jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 18 November 2013

ਬਾਰਡਰ ਸੀਲ ਕਰਨ ਬਾਰੇ ਵੀ ਸੋਚ ਰਹੇ ਹਾਂ : ਬਾਦਲ

www.sabblok.blogspot.com
17KptSodhi-3
ਸੁਲਤਾਨਪੁਰ ਲੋਧੀ, ----ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੱਥਾ ਟੇਕਣ ਆਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰਨਾਂ ਦਾ ਭਾਈ ਚਰਨ ਸਿੰਘ ਮੈਨੇਜਰ ਗੁ. ਸ੍ਰੀ ਬੇਰ ਸਾਹਿਬ, ਮਹਿੰਦਰ ਸਿੰਘ ਆਹਲੀ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇ. ਜਰਨੈਲ ਸਿੰਘ ਡੋਗਰਾਂਵਾਲਾ, ਜਥੇ. ਸਰਵਨ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ ਰੂਹੀ ਤੇ ਜਥੇ. ਸ਼ਿੰਗਾਰਾ ਸਿੰਘ ਲੋਹੀਆਂ ਆਦਿ ਵਲੋਂ ਦਰਬਾਰ ਸਾਹਿਬ ਵਿਖੇ ਸਿਰੋਪਾਓ ਤੇ ਸਿਰੀ ਸਾਹਿਬ ਦੇ ਕੇ ਸਨਮਾਨ ਕੀਤਾ ਗਿਆ। ਇਸ ਉਪਰੰਤ ਬਾਦਲ ਨੇ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸੰਗਤਾਂ ਨੂੰ ਵਧਾਈ ਦਿੱਤੀ। ਇਸ ਸਮੇਂ ਬਾਦਲ ਵਲੋਂ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਸੋਹਲੇ ਗਾਏ, ਪਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਦੇ ਵਿਕਾਸ ਸੰਬੰਧੀ ਗੱਲ ਕੀਤੀ ਤਾਂ ਉਹ ਬਿਨਾਂ ਕੋਈ ਠੋਸ ਜਵਾਬ ਦਿੱਤੇ ਉਠ ਕੇ ਸਟੇਡੀਅਮ ਲਈ ਚੱਲ ਪਏ। ਇਸ ਸਮੇਂ ਪੱਤਰਕਾਰਾਂ ਨੇ ਕਿਹਾ ਕਿ ਬਾਦਲ ਸਾਹਿਬ ਤੁਸੀਂ ਜਿਸ ਨਗਰ ‘ਚ ਆਏ ਹੋ, ਉਸ ਬਾਰੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਦੱਸੋ ਕਿਹੜੀ ਗੱਲ ਕਰਨੀ ਹੈ ਤਾਂ ਪੱਤਰਕਾਰਾਂ ਨੇ ਕਿਹਾ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਮਾਸਟਰ ਪਲਾਨ, 24 ਘੰਟੇ ਨਿਰਵਿਘਨ ਸਪਲਾਈ ਤੇ ਸੁਲਤਾਨਪੁਰ ਲੋਧੀ ਡਿਵੈੱਲਪਮੈਂਟ ਬੋਰਡ ਵਲੋਂ ਕੀਤੇ ਜਾ ਰਹੇ ਕਾਰਜ ਆਦਿ ਕੋਈ ਵੀ ਪ੍ਰੋਜੈਕਟ ਪੂਰਾ ਨਹੀਂ ਹੋਇਆ ਤਾਂ ਬਾਦਲ ਸਾਹਿਬ ਕਸੂਤੀ ਸਥਿਤੀ ‘ਚ ਫਸ ਗਏ ਤੇ ਸਿਰਫ ਇੰਨਾ ਹੀ ਕਿਹਾ ਕਿ ਗੁਰੂ ਦੀ ਨਗਰੀ ਦੇ ਸਾਰੇ ਵਿਕਾਸ ਕਾਰਜ ਜਲਦੀ ਪੂਰੇ ਕੀਤੇ ਜਾ ਰਹੇ ਹਨ। ਇਸ ਸਮੇਂ ਬਾਦਲ ਨੇ ਕਿਹਾ ਕਿ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਹੋਣ ਨਾਲ ਪਹਿਲਾਂ ਹੀ ਪਵਿੱਤਰ ਹੈ। ਇਸ ਨੂੰ ਸਰਕਾਰਾਂ ਵਲੋਂ ਪਵਿੱਤਰ ਬਣਾਉਣ ਦੀ ਕੋਈ ਤੁਕ ਨਹੀਂ ਬਣਦੀ।
ਪੱਤਰਕਾਰਾਂ ਨੇ ਉਸੇ ਸਮੇਂ ਹੀ ਪੁੱਛਿਆ ਕਿ ਬਾਦਲ ਸਾਹਿਬ ਫਿਰ ਕਾਗਜ਼ਾਂ ‘ਚ ਹੀ ਇਸ ਨਗਰੀ ਨੂੰ  ਪਵਿੱਤਰ ਨਗਰੀ ਬਣਾਉਣ ਦਾ ਨੋਟੀਫਿਕੇਸ਼ਨ ਕਰਨ ਦੀ ਕੀ ਲੋੜ ਸੀ ਤਾਂ ਬਾਦਲ ਸਾਹਿਬ ਬਿਨਾਂ ਕੋਈ ਜਵਾਬ ਦਿੱਤੇ ਉਠ ਕੇ ਚਲੇ ਗਏ। ਸ. ਬਾਦਲ ਨੇ ਇਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਕੁਰੱਪਸ਼ਨ ਕਰਨ ਵਾਲਾ ਤੇ ਨਸ਼ਿਆਂ ਦਾ ਧੰਦਾ ਕਰਨ ਵਾਲਾ ਕੋਈ ਵੀ ਨਹੀਂ ਬਖਸ਼ਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰਡਰ ਪਾਰ ਤੋਂ ਆਉਂਦੀ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਰੋਕਣ ਲਈ ਪੰਜਾਬ ਸਰਕਾਰ ਬਾਰਡਰ ਸੀਲ ਕਰਨ ਬਾਰੇ ਵੀ ਗੰਭੀਰਤਾ ਨਾਲ ਸੋਚ ਰਹੀ ਹੈ। ਉਨ੍ਹਾਂ ਪੁਲਸ ਵਿਭਾਗ ਦੀ ਪਿੱਠ ਥਾਪੜਦੇ ਹੋਏ ਕਿਹਾ ਕਿ ਨਸ਼ੇ ਦੀ ਸਮਗਲਿੰਗ ਵੀ ਹੋਈ ਜਾ ਰਹੀ ਹੈ ਪਰ ਪੁਲਸ ਵੀ ਵੱਡੀ ਪੱਧਰ ‘ਤੇ ਨਸ਼ੇ ਫੜਨ ‘ਚ ਸਫਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਅਫਸਰ ਕੁਰੱਪਸ਼ਨ ਕਰਦਾ ਫੜਿਆ ਗਿਆ ਤਾਂ ਉਸ ਦੀ ਖੈਰ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਭਾਵੇਂ ਕਾਫੀ ਕਰਜ਼ਾ ਹੈ ਪਰ ਵਿਕਾਸ ਪੱਖੋਂ ਤੇ ਸ਼ਾਂਤੀ ਪੱਖੋਂ ਪੰਜਾਬ ਸੂਬਾ ਨੰਬਰ ਇਕ ‘ਤੇ ਹੈ। ਉਨ੍ਹਾਂ ਇਸ ਸਮੇਂ ਕੇਂਦਰ ਸਰਕਾਰ ਨੂੰ ਵੀ ਰਗੜੇ ਲਗਾਏ। ਇਸ ਸਮੇਂ ਉਨ੍ਹਾਂ ਨਾਲ ਪੰਜਾਬ ਦੀ ਸਾਬਕਾ ਖਜ਼ਾਨਾ ਮੰਤਰੀ ਡਾ. ਉਪਿੰਦਰਜੀਤ ਕੌਰ, ਬੀਬੀ ਗੁਰਪ੍ਰੀਤ ਕੌਰ ਰੂਹੀ, ਬਲਦੇਵ ਸਿੰਘ ਖੁਰਦਾਂ, ਜਥੇ. ਬਲਦੇਵ ਸਿੰਘ ਚੇਅਰਮੈਨ, ਸਤਪਾਲ ਮਦਾਨ ਖਜ਼ਾਨਚੀ, ਜਥੇ. ਜਰਨੈਲ ਸਿੰਘ ਡੋਗਰਾਂਵਾਲਾ, ਹੈੱਡ ਗੰ੍ਰਥੀ ਭਾਈ ਜੋਗਾ ਸਿੰਘ, ਐੱਸ. ਡੀ. ਐੱਮ. ਕੁਲਦੀਪ ਸਿੰਘ ਚੰਦੀ, ਭਾਈ ਚੰਚਲ ਸਿੰਘ, ਭੁਪਿੰਦਰ ਸਿੰਘ ਰਿਕਾਰਡ ਕੀਪਰ ਆਦਿ ਨੇ ਵੀ ਸ਼ਿਰਕਤ ਕੀਤੀ।

No comments: