jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 2 November 2013

ਝੌਨੇ ਦੀ ਸੁਸਤ ਖ੍ਰੀਦਦਾਰੀ ਲਈ ਸੂਬਾ ਸਰਕਾਰ 'ਤੇ ਵਰ੍ਹੇ ਤਿਵਾੜੀ

www.sabblok.blogspot.com

ਨਿਯਮਾਂ 'ਚ ਰਿਆਇਤਾਂ ਦੇਣ ਵਾਸਤੇ ਐਫ.ਸੀ.ਆਈ. ਦੇ ਸੀ.ਐਮ.ਡੀ ਨਾਲ 

ਕੀਤੀ ਗੱਲਬਾਤ



ਜਗਰਾਉਂ 1 ਨਵੰਬਰ ( ਹਰਵਿੰਦਰ ਸਿੰਗ ਸੱਗੂ )—ਕੇਂਦਰੀ ਸੂਚਨਾ ਤੇ ਪ੍ਰਸਾਰਨ ਮਨੀਸ਼ ਤਿਵਾੜੀ ਸੂਬੇ ਭਰ 'ਚ ਝੌਨੇ ਦੀ ਸੁਸਤ ਖ੍ਰੀਦਦਾਰੀ ਲਈ ਸੂਬਾ ਸਰਕਾਰ 'ਤੇ ਖੂਬ ਵਰ੍ਹੇ, ਜਿਹੜੀ ਸਹੀ ਢੰਗ ਨਾਲ ਖ੍ਰੀਦਦਾਰੀ ਦੀ ਪ੍ਰੀਕ੍ਰਿਆ ਸੁਨਿਸ਼ਚਿਤ ਕਰਨ 'ਚ ਫੇਲ੍ਹ ਰਹੀ ਹੈ। ਤਿਵਾੜੀ ਨੇ ਕਿਹਾ ਕਿ ਕੇਂਦਰ 'ਤੇ ਦੋਸ਼ ਲਗਾ ਕੇ ਸੂਬਾ ਸਰਕਾਰ ਆਪਣੀ ਅਸਫਲਤਾ ਦੀ ਜਿੰਮੇਵਾਰੀ ਲੈਣ ਤੋਂ ਨਹੀਂ ਭੱਜ ਸਕਦੀ। ਮੰਤਰੀ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਸੀ. ਵਿਸ਼ਵਨਾਥ ਨਾਲ ਵੀ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਸਾਨਾਂ ਪ੍ਰਤੀ ਹਮਦਰਦੀ ਭਰਾ ਰਵੱਈਆ ਅਪਣਾਉਣ ਨੂੰ ਕਿਹਾ। ਇਸ ਲੜੀ ਹੇਠ ਇਲਾਕੇ ਦੀਆਂ ਕੁਝ ਅਨਾਜ ਮੰਡੀਆਂ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਤਿਵਾੜੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਰਵੱਈਆ ਬਹੁਤ ਹੀ ਜ਼ਿਆਦਾ ਨਿਰਾਸ਼ ਕਰਨ ਵਾਲਾ ਹੈ। ਉਨ੍ਹਾਂ ਨੂੰ ਕਿਸਾਨਾਂ ਨੇ ਦੱਸਿਆ ਹੈ ਕਿ ਅਫਸਰ ਕਿਸੇ ਵੀ ਤਰ੍ਹਾਂ ਦੀ ਗੱਲ ਸੁਣਨ ਤੇ ਮਦੱਦ ਕਰਨ ਦੇ ਮੂਡ 'ਚ ਨਹੀਂ ਹਨ। ਬਲਕਿ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ ਤੇ ਪ੍ਰੇਸ਼ਾਨੀਆਂ ਨੂੰ ਹੋਰ ਵਧਾਈ ਜਾ ਰਹੇ ਹਨ।
ਲੁਧਿਆਣਾ ਲੋਕ ਸਭਾ ਹਲਕੇ ਦੀ ਅਗਵਾਈ ਕਰਨ ਵਾਲੇ ਕੇਂਦਰੀ ਮੰਤਰੀ ਤਿਵਾੜੀ ਨੇ ਖੁਲਾਸਾ ਕੀਤਾ ਕਿ ਕਿਸਾਨ ਵਰਤਮਾਨ ਵਿਵਸਥਾ ਦੀ ਤੁਲਨਾ 2002 ਤੋਂ 2007 ਦੌਰਾਨ ਰਹੀ ਕਾਂਗਰਸ ਦੀ ਸਰਕਾਰ ਨਾਲ ਕਰ ਰਹੇ ਹਨ, ਜਦੋਂ ਉਨ੍ਹਾਂ ਨੂੰ ਮੰਡੀਆਂ 'ਚ 24 ਘੰਟੇ ਤੋਂ ਵੱਧ ਦਾ ਇੰਤਜ਼ਾਰ ਕਰਨ 'ਤੇ ਮਜ਼ਬੂਰ ਨਹੀਂ ਹੋਣਾ ਪਿਆ ਸੀ ਅਤੇ ਉਨ੍ਹਾਂ ਦੀਆਂ ਅਦਾਇਗੀਆਂ ਵੀ ਮੌਕੇ ਸਿਰ ਕਰ ਦਿੱਤੀਆਂ ਗਈਆਂ ਸਨ। ਜਦਕਿ ਮੌਜ਼ੂਦਾ ਅਕਾਲੀ-ਭਾਜਪਾ ਸਰਕਾਰ ਵੇਲੇ ਨਾ ਤਾਂ ਉਹ ਸਮੇਂ ਸਿਰ ਫਸਲ ਵੇਚ ਪਾ ਰਹੇ ਹਨ ਤੇ ਨਾ ਹੀ ਉਨ੍ਹਾਂ ਨੂੰ ਸਹੀ ਮੁੱਲ ਮਿਲ ਰਿਹਾ ਹੈ, ਅਜਿਹੇ 'ਚ ਆਪਣਾ ਪੈਸਾ ਮਿਲਣ ਦੀ ਗੱਲ ਕਰਨਾ ਹੀ ਬੇਮਾਨੀ ਹੈ। ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਦੋਸ਼ ਕੇਂਦਰ 'ਤੇ ਲਗਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਤਿਵਾੜੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਪਣਾ ਝੌਨਾ ਹਰਿਆਣਾ ਦੀਆਂ ਮੰਡੀਆਂ 'ਚ ਵੇਚ ਰਹੇ ਹਨ। ਜੇਕਰ ਉਹ ਆਪਣਾ ਝੌਨਾ ਹਰਿਆਣਾ ਦੀਆਂ ਮੰਡੀਆਂ 'ਚ ਵੇਚ ਰਹੇ ਹਨ, ਤਾਂ ਇਸਦਾ ਅਰਥ ਇਹੋ ਨਿਕਲਦਾ ਹੈ ਕਿ ਸੂਬੇ ਦੀ ਸਰਕਾਰੀ ਮਸ਼ੀਨਰੀ 'ਚ ਕੁਝ ਗੜਬੜ ਹੈ। ਸਵਾਲ ਉੱਠਦਾ ਹੈ ਕਿ ਜਦੋਂ ਇਹ ਝੌਨਾ ਹਰਿਆਣਾ 'ਚ ਖ੍ਰੀਦਿਆ ਜਾ ਸਕਦਾ ਹੈ, ਤਾਂ ਫਿਰ ਪੰਜਾਬ 'ਚ ਕਿਉਂ ਨਹੀਂ? ਤਿਵਾੜੀ ਨੇ ਐਫ.ਸੀ.ਆਈ. ਦੇ ਚੇਅਰਮੈਨ ਸੀ. ਵਿਸ਼ਵਨਾਥ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਕਿਸਾਨਾਂ ਦੇ ਪ੍ਰਤੀ ਹਮਦਰਦੀ ਭਰਿਆ ਰਵੱਈਆ ਅਪਣਾਉਣ ਅਤੇ ਕਿਸਾਨਾਂ ਨੂੰ ਤੈਅ ਸੀਮਾ ਦੇ ਅੰਦਰ ਬਣਦੀਆਂ ਰਿਆਇਤਾਂ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਐਫ.ਸੀ.ਆਈ ਦੇ ਚੇਅਰਮੈਨ ਨੂੰ ਦੱਸਿਆ ਕਿ ਖੇਤੀ ਦੀ ਵੱਧ ਚੁੱਕੀ ਲਾਗਤ ਕਾਰਨ ਕਿਸਾਨ ਪਹਿਲਾਂ ਤੋਂ ਹੀ ਕਈ ਆਰਥਿਕ ਤੇ ਵਿੱਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਖ੍ਰੀਦਦਾਰੀ ਦੇ ਨਿਯਮਾਂ 'ਚ ਰਿਆਇਤ ਦੇਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਉਤਪਾਦਨ ਦੀ ਸਧਾਰਨ ਤੌਰ 'ਤੇ ਵਿਕ੍ਰੀ ਵੀ ਕਿਸਾਨਾਂ ਦਾ ਖਰਚੇ ਨਹੀਂ ਪੂਰੇ ਕਰ ਪਾ ਰਹੀ, ਅਜਿਹੇ 'ਚ ਜੇ ਖ੍ਰੀਦ ਮੁੱਲ ਤੋਂ ਘੱਟ ਰੇਟ 'ਤੇ ਆਪਣਾ ਉਤਪਾਦਨ ਵੇਚਣ ਲਈ ਮਜ਼ਬੂਰ ਕੀਤਾ ਗਿਆ, ਤਾਂ ਫਿਰ ਉਨ੍ਹਾਂ ਲਈ ਆਪਣੀ ਹੋਂਦ ਬਚਾਏ ਰੱਖਣਾ ਮੁਸ਼ਕਿਲ ਹੋ ਜਾਵੇਗਾ। ਇਸ ਮੋਕੇ 'ਤੇ ਈਸ਼ਰ ਸਿੰਘ ਮੇਹਰਬਾਨ, ਮੇਜਰ ਸਿੰਘ ਭੈਣੀ, ਪਵਨ ਦੀਵਾਨ, ਪ੍ਰੀਤਮ ਸਿੰਘ ਅਖਾੜਾ, ਦਰਸ਼ਨ ਸਿੰਘ ਲੱਖਾ, ਕਾਕਾ ਗਰੇਵਾਲ, ਰਵਿੰਦਰ ਸੱਭਰਵਾਲ ਆਦਿ ਵੀ ਮੌਜ਼ੂਦ ਰਹੇ।

No comments: