵਿਖੇ ਇੱਕ ਵਿਸ਼ਾਲ ਵਰਕਰਜ ਸੰਮੇਲਨ ਕਰਵਾਇਆ ਗਿਆ।ਇਸ ਸੰਮੇਲਨ ਵਿੱਚ ਰਾਸ਼ਟਰੀ ਜਨਰਲ ਸਕੱਤਰ ਐਮ.ਪੀ ਸ੍ਰੀ ਨਰਿੰਦਰ ਕਸ਼ਯਪ ਨੇ ਆਪਣੇ ਸੰਬੋਧਨੀ ਭਾਸ਼ਨ ਵਿੱਚ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਭਾਰੀ ਗਿਣਤੀ ਨਾਲ ਜਿੱਤ ਪ੍ਰਾਪਤ ਕਰਕੇ ਆਪਣਾ ਖਾਤਾ ਖੋਲੇਗੀ।ਪੰਜਾਬ ਵਿੱਚ ਅਕਾਲੀ-ਭਾਜਪਾ ਤੇ ਕਾਂਗਰਸੀਆਂ ਨੇ ਮੋਟੇ ਘਪਲੇ ਕਰਕੇ ਧਨ ਇੱਕਠਾ ਕੀਤਾ ਹੋਇਆ ਹੈ ਤੇ ਹਰ ਇੱਕ ਦੇ ਕਾਰਨਾਮਿਆਂ ਦੇ ਚਿੱਠੇ ਰੋਜ ਅਖਬਾਰਾਂ ਵਿੱਚ ਪੜ੍ਹਣ ਨੂੰ ਮਿਲਦੇ ਹਨ ਤੇ ਕੋਈ ਵੀ ਇੱਕ ਦੂਜੇ ਤੋਂ ਘੱਟ ਨਹੀ ਹੈ।
ਇਸ ਸਮੇ ਬਸਪਾ ਪੰਜਾਬ ਦੇ ਇੰਚਾਰਜ ਪ੍ਰਕਾਸ਼ ਭਾਰਤੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪੰਜਾਬ ਵਿੱਚ ਹਰ ਪਹਿਲੂ ਤੋਂ ਫੇਲ ਹੋਈ ਹੈ ਤੇ ਰਾਜ ਵਿੱਚ ਪ੍ਰਸ਼ਾਸਨ ਨਾਮ ਦੀ ਕੋਈ ਗੱਲ ਨਹੀ ਰਹੀ।ਗਰੀਬਾਂ ਦੀ ਵੋਟਾਂ ਨਾਲ ਬਣੀ ਹੋਈ ਸਰਕਾਰ ਗਰੀਬਾਂ ਦੀ ਕੋਈ ਸਾਰ ਨਹੀ ਲੈ ਰਹੀ ਹੈ ਤੇ ਮਨ ਲੁਭਾਊ ਸਕੀਮਾ ਦਾ ਐਲਾਨ ਕਰਕੇ ਫਿਰ ਤੋਂ ਵੋਟਰਾਂ ਨੂੰ ਠੱਗ ਕੇ ਸੱਤਾ ਹਾਸਲ ਕਰਕੇ ਅਗਲੇ ੫ ਸਾਲ ਸਰਕਾਰੀ ਖਜਾਨੇ ਨੂੰ ਚੂਨਾ ਲਗਾਉਣਾ ਚਾਹੁੰਦੀ ਹੈ।
ਬਸਪਾ ਦੇ ਸੂਬਾ ਪ੍ਰਧਾਨ ਸ੍ਰ:ਪ੍ਰਕਾਸ਼ ਜੰਡਾਲੀ ਤੇ ਜਨਰਲ ਸਕੱਤਰ ਸੁਰਜੀਤ ਸਿੰਘ ਸਿੰਘਪੁਰਾ ਨੇ ਕਿਹਾ ਕਿ ਦਿੱਲ਼ੀ ਦਾ ਖਜਾਨਾ ਕਾਂਗਰਸ ਲੁੱਟ ਰਹੀ ਹੈ ਤੇ ਪੰਜਾਬ ਦੇ ਖਜਾਨੇ ਦਾ ਅਕਾਲੀ-ਭਾਜਪਾ ਸਰਕਾਰ ਨੇ ਦੀਵਾਲੀਆਂ ਕੱਢ ਦਿੱਤਾ ਹੈ,ਜਦੋ ਕਿ ਭਾਰਤ ਵਾਸੀਆਂ ਨੂੰ ਭਿਖਾਰੀ ਬਣਾ ਦਿੱਤਾ ਹੈ।ਉਹਨਾ ਨੇ ਕਿਹਾ ਕਿ ਅੱਜ ਲੋਕ ਸਭਾ ਚੋਣਾਂ ਸਿਰ ਤੇ ਹੋਣ ਕਾਰਨ ਕੇਂਦਰ ਤੇ ਸੂਬਾ ਸਰਕਾਰਾਂ ਗਰੀਬ ਜਨਤਾ ਦੀਆਂ ਵੋਟਾਂ ਬਟੋਰਨ ਲਈ ਗਰੀਬ ਜਨਤਾਂ ਨੂੰ ਤਰ੍ਹਾ-ਤਰ੍ਹਾ ਦੇ ਲਾਲਚ ਦੇ ਰਹੇ ਹਨ।
ਤਰਸੇਮ ਸਿੰਘ ਅਹੀਰ ਕੋ-ਆਰਡੀਨੇਟਰ ਲੋਕ ਸਭਾ ਖਡੂਰ ਸਾਹਿਬ ਨੇ ਜਿਥੇ ਕੇਂਦਰ ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਸਰਕਾਰੀ ਸਕੂਲਾਂ ਦਾ ਮਿਆਰ ਗਿਰ ਚੁੱਕਾ ਹੈ।
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਨੇ ਕਿਹਾ ਕਿ ਹਲਕੇ ਦੀ ਸੀਟ ਜਿੱਤ ਕੇ ਸਾਰੇ ਵਰਗਾ ਨਾਲ ਲੈ ਕੇ ਪਿੰਡਾਂ ਦਾ ਵਿਕਾਸ ਕਰਵਾਉਣਗੇ।
ਇਸ ਸਮੇ ਤਰਸੇਮ ਸਿੰਘ ਡੋਲਾ ਕਪੂਰਥਲਾ,ਨੱਥਾ ਸਿੰਘ ਫਿਰੋਜਪੁਰ,ਬੀਬੀ ਸਵਰਨ ਕੌਰ ਤਰਨ ਤਾਰਨ,ਕੁਲਵਿੰਦਰ ਸਿੰਘ ਸਹੋਤਾ ਤਰਨ ਤਾਰਨ,ਤਰਸੇਮ ਸਿੰਘ ਥਾਪਰ ਕਪੂਰਥਲਾ,ਗੁਰਮੁੱਖ ਸਿੰਘ ਕਲਸੀਆਂ,ਕਸ਼ਮੀਰ ਸਿੰਘ ਨਵਾਦਾ,ਜਸਪਾਲ ਸਿੰਘ ਖਾਲੜਾ,ਗੁਰਸੇਵਕ ਸਿੰਘ ਖੇਮਕਰਨ,ਪੂਰਨ ਸਿੰਘ,ਜੋਗਿੰਦਰ ਸਿੰਘ,ਮੁਖਤਾਰ ਸਿੰਘ,ਸੂਬੇਦਾਰ ਦਲਬੀਰ ਸਿੰਘ,ਸਵਿੰਦਰ ਸਿੰਘ,ਰਵੇਲ ਸਿੰਘ,ਜਗਤਾਰ ਸਿੰਘ,ਗੁਰਦੇਵ ਸਿੰਘ ਆਦਿ ਹਾਜਰ ਸਨ। 

No comments: