jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 2 November 2013

ਪੰਜ ਡਾਕਟਰਾਂ ਸਮੇਤ ਛੇ ਦੋਸ਼ੀ ਕਰਾਰ

www.sabblok.blogspot.com
six accused include 5 doctors
ਪੰਜ ਡਾਕਟਰਾਂ ਸਮੇਤ ਛੇ ਦੋਸ਼ੀ ਕਰਾਰ
ਅੰਮਿ੍ਰਤਸਰ : 11 ਸਾਲ ਪਹਿਲਾਂ ਅੰਮਿ੍ਰਤਸਰ 'ਚ ਬੇਨਕਾਬ ਕੀਤੇ ਗਏ ਬਹੁਚਰਚਿਤ ਗੁਰਦਾ ਕਾਂਡ 'ਚ ਸ਼ਾਮਲ 5 ਡਾਕਟਰਾਂ ਸਣੇ 6 ਦੋਸ਼ੀਆਂ ਨੂੰ ਅੰਮਿ੍ਰਤਸਰ ਦੀ ਸੈਸ਼ਨ ਅਦਾਲਤ ਨੇ ਸ਼ਨਿਚਰਵਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ। ਦੋਸ਼ੀ ਠਹਿਰਾਏ ਗਏ 6 ਦੋਸ਼ੀਆਂ ਨੂੰ 8 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਦੋਸ਼ੀ ਕਰਾਰ ਦਿੱਤੇ ਜਾਣ ਤੋਂ ਪਹਿਲਾਂ ਸਾਰੇ ਦੋਸ਼ੀ ਜ਼ਮਾਨਤ 'ਤੇ ਸਨ ਪਰ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਅਦਾਲਤ ਨੇ ਇਨ੍ਹਾਂ ਦੋਸ਼ੀਆਂ ਨੂੰ ਹਿਰਾਸਤ 'ਚ ਲੈਣ ਦੇ ਹੁਕਮ ਦੇ ਦਿੱਤੇ। ਹਿਰਾਸਤ 'ਚ ਲਏ ਸਾਰੇ ਦੋਸ਼ੀਆਂ ਨੂੰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ। ਵਧੀਕ ਸੈਸ਼ਨ ਜੱਜ ਜੀ ਐਸ ਬਖ਼ਸ਼ੀ ਦੀ ਅਦਾਲਤ ਵੱਲੋਂ ਸਾਲ 2002 'ਚ ਬੇਨਕਾਬ ਹੋਏ ਗੁਰਦਾ ਕਾਂਡ ਦੇ ਮੁੱਖ ਦੋਸ਼ੀ ਅਤੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਦੇ ਸਾਬਕਾ ਪਿ੍ਰੰਸੀਪਲ ਡਾ. ਓ ਪੀ ਮਹਾਜਨ, ਸਰਕਾਰੀ ਕਾਲਜ ਦੇ ਫੋਰੈਂਸਿਕ ਵਿਭਾਗ ਦੇ ਸਾਬਕਾ ਮੁਖੀ ਡਾ. ਜਗਦੀਸ਼ ਗਾਰਗੀ, ਚੰਡੀਗੜ੍ਹ ਦੇ ਸੈਕਟਰ 51 ਨਿਵਾਸੀ ਹਰਿਆਣਾ ਪੁਲਸ ਦੇ ਸਾਬਕਾ ਇੰਸਪੈਕਟਰ ਸੁਰੇਸ਼ ਸ਼ਰਮਾ, ਜਲੰਧਰ ਸਥਿਤ ਨਿਊ ਰੂਬੀ ਕਿਡਨੀ ਹਸਪਤਾਲ ਦੇ ਮਾਲਕ ਡਾ. ਐਸ ਪੀ ਐਸ ਗਰੋਵਰ, ਇਸੇ ਹਸਪਤਾਲ ਦੇ ਡਾ. ਐਚ ਐਸ ਭੂਟਾਨੀ ਤੇ ਡਾ. ਅਰਜਿੰਦਰ ਸਿੰਘ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਦਾ ਫ਼ੈਸਲਾ 8 ਨਵੰਬਰ ਲਈ ਸੁਰੱਖਿਅਤ ਰੱਖ ਲਿਆ ਗਿਆ ਹੈ। ਇਸ ਮਾਮਲੇ 'ਚ ਸ਼ਾਮਲ ਅੰਮਿ੍ਰਤਸਰ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਨਿਵਾਸੀ ਬਲਜੀਤ ਸਿੰਘ ਉਰਫ ਵਿੱਕੀ ਦੇ ਨਾਬਾਲਿਗ ਹੋਣ ਕਾਰਨ ਬਾਲ ਨਿਆਂ ਅਦਾਲਤ ਵੱਲੋਂ ਫ਼ੈਸਲਾ ਸੁਣਾਇਆ ਜਾ ਚੁੱਕਾ ਹੈ। ਅੰਮਿ੍ਰਤਸਰ ਦੇ ਤੱਤਕਾਲੀ ਐਸਪੀ ਸਿਟੀ ਵਨ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਲੁਧਿਆਣਾ ਦੀ ਜਗਰਾਓਂ ਤਹਿਸੀਲ ਦੇ ਪਿੰਡ ਮੁਰਾਦਪੁਰ ਸਿਧਵਾ ਬੇਟ ਨਿਵਾਸੀ ਬਗੀਚਾ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀਆਂ ਖ਼ਿਲਾਫ਼ ਥਾਣਾ ਕੋਤਵਾਲੀ 'ਚ 13 ਅਕਤੂਬਰ 2002 ਨੂੰ ਧੋਖਾਧੜੀ, ਜਾਅਲਸਾਜ਼ੀ, ਅਗਵਾ, ਟਰਾਂਸਪਲਾਂਟੇਸ਼ਨ ਆਫ ਹਿਊਮਨ ਆਰਗਨ ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਬਗੀਚਾ ਸਿੰਘ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਫਰਵਰੀ 2002 ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਲਈ ਆ ਰਿਹਾ ਸੀ। ਜੂਨ 2002 'ਚ ਉਸ ਦੀ ਮੁਲਾਕਾਤ ਬਲਜੀਤ ਸਿੰਘ ਵਿੱਕੀ ਨਾਲ ਹੋਈ। ਵਿੱਕੀ ਨੇ ਉਸ ਨੂੰ ਕਾਰ ਚਲਾਉਣਾ ਸਿਖਾਉਣ ਦਾ ਲਾਲਚ ਦਿੱਤਾ। ਹੌਲੀ-ਹੌਲੀ ਉਸ ਦੇ ਅਤੇ ਵਿੱਕੀ ਦਰਮਿਆਨ ਸਬੰਧ ਡੰਘੇ ਹੁੰਦੇ ਗਏ। ਬਗੀਚਾ ਸਿੰਘ ਨੇ ਦੋਸ਼ ਲਗਾਇਆ ਕਿ ਵਿੱਕੀ ਉਸ ਨੂੰ ਇਕ ਦਿਨ ਚੰਡੀਗੜ੍ਹ ਸਥਿਤ ਸੁਰੇਸ਼ ਸ਼ਰਮਾ ਦੇ ਘਰ ਲੈ ਗਿਆ। ਵਿੱਕੀ ਨੇ ਸੁਰੇਸ਼ ਸ਼ਰਮਾ ਨੂੰ ਆਪਣਾ ਚਾਚਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਕ ਗੁਰਦਾ ਖ਼ਰਾਬ ਹੈ। ਜੇਕਰ ਉਹ ਆਪਣਾ ਇਕ ਗੁਰਦਾ ਉਸ ਨੂੰ ਦੇਵੇਗਾ ਤਾਂ ਉਸ ਨੂੰ 40 ਹਜ਼ਾਰ ਰੁਪਏ ਮਿਲਣਗੇ। ਜੇਕਰ ਗੁਰਦਾ ਨਾ ਦਿੱਤਾ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਇਹ ਵੀ ਕਿਹਾ ਕਿ ਅੱਜ ਤੋਂ ਬਾਅਦ ਉਹ ਆਪਣਾ ਨਾਂ ਬਗੀਚਾ ਸਿੰਘ ਦੀ ਬਜਾਏ ਰਾਜੂ ਦੱਸੇਗਾ। ਚੰਡੀਗੜ੍ਹ 'ਚ ਮੈਡੀਕਲ ਟੈਸਟ ਕਰਵਾਉਣ ਤੋਂ ਬਾਅਦ ਵਿੱਕੀ ਤੇ ਸੁਰੇਸ਼ ਸ਼ਰਮਾ ਉਸ ਨੂੰ ਅੰਮਿ੍ਰਤਸਰ ਦੇ ਸਰਕਾਰੀ ਮੈਡੀਕਲ ਕਾਲਜ ਲੈ ਆਏ। ਕਾਲਜ ਦੇ ਇਕ ਕਮਰੇ 'ਚ 5-6 ਡਾਕਟਰ ਬੈਠੇ ਹੋਏ ਸਨ ਪਰ ਇਨ੍ਹਾਂ ਡਾਕਟਰਾਂ ਨੇ ਗੁਰਦਾ ਟਰਾਂਸਪਲਾਂਟ ਦੀ ਮਨਜ਼ੂਰੀ ਨਾ ਦਿੱਤੀ। ਅਗਲੇ ਹੀ ਦਿਨ ਉਸ ਨੂੰ ਜਲੰਧਰ ਦੇ ਨਿਊ ਰੂਬੀ ਕਿਡਨੀ ਹਸਪਤਾਲ ਲਿਜਾਇਆ ਗਿਆ ਅਤੇ ਉਥੇ ਆਪਰੇਸ਼ਨ ਕਰਕੇ ਉਸ ਦਾ ਗੁਰਦਾ ਸੁਰੇਸ਼ ਸ਼ਰਮਾ ਨੂੰ ਲਗਾ ਦਿੱਤਾ। ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਇਨ੍ਹਾਂ 6 ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ ਪਰ ਜਲੰਧਰ ਦੇ ਤਿੰਨਾਂ ਡਾਕਟਰਾਂ ਵੱਲੋਂ ਇਸ ਮਾਮਲੇ ਦੀ ਮੁੜ ਜਾਂਚ ਦੀ ਮੰਗ ਕੀਤੀ ਗਈ ਸੀ। ਦੁਬਾਰਾ ਹੋਈ ਜਾਂਚ ਵਿਚ ਪੁਲਸ ਦੇ ਡੀਐਸਪੀ ਪੱਧਰ ਦੇ ਅਧਿਕਾਰੀ ਨੇ ਡਾ. ਅਰਜਿੰਦਰ ਸਿੰਘ, ਡਾ. ਐਚ ਐਚ ਭੂਟਾਨੀ ਤੇ ਡਾ. ਐਸ ਪੀ ਐਸ ਗਰੋਵਰ ਨੂੰ ਕਲੀਨ ਚਿੱਟ ਦਿੱਤੀ ਸੀ। ਜਾਂਚ ਪਿੱਛੋਂ ਪੁਲਸ ਨੇ ਸਿਰਫ ਡਾ. ਓ ਪੀ ਮਹਾਜਨ, ਡਾ. ਜਗਦੀਸ਼ ਗਾਰਗੀ ਤੇ ਸਾਬਕਾ ਇੰਸਪੈਕਟਰ ਸੁਰੇਸ਼ ਸ਼ਰਮਾ ਖ਼ਿਲਾਫ਼ ਹੀ ਚਾਰਜਸ਼ੀਟ ਦਾਇਰ ਕੀਤੀ ਸੀ। ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਸੂਬੇ ਦੇ ਗ੍ਰਹਿ ਵਿਭਾਗ ਨੇ ਅੰਮਿ੍ਰਤਸਰ ਦੇ ਸਰਕਾਰੀ ਵਕੀਲ ਆਰ ਕੇ ਸਲਵਾਨ ਨੂੰ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨਿਯੁਕਤ ਕੀਤਾ ਸੀ। ਸੁਣਵਾਈ ਦੌਰਾਨ ਆਰ ਕੇ ਸਲਮਾਨ ਨੇ ਸਾਲ 2005 'ਚ ਸੀਆਰਪੀਸੀ ਦੀ ਧਾਰਾ 319 ਤਹਿਤ ਪੁਲਸ ਕੋਲੋਂ ਕਲੀਨ ਚਿੱਟ ਹਾਸਲ ਕਰ ਚੁੱਕੇ ਜਲੰਧਰ ਦੇ ਤਿੰਨਾਂ ਡਾਕਟਰਾਂ ਨੂੰ ਦੋਸ਼ੀ ਬਣਾਉਣ ਦੀ ਅਰਜ਼ੀ ਦਾਖ਼ਲ ਕੀਤੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਬਗੀਚਾ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਇਹੀ ਨਹੀਂ ਬਗੀਚਾ ਸਿੰਘ ਦੇ ਪਿਤਾ ਅਜੀਤ ਸਿੰਘ ਨੇ ਵੀ ਦੋਸ਼ੀਆਂ ਦੇ ਦਬਾਅ 'ਚ ਆ ਕੇ ਅਦਾਲਤ 'ਚ ਆਪਣਾ ਬਿਆਨ ਬਦਲ ਲਿਆ ਸੀ।

No comments: