jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 2 November 2013

ਜਗਰਾਉਂ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇ: ਤਿਵਾੜੀ

www.sabblok.blogspot.com

ਵੱਖ-ਵੱਖ ਪਿੰਡਾਂ ਨੂੰ ਦਿੱਤੇ 66 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਚੈੱਕ



ਜਗਰਾਉਂ  1 ਨਵੰਬਰ ( ਹਰਵਿੰਦਰ ਸਿੰਗ ਸੱਗੂ )—ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਜਗਰਾਉਂ ਨੂੰ ਜ਼ਿਲ੍ਹੇ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਗਰਾਉਂ ਇਕ ਇਤਿਹਾਸਿਕ ਨਗਰੀ ਹੈ, ਜਿਹੜਾ ਧਾਰਮਿਕ ਪੱਖੋਂ ਸ਼ਰਧਾ ਦਾ ਕੇਂਦਰ ਹੋਣ ਤੋਂ ਇਲਾਵਾ ਤਿੰਨ ਸਦੀਆਂ ਤੋਂ ਪੁਰਾਣਾ ਇਤਿਹਾਸ ਰੱਖਦਾ ਹੈ। ਕੇਂਦਰੀ ਮੰਤਰੀ ਨੇ ਸੂਬਾ ਸਰਕਾਰ ਨੂੰ ਇਸ ਇਤਿਹਾਸਿਕ ਨਗਰੀ ਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ। ਖਾਸ ਕਰਕੇ ਉਸ ਵਕਤ ਜਦੋਂ ਜਗਰਾਉਂ ਦੇ ਮੁਕਾਬਲੇ ਛੋਟੇ ਸਥਾਨਾਂ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾ ਰਿਹਾ ਹੈ। ਤਿਵਾੜੀ ਸ਼ੁੱਕਰਵਾਰ ਨੂੰ ਜਗਰਾਉਂ ਸਬ-ਡਵੀਜਨ ਦੇ ਪਿੰਡਾਂ ਚੱਕਰ, ਦੇਹੜਕਾ, ਭੰਮੀਪੁਰਾ, ਰਣਧੀਰਗੜ੍ਹ, ਅਖਾੜਾ, ਲੰਮਾ, ਕਮਾਲਪੁਰਾ, ਅਲੀਗੜ੍ਹ, ਚੀਮਨਾ, ਸਿਧਵਾਂ ਕਲਾਂ ਤੇ ਸਿਧਵਾਂ ਖੁਰਦ 'ਚ ਆਪਣੇ ਅਖਤਿਆਰੀ ਸਥਾਨਕ ਵਿਕਾਸ ਫੰਡ 'ਚੋਂ ਕੁੱਲ 66 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਦੇਣ ਅਤੇ ਨੀਂਹ ਪੱਥਰ ਰੱਖਣ ਮੌਕੇ ਇਥੇ ਆਯੋਜਿਤ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਜਗਰਾਉਂ ਨੂੰ ਜ਼ਿਲ੍ਹੇ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ, ਜਿਸਦਾ ਆਲੇ ਦੁਆਲੇ ਦੇ ਵੱਡੇ ਖੇਤਰ ਨੂੰ ਵੀ ਫਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੁਲਿਸ ਵਿਭਾਗ ਤੇ ਆਮ ਲੋਕਾਂ ਦੀ ਸੁਵਿਧਾ ਲਈ ਜਗਰਾਉਂ ਨੂੰ ਪਹਿਲਾਂ ਹੀ ਪੁਲਿਸ ਜ਼ਿਲ੍ਹਾ ਬਣਾ ਚੁੱਕੀ ਹੈ। ਜੇਕਰ ਜਗਰਾਉਂ ਨੂੰ ਖਜ਼ਾਨਾ ਜ਼ਿਲ੍ਹੇ ਦਾ ਦਰਜਾ ਮਿਲ ਜਾਵੇ, ਤਾਂ ਇਸ ਨਾਲ ਇਥੋਂ ਦੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ ਅਤੇ ਉਨ੍ਹਾਂ ਨੂੰ ਵੱਖ-ਵੱਖ ਕੰਮਾਂ ਲਈ ਲੁਧਿਆਣਾ ਸ਼ਹਿਰ ਨਹੀਂ ਜਾਣਾ ਪਏਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਬਣਾਏ ਗਏ ਜ਼ਿਲ੍ਹੇ ਬਣਾਏ ਗਏ ਹੋਰਨਾਂ ਸਥਾਨਾਂ ਦੇ ਮੁਕਾਬਲੇ ਜਗਰਾਉਂ ਦਾ ਦਾਅਵਾ ਬਹੁਤ ਮਜ਼ਬੂਤ ਸੀ। ਜਿਸ ਨਾਲ ਲੋਕਾਂ ਨੂੰ ਨਜ਼ਦੀਕ ਹੀ ਜ਼ਿਲ੍ਹਾ ਪੱਧਰ 'ਤੇ ਸਾਰੀਆਂ ਪ੍ਰਸ਼ਾਸਨਿਕ ਸੁਵਿਧਾਵਾਂ ਮਿਲ ਸਕਣਗੀਆਂ। ਤਿਵਾੜੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੂਬਾ ਸਰਕਾਰ ਦੇ ਕੋਲ ਰੱਖਣਗੇ ਅਤੇ ਉਨ੍ਹਾਂ ਨੂੰ ਆਸ ਹੈ ਕਿ ਰਾਜ ਸਰਕਾਰ ਜਗਰਾਉਂ ਦੇ ਇਤਿਹਾਸਿਕ ਤੇ ਭੁਗੌਲਿਕ ਮਹੱਤਵ ਨੂੰ ਧਿਆਨ 'ਚ ਰੱਖਦਿਆਂ ਇਸਨੂੰ ਜ਼ਿਲ੍ਹੇ ਦਾ ਦਰਜਾ ਪ੍ਰਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਜਗਰਾਉਂ ਨੂੰ ਜ਼ਿਲ੍ਹੇ ਦਾ ਦਰਜਾ ਮਿਲਣ ਨਾਲ ਇਸਦੇ ਨਾਲ ਲੱਗਦੇ ਰਾਏਕੋਟ ਤੇ ਨਕੋਦਰ ਵਰਗੇ ਕਈ ਸ਼ਹਿਰਾਂ ਨੂੰ ਵੀ ਫਾਇਦਾ ਮਿਲੇਗਾ।
ਉਨ੍ਹਾਂ ਨੇ ਹਜਾਰਾਂ ਲੋਕਾਂ ਦੀ ਆਸਥਾ ਦਾ ਕੇਂਦਰ ਇਸ ਸ਼ਹਿਰ ਦੇ ਪਵਿੱਤਰ ਤੇ ਇਤਿਹਾਸਿਕ ਸ੍ਰੀ ਨਾਨਕਸਰ ਗੁਰਦੁਆਰਾ ਸਾਹਿਬ ਅਤੇ ਪੁਰਾਤਨ ਜੈਨ ਮੰਦਰ ਦਾ ਜ਼ਿਕਰ ਕਰਦਿਆਂ ਇਸ ਮੰਗ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਗਰਾਉਂ ਪੰਜਾਬ ਦੇ ਖੰਨਾ ਤੇ ਰਾਜਪੁਰਾ ਤੋਂ ਬਾਅਦ ਤੀਸਰੀ ਸੱਭ ਤੋਂ ਵੱਡੀ ਅਨਾਜ ਮੰਡੀ ਹੈ, ਜਿਹੜੀ ਭੁਗੌਲਿਕ ਅਧਾਰ 'ਤੇ ਕੇਂਦਰ 'ਚ ਸਥਿਤ ਹੈ। ਉਹ ਆਸ ਕਰਦੇ ਹਨ ਕਿ ਸਰਕਾਰ ਹੋਰਨਾਂ ਸਥਾਨਾਂ ਦੀ ਤਰ੍ਹਾਂ ਜਗਰਾਉਂ ਨੂੰ ਵੀ ਜ਼ਿਲ੍ਹੇ ਦਾ ਦਰਜਾ ਦੇਣ ਦੀ ਲੋੜ ਨੂੰ ਸਮਝੇਗੀ। ਹਾਲਾਂਕਿ ਉਹ ਸਮਝਦੇ ਹਨ ਕਿ ਹੋਰਨਾਂ ਸਥਾਨਾਂ 'ਤੇ ਸਰਕਾਰ ਦੀਆਂ ਸਿਆਸੀ ਮਜ਼ਬੂਰੀਆਂ ਰਹੀਆਂ ਹਨ, ਮਗਰ ਜਗਰਾਉਂ ਦਾ ਮਾਮਲਾ ਸਮੇਂ ਦੀ ਮੁੱਖ ਜ਼ਰੂਰਤ ਹੈ ਅਤੇ ਇਸ ਇਤਿਹਾਸਿਕ ਨਗਰੀ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਹੈ। ਚੰਗਾ ਹੋਵੇਗਾ, ਜੇ ਸਰਕਾਰ ਇਸਦੇ ਵੀ ਸਿਆਸੀ ਮਜ਼ਬੂਰੀ ਬਣਨ ਤੋਂ ਪਹਿਲਾਂ ਫੈਸਲਾ ਲਵੇ। ਇਸ ਮੋਕੇ 'ਤੇ ਈਸ਼ਰ ਸਿੰਘ ਮੇਹਰਬਾਨ, ਮੇਜਰ ਸਿੰਘ ਭੈਣੀ, ਪਵਨ ਦੀਵਾਨ, ਪ੍ਰੀਤਮ ਸਿੰਘ ਅਖਾੜਾ, ਦਰਸ਼ਨ ਸਿੰਘ ਲੱਖਾ, ਕਾਕਾ ਗਰੇਵਾਲ, ਰਵਿੰਦਰ ਸੱਭਰਵਾਲ, ਹਰਭਜਨ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਅਖਾੜਾ, ਰਣਜੀਤ ਸਿੰਘ ਦਹੇੜਕਾ, ਕੁਲਦੀਪ ਘਾਗੂ, ਵਰਿੰਦਰ ਸ਼ਰਮਾ, ਕੈਪਟਨ ਬਲੌਰ ਸਿੰਘ ਸਰਪੰਚ, ਪੰਡਤ ਤੇਜ ਪ੍ਰਕਾਸ਼, ਸੁਦਾਗਰ ਸਿੰਘ ਜੱਟਪੁਰਾ, ਪੁਰਸ਼ੋਤਮ ਖਲੀਫਾ, ਤਜਿੰਦਰ ਨੰਨ੍ਹੀ, ਮਲਕੀਤ ਸਿੰਘ ਲੰਮੇ, ਇਕਬਾਲ ਸਿੰਘ ਚੀਮਨਾ, ਵੈਦ ਨਸੀਬ ਚੰਦ, ਹਰਪ੍ਰੀਤ ਸਿੰਘ ਸਰਪੰਚ, ਮੇਜਰ ਸਿੰਘ ਸਰਪੰਚ ਚੱਕਰ, ਸਾਜਨ ਮਲਹੋਤਰਾ, ਜਗਤਾਰ ਸਿੰਘ ਜੱਟਪੁਰਾ, ਗੋਪਾਲ ਸ਼ਰਮਾ, ਨਿਰਮਲ ਸਿੰਘ ਭੰਮੀਪੁਰਾ ਸਾਬਕਾ ਸਰਪੰਚ ਆਦਿ ਵੀ ਮੌਜ਼ੂਦ ਰਹੇ।

No comments: