jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 14 November 2013

ਜਗਦੀਸ਼ ਭੋਲਾ ਦੇ ਸਾਥੀਆਂ ਵਜੋਂ ਯੂਥ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਗ੍ਰਿਫ਼ਤਾਰ

www.sabblok.blogspot.com
ਅੰਮ੍ਰਿਤਸਰ, 14 ਨਵੰਬਰ -ਬਹੁਮੁੱਲੇ ਨਸ਼ੀਲੇ ਪਦਾਰਥਾਂ ਦਾ ਜੰਗੀ ਪੱਧਰ ਤੇ ਕਾਰੋਬਾਰ ਕਰਨ ਵਾਲੇ  ਗਿਰੋਹ ਦੇ ਮੁੱਖੀ ਜਗਦੀਸ਼ ਭੋਲਾ ਦੀ ਗ੍ਰਿਫ਼ਤਾਰੀ ਤੋਂ  ਬਾਅਦ ਉਸਦੇ ਨੈਟਵਰਕ ਵਿੱਚ ਕਥਿਤ ਤੌਰ ਤੇ ਸ਼ਾਮਿਲ  ਅੰਮ੍ਰਿਤਸਰ ਦੇ ਦੋ  ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਹਨਾਂ ਵਿੱਚੋਂ ਇੱਕ ਮਨਿੰਦਰ ਸਿੰਘ ਬਿੱਟੂ ਔਲਖ , ਯੂਥ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਹੈ। ਰਾਜਾਸਾਂਸੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਤੇ ਦਾਅਵੇਦਾਰੀ ਜਿਤਾ ਚੁੱਕੇ ਇਸ  ਆਗੂ ਨੂੰ ਸੁਰੱਖਿਆ ਵੀ ਮਿਲੀ ਰਹੀ ਹੈ।
ਪਿੰਡ ਵੈਰੋਕੇ ਦੀ ਸਰਪੰਚੀ ਤੋਂ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰਨ ਵਾਲਾ ਉਕਤ ਆਗੂ ਹਲਕਾ ਅਜਨਾਲਾ ਤੋਂ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ, ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ: ਰਤਨ ਸਿੰਘ ਅਜਨਾਲਾ ਦੇ ਨਜ਼ਦੀਕੀ ਸਾਥੀਆਂ 'ਚ ਸ਼ੁਮਾਰ ਹੁੰਦਾ ਸੀ, ਜੋਕਿ ਇਨ੍ਹਾਂ ਚੋਟੀ ਦੇ ਆਗੂਆਂ ਦੀਆਂ ਸੱਜੀਆਂ ਬਾਹਾਂ ਵਜੋਂ ਵਿਚਰਦਾ ਰਿਹਾ ਹੈ। ਉਕਤ ਆਗੂ ਇਸ ਵੇਲੇ ਰਾਜਾਸਾਂਸੀ ਤੋਂ ਇਕ ਹੋਰ ਟਿਕਟ ਦੇ ਦਾਅਵੇਦਾਰ ਨਾਲ ਵੀ ਜੁੜਿਆ ਹੋਇਆ ਹੈ। ਉਕਤ ਵਿਅਕਤੀ ਪ੍ਰਸਿੱਧ ਹੋਟਲ ਕਾਰੋਬਾਰੀ ਵੀ ਹੈ, ਜਿਸਦਾ ਇੱਥੇ ਕਚਹਿਰੀ ਰੋਡ 'ਤੇ 'ਸੰਯੋਗ' ਨਾਮਕ ਹੋਟਲ ਵੀ ਹੈ। ਇਸ ਵੇਲੇ ਉਕਤ ਆਗੂ ਦੀ ਮਾਤਾ ਪਿੰਡ ਤੋਂ ਸਰਪੰਚੀ ਕਰ ਰਹੀ ਹੈ। ਮਾਝੇ ਦੇ ਖ਼ੇਤਰ 'ਚ ਉਕਤ ਪਰਿਵਾਰ ਦੀ ਪੂਰੀ ਤੂਤੀ ਬੋਲਦੀ ਹੈ। ਬਿੱਟੂ ਔਲਖ ਦਾ ਕਾਰੋਬਾਰ ਕੇਵਲ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਤੱਕ ਵੀ ਫ਼ੈਲਿਆ ਹੋਇਆ ਹੈ।
ਪਰ ਅਕਾਲੀ ਦਲ ਬਾਦਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ  ਉਪਰ ਉਪਕਾਰ ਸਿੰਘ ਸੰਧੂ ਦਾ ਕਹਿਣਾ ਹੈ ਕਿ  ਬਿੱਟੂ ਔਲਖ ਕਦੇ  ਵੀ ਮੁੱਢਲਾ ਮੈਂਬਰ ਜਾਂ ਅਹੁਦੇਦਾਰ ਨਹੀਂ ਰਿਹਾ ।
ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤਾ ਗਿਆ ਦੂਜਾ ਵਿਅਕਤੀ ਜਗਜੀਤ ਸਿੰਘ ਚਾਹਲ ਵੀ ਚੰਗੇ ਖਾਂਦੇ-ਪੀਂਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਪ੍ਰਸਿੱਧ ਕਾਰੋਬਾਰੀ ਹੈ।
ਪਟਿਆਲਾ ਪੁਲੀਸ ਨੇ   ਬਿੱਟੂ ਔਲਖ ਅਤੇ ਜਗਜੀਤ ਸਿੰਘ ਚਾਹਲ ਵਾਸੀ  ਪਿੰਡ ਰਮਾਣਾ ਚੱਕ ਤਹਿਸੀਲ ਬਾਬਾ ਬਕਾਲਾ ਕੋਲੋਂ  3.25 ਕਰੋੜ ਰੁਪਏ ਦੇ ਮੁੱਲ ਦੇ ਸਿੰਥੈਟਿਕ ਡਰੱਸ ਬਰਾਮਦ ਕੀਤੇ ਹਨ।

ਪੁਲੀਸ ਵੇਰਵਿਆਂ ਮੁਤਾਬਕ ਭੋਲੇ ਨੂੰ 2008 ਵਿੱਚ ਨਾਰਕੌਟਿਕਸ ਕੰਟਰੋਲ ਬਿਊਰੋ ਵੱਲੋਂ 25 ਕਿਲੋ ਆਈਸ ਡਰੱਗ ਸਮੇਤ ਮੁੰਬਈ ’ਚ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਹ ਉੱਥੇ ਆਰਥਰ ਰੋਡ ਜੇਲ੍ਹ ’ਚ ਬੰਦ ਸੀ ਤਾਂ ਕਿਸੇ ਵੇਲੇ ਦਾਊਦ ਦੇ ਲਫਟੈਂਨ  ਰਹੇ ਅਬੂ ਸਲੇਮ ਅਤੇ ਮੁਸਤਫਾ ਦੌਸਾ ਨਾਲ ਉਸ ਦਾ ਸੰਪਰਕ ਹੋਇਆ ਸੀ। ਇਸ ਸਦਕਾ ਹੀ ਉਸ ਨੂੰ ਜੇਲ੍ਹ ’ਚ ਬਾਹਰਲੇ ਖਾਣੇ ਸਮੇਤ ਕਈ ਸਹੂਲਤਾਂ ਮਿਲੀਆਂ ਸਨ। ਭੋਲੇ ਤੋਂ ਪੁੱਛ-ਪੜਤਾਲ ਕਰਨ ਵਾਲੀ ਟੀਮ ਦੇ ਸੂਤਰਾਂ ਨੇ ਦੱਸਿਆ ਕਿ ਸਲੇਮ ਅਤੇ ਦੌਸਾ ਨਾਲ ਮੇਲ-ਜੋਲ ਤੋਂ ਉਸ ਦਾ ਹੌਸਲਾ ਵਧ ਗਿਆ ਸੀ ਅਤੇ ਉਹ ਨਸ਼ਿਆਂ ਦੇ ਧੰਦੇ ’ਚ ਹੋਰ ਉੱਚੇ ਚੜ੍ਹਨ ਦੀਆਂ ਤਰਕੀਬਾਂ ਬਣਾਉਣ ਲੱਗਿਆ।
ਐਸਐਸਪੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਚਾਹਲ ਜਗਦੀਸ਼ ਭੋਲੇ ਨੂੰ ਰਸਾਇਣ ਬਣਾ ਕੇ ਦਿੰਦਾ ਸੀ। ਔਲਖ ਇਨ੍ਹਾਂ ਵਿਚਾਲੇ ਸਪਲਾਈ ਚੇਨ ਦਾ ਕੰਮ ਕਰਦਾ ਸੀ। ਜਾਂਚ ਏਜੰਸੀਆਂ ਨੇ ਦੱਸਿਆ ਕਿ ਗ੍ਰਿਫ਼ਤਾਰੀ ਵੇਲੇ ਭੋਲਾ ਉੱਤਰ ਪ੍ਰਦੇਸ਼ ਤੋਂ ਇਕ ਸਿਮ ਕਾਰਡ ਖਰੀਦ ਕੇ ਵਰਤ ਰਿਹਾ ਸੀ ਤੇ ਉਸ ਦੀ ਫੋਨ ਬੁੱਕ ਵਿੱਚ ਸਿਰਫ਼ ਚਾਰ ਨੰਬਰ ‘ਸੇਵ’ ਕੀਤੇ ਹੋਏ ਸਨ। 

No comments: