jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 2 November 2013

ਪਟਨਾ ਬੰਬ ਧਮਾਕਿਆਂ ਦੇ ਪੀੜਤਾਂ ਨੂੰ ਮਿਲੇ ਮੋਦੀ

www.sabblok.blogspot.com
ਪਟਨਾ, 2 ਨਵੰਬਰ (ਏਜੰਸੀ)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅੱਜ ਪਟਨਾ ਬੰਬ ਧਮਾਕਿਆਂ ਵਿਚ ਮਾਰੇ ਗਏ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਉਨ੍ਹਾਂ ਦੇ ਘਰਾਂ ਵਿਚ ਗਏ। ਐਤਵਾਰ ਨੂੰ ਪਟਨਾ ਦੇ ਗਾਂਧੀ ਮੈਦਾਨ ਵਿਚ ਰੈਲੀ ਦੌਰਾਨ ਬੰਬ ਧਮਾਕਿਆਂ ਵਿਚ 6 ਵਿਅਕਤੀ ਮਾਰੇ ਗਏ ਸਨ। ਮਾਰੇ ਗਏ 6 ਵਿਅਕਤੀ ਬਿਹਾਰ ਦੇ ਅਲੱਗ-ਅਲੱਗ ਸ਼ਹਿਰਾਂ ਨਾਲ ਸੰਬੰਧਿਤ ਸਨ। ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਮੋਦੀ ਨੇ ਕਰੀਬ 1200 ਕਿਲੋਮੀਟਰ ਦੀ ਯਾਤਰਾ ਕੀਤੀ। ਮੋਦੀ ਹੈਲੀਕਾਪਟਰ ਰਾਹੀਂ ਪਟਨਾ, ਨਾਲੰਦਾ, ਬੇਗੂਸਰੀ, ਕੈਮੂਰ, ਸੁਪਾਲ ਤੇ ਗੋਪਾਲਗੰਜ ਵਿਚ ਪੀੜਤ ਪਰਿਵਾਰਾਂ ਨੂੰ ਮਿਲਣ ਗਏ। ਖਰਾਬ ਮੌਸਮ ਕਰਕੇ ਉਨ੍ਹਾਂ ਦਾ ਹੈਲੀਕਾਪਟਰ ਗੋਪਾਲਗੰਜ ਨਹੀਂ ਉਤਰ ਸਕਿਆ। ਸੰਘਣੇ ਕੋਹਰੇ ਦੇ ਕਾਰਨ ਉਨ੍ਹਾਂ ਦੇ ਦੌਰੇ ਵਿਚ ਥੋੜ੍ਹੀ ਦੇਰੀ ਹੋਈ। ਮੋਦੀ ਪਟਨਾ ਤੋਂ ਗੌਰੀਚੱਕ ਮ੍ਰਿਤਕ ਰਾਜ ਨਰਾਇਣ ਸਿੰਘ ਦੇ ਘਰ ਗਏ। ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਉਨ੍ਹਾਂ ਨੇ 5 ਲੱਖ ਦਾ ਚੈੱਕ ਪਰਿਵਾਰ ਨੂੰ ਸੌਂਪਿਆ। ਗੋਪਾਲਗੰਜ ਦੇ ਮ੍ਰਿਤਕ ਮੁੰਨਾ ਸ੍ਰੀਵਾਸਤਵ ਦੀ ਪਤਨੀ ਨਾਲ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਮੁੰਨਾ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ। ਕੈਮੂਰ ਦੇ ਮ੍ਰਿਤਕ ਵਿਕਾਸ ਕੁਮਾਰ ਦੇ ਪਰਿਵਾਰ ਨੂੰ ਉਨ੍ਹਾਂ 5 ਲੱਖ ਦਾ ਚੈੱਕ ਸੌਂਪਿਆ। ਮੋਦੀ ਕੱਲ੍ਹ ਰਾਤ ਹੀ ਪਟਨਾ ਆ ਗਏ ਸਨ। ਉਨ੍ਹਾਂ ਨੇ ਸੁਰੱਖਿਆ ਪ੍ਰਬੰਧ ਉੱਚ ਸ਼੍ਰੇਣੀ ਦੇ ਕੀਤੇ ਗਏ ਸਨ। ਕਾਂਗਰਸ ਨੇ ਮੋਦੀ ਦੇ ਇਸ ਦੌਰੇ ਦੀ ਆਲੋਚਨਾ ਕੀਤੀ ਹੈ ਤੇ ਮੋਦੀ ਦੇ ਦੌਰੇ ਨੂੰ ਦੋਹਰੇ ਮਾਪਦੰਡ ਵਾਲਾ ਦੱਸਿਆ ਹੈ। ਭਾਜਪਾ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਮੋਦੀ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਕਿ ਜਨਤਾ ਦਲ (ਯੂ) ਨੇਤਾ ਦਿਹਾਤੀ ਔਰਤ ਦੀ ਤਰ੍ਹਾਂ ਵਿਵਹਾਰ ਕਰ ਰਹੇ ਹਨ

No comments: