www.sabblok.blogspot.com
ਲੁਧਿਆਣਾ, - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਦੇ ਰਾਜਸੀ ਡੰਡੇ ਦਾ ਡਰ ਲੁਧਿਆਣਾ ‘ਚ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੋ ਰੋਜ਼ਾ ਲੁਧਿਆਣਾ ਆਮਦ ‘ਤੇ ਕਿਸੇ ਵੀ ਅਕਾਲੀ ਆਗੂ ਨੇ ਕਿਸੇ ਵੀ ਚੌਕ-ਚੌਰਾਹੇ ‘ਚ ਸਵਾਗਤੀ ਬੋਰਡ ਨਾ ਲਗਾ ਕੇ ਕਿਸੇ ਤਰ੍ਹਾਂ ਦੀ ਮੁਸੀਬਤ ਤੋਂ ਬਚਣਾ ਹੀ ਬਿਹਤਰ ਸਮਝਿਆ ਹੈ, ਜਦੋਂਕਿ ਸੁਖਬੀਰ ਬਾਦਲ ਨੇ ਲੁਧਿਆਣਾ ‘ਚ 700 ਕਰੋੜ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਸਨ। ਲੋਕਾਂ ‘ਚ ਇਹ ਚਰਚਾ ਸੀ ਕਿ ਹੁਣ ਫੇਰ ਲੁਧਿਆਣਾ ਦੇ ਅਕਾਲੀ ਸ. ਬਾਦਲ ਦੀ ਫੇਰੀ ਦੌਰਾਨ ਲੁਧਿਆਣਾ ਨੂੰ ਪੋਸਟਰਾਂ ਅਤੇ ਬੋਰਡਾਂ ਨਾਲ ਨੱਕੋ-ਨੱਕ ਭਰ ਦੇਣਗੇ ਪਰ ²ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਚ ਦਿਤੇ ਬਿਆਨ ‘ਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਦੇ ਖਾਸ ਕਰਕੇ ਸੱਤਾਧਾਰੀ ਨੇਤਾਵਾਂ ਨੂੰ ਬੋਰਡ ਲਗਾਉਣ ਦੀ ਭੇਡ ਚਾਲ ਤੋਂ ਰੋਕਣ ਲਈ ਸਖਤ ਤਾੜਨਾ ਕੀਤੀ ਸੀ ਅਤੇ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਸੀ, ਜਿਸ ਦਾ ਅਸਰ ਅੱਜ ਪਿਛਲੇ ਦੋ ਦਿਨਾਂ ਤੋਂ ਲੁਧਿਆਣਾ ‘ਚ ਸਾਫ ਦੇਖਣ ਨੂੰ ਮਿਲਿਆ। ਇਕ ਰਾਹਗੀਰ ਨੇ ਚੋਟ ਕਰਦੇ ਹੋਏ ਕਿਹਾ ਕਿ ਦੇਖਿਆ! ਸੁਖਬੀਰ ਦੇ ਡੰਡੇ ਦਾ ਕਮਾਲ।

No comments:
Post a Comment