jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 17 November 2013

ਪੰਜਾਬ ਵਿੱਚ ਨਸ਼ਿਆਂ ਨਾਲ ਜਵਾਨੀ ਦੀ ਬਰਬਾਦੀ ਹੋ ਰਹੀ ਹੈ--ਰਾਜ ਕੁਮਾਰ ਵੇਰਕਾ

www.sabblok.blogspot.com
ਸ੍ਰੀ ਰਾਜ ਕੁਮਾਰ ਵੇਰਕਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕਰਦੇ ਹੋਏ ਬੀਬੀ ਦਲਬੀਰ ਕੌਰ ਭਿੱਖੀਵਿੰਡ ਆਦਿ ਅਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਰਾਜ ਕੁਮਾਰ ਵੇਰਕਾ। 
ਭਿੱਖੀਵਿੰਡ 17 ਨਵੰਬਰ (ਭੁਪਿੰਦਰ ਸਿੰਘ)-ਪੰਜਾਬ ਵਿੱਚ ਵੱਗ ਰਹੇ ਮਾਰੂੰ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਸਮੁੱਚੀਆਂ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋਣ ਤਾਂ ਜੋ ਨਸ਼ਿਆਂ ਵਿੱਚ ਰੁੜ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ।ਇਹ ਵਿਚਾਰ ਐਸ.ਸੀ./ਐਸ.ਟੀ ਕਮਿਸ਼ਨਜ ਦੇ ਰਾਸ਼ਟਰੀ ਵਾਈਸ ਚੇਅਰਮੈਂਨ ਸ੍ਰੀ ਰਾਜ ਕੁਮਾਰ ਵੇਰਕਾ ਜੋ ਭਿੱਖੀਵਿੰਡ ਨਿਵਾਸੀ ਸ਼ਹੀਦ ਸਰਬਜੀਤ ਸਿੰਘ ਦੇ ਗ੍ਰਹਿ ਵਿਖੇ ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ ਤੇ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਆਦਿ ਪਰਿਵਾਰ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਪੀ.ਆਰ ਰੈਸਟੋਰੈਂਟ ਵਿਖੇ ਪ੍ਰੈਸ ਨਾਲ ਗੱਲਬਾਤ ਦੌਰਾਨ ਸਿਆਸੀ ਪਾਰਟੀਆਂ ਨੂੰ ਅਪੀਲ਼ ਕਰਦਿਆਂ ਕਹੇ ਤੇ ਆਖਿਆ ਕਿ ਨਸ਼ਿਆਂ ਨਾਲ ਜਵਾਨੀ ਦੀ ਬਰਬਾਦੀ ਹੋ ਰਹੀ ਹੈ ਤੇ ਹਜਾਰਾਂ ਧੀਆਂ-ਭੈਣਾ ਵਿਧਵਾ ਹੋ ਰਹੀਆਂ ਹਨ ਜੋ ਨਸ਼ਿਆਂ ਦਾ ਕਾਰਨ ਹੈ।ਸ੍ਰੀ ਵੇਰਕਾ ਨੇ ਕਿਹਾ ਕਿ ਨਸ਼ਿਆਂ ਦਾ ਵੱਗ ਰਿਹਾ ਦਰਿਆ ਵੀ ਇੱਕ ਅੱਤਵਾਦ ਵਾਂਗ ਹੈ ਤੇ ਇਸ ਨੂੰ ਖਤਮ ਕਰਨ ਲਈ ਜੰਗ ਦੀ ਤਰ੍ਹਾ ਲੜ੍ਹਨਾ ਪਵੇਗਾ।ਉਹਨਾ ਨੇ ਕਿਹਾ ਕਿ ਦਲਿਤਾਂ ਉੱਪਰ ਅਤਿਆਚਾਰ ਦਿਨ ਬ ਦਿਨ ਵੱਧਦੇ ਜਾ ਰਹੇ ਹਨ ਤੇ ਦਲਿਤ ਵਰਗ ਦੀਆਂ ਵਿਕਾਸ ਜਮੀਨਾ ਉਪਰ ਕਬਜੇ ਹੋ ਰਹੇ ਹਨ ਤੇ ਸਰਕਾਰ ਵੱਲੋ ਬਣਾਏ ਹੋਏ ਕਾਨੂੰਨ ਉੱਪਰ ਅਮਲ ਨਹੀ ਹੋ ਰਿਹਾ ਅਤੇ ਚਾਰ ਫੀਸਦੀ ਲੋਕਾਂ ਨੂੰ ਹੀ ਇਨਸਾਫ ਮਿਲਦਾ ਹੈ,ਜਦੋ ਕਿ ਦਲਿਤਾਂ ਉਪਰ ਦਰਜ ਗੈਰ ਕਾਨੂੰਨੀ ਪਰਚਿਆਂ ਵਿਚੋ ੯੦ ਫੀਸਦੀ ਦਲਿਤ ਲੋਕਾਂ ਨੂੰ ਜੇਲਾ ਵਿੱਚ ਬੰਦ ਕੀਤਾ ਹੋਇਆ ਹੈ,ਜਿਸ ਦੀ ਮੈ ਰਿਪੋਰਟ ਪੁਲਿਸ ਦੇ ਡੀ.ਜੀ.ਪੀ ਤੇ ਪੰਜਾਬ ਦੇ ਚੀਫ ਸੈਕਟਰੀ ਤੋਂ ਮੰਗਵਾ ਰਿਹਾ ਹਾਂ।ਉਹਨਾ ਨੇ ਇਹ ਵੀ ਕਿਹਾ ਕਿ ਪੁਲਿਸ ਦੇ ਅਫਸਰਾਂ ਵੱਲੋ ਨਸ਼ਿਆਂ ਨੂੰ ਰੋਕਣ ਲਈ ਜੋ ਕਾਰਵਾਈ ਕੀਤੀ ਜਾ ਰਹੀ ਸਲਾਘਾਯੋਗ ਹੈ,ਪਰ ਜੋ ਲੋਕ ਨਸ਼ਿਆਂ ਦੇ ਸਮੱਗਲਰਾਂ ਦੀ ਹਮਾਇਤ ਕਰਦੇ ਹਨ ਜੋ ਸਮਾਜ ਦੇ ਦੁਸ਼ਮਣ ਹਨ ਤੇ ਐਸੇ ਲੋਕਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।
ਉਹਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਸਰਬਜੀਤ ਸਿੰਘ ਦੇ ਪਰਿਵਾਰ ਨੂੰ ਜੋ ਗੈਸ ਏਜੰਸੀ ਅਲਾਟ ਕੀਤੀ ਗਈ ਹੈ,ਉਸਦੀ ਕਾਰਵਾਈ ਚੱਲ ਰਹੀ ਹੈ ਤੇ ਜਲਦੀ ਹੀ ਉਸਨੂੰ ਚਾਲੂ ਕੀਤਾ ਜਾਵੇਗਾ।ਇਸ ਸਮੇ ਸ੍ਰੀ ਵੇਰਕਾ ਨੇ ਦੱਸਿਆ ਕਿ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਵੱਲੋ ਭਿੱਖੀਵਿੰਡ ਵਿਖੇ ਸਰਕਾਰੀ ਹਸਪਤਾਲ ਤੇ ਸਰਬਜੀਤ ਸਿੰਘ ਦੀ ਯਾਦਗਰ ਬਣਾਉਣ ਦੀ ਜੋ ਮੰਗ ਕੀਤੀ ਹੈ,ਉਸ ਨੂੰ ਜਲਦੀ ਪੂਰਿਆ ਕੀਤਾ ਜਾਵੇਗਾ।ਇਸ ਸਮੇ ਸ੍ਰੀ ਵਿਕਾਸ ਕੁਮਾਰ,ਸਰਪੰਚ ਸ਼ਰਨਜੀਤ ਸਿੰਘ ਛੰਨੂ,ਸਰਪੰਚ ਰਸਾਲ ਸਿੰਘ ਕਾਲੇ,ਸਰਪੰਚ ਹਰਜੀਤ ਸਿੰਘ ਬਲ੍ਹੇਰ,ਸਰਪੰਚ ਬਾਵਾ ਸਿੰਘ,ਡੀ.ਐਸ.ਪੀ ਹਰਪਾਲ ਸਿੰਘ,ਐਸ਼.ਐਚ.a. ਸ਼ਿਵਦਸਣ ਸਿੰਘ ਭਿੱਖੀਵਿੰਡ ਆਦਿ ਹਾਜਰ ਸਨ।  

No comments: