jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 5 November 2013

ਮੰਗਲ ਮਿਸ਼ਨ ਦੀ ਕਾਮਯਾਬੀ ਨਾਲ ਖੋਜ ਦਾ ਦਾਇਰਾ ਵਧਾਏਗਾ ਇਸਰੋ

www.sabblok.blogspot.com
sucess of mission mangal by Ishro
ਮੰਗਲ ਮਿਸ਼ਨ ਦੀ ਕਾਮਯਾਬੀ ਨਾਲ ਖੋਜ ਦਾ ਦਾਇਰਾ ਵਧਾਏਗਾ ਇਸਰੋ
ਬੰਗਲੌਰ : ਦੇਸ਼ ਦੇ ਚਿਰਾਂ ਤੋਂ ਉਡੀਕੇ ਮੰਗਲ ਮਿਸ਼ਨ ਪ੍ਰਾਜੈਕਟ ਨੂੰ ਲੈ ਕੇ ਪੁਲਾੜ ਵਿਗਿਆਨੀ ਬਹੁਤ ਆਸਵੰਦ ਹਨ। ਇਸਰੋ ਦੇ ਸਾਬਕਾ ਮੁਖੀ ਦੇ ਕਸਤੂਰੀਰੰਗਨ ਦਾ ਤਾਂ ਇੱਥੋਂ ਤਕ ਮੰਨਣਾ ਹੈ ਕਿ ਇਸ ਮੁਹਿੰਮ ਦੀ ਕਾਮਯਾਬੀ ਤੋਂ ਨਾ ਸਿਰਫ ਮੰਗਲ ਦੇ ਬਾਰੇ 'ਚ ਸਾਡੀ ਸਮਝਦਾਰੀ ਅਤੇ ਵਿਕਸਤ ਹੋਵੇਗੀ ਬਲਕਿ ਸੂਰਜ ਮੰਡਲ ਦੇ ਹੋਰ ਗ੍ਰਹਾਂ ਤਕ ਸਾਡੀ ਖੋਜ ਦਾ ਦਾਇਰਾ ਵੀ ਵਧੇਗਾ। ਉਨ੍ਹਾਂ ਦੇ ਮੁਤਾਬਕ ਪੁਲਾੜ ਰਿਸਰਚ ਦੇ ਖੇਤਰ 'ਚ ਦੇਸ਼ ਦੀ ਵਿਸ਼ਵ 'ਚ ਨਵੀਂ ਪਛਾਣ ਬਣੇਗੀ। ਦੁਨੀਆਂ ਸਾਡਾ ਲੋਹਾ ਮੰਨੇਗੀ। ਉੱਥੇ ਇਸਰੋ ਦੇ ਸਪੇਸ ਐਪਲੀਕੇਸ਼ਨ ਸੈਂਟਰ ਦੇ ਡਾਇਰੈਕਟਰ ਏ ਐਸ ਕਿਰਨ ਕੁਮਾਰ ਕਹਿੰਦੇ ਹਨ ਕਿ ਮਾਰਸ ਆਰਬੀਟਰ ਅਸੀਂ ਜਿਸ ਤਕਨੀਕ ਨਾਲ ਤਿਆਰ ਕੀਤਾ ਹੈ, ਉਸ ਦੀ ਵਰਤੋਂ ਕਰਕੇ ਭਵਿੱਖ 'ਚ ਅਸੀਂ ਘੱਟ ਲਾਗਤ 'ਚ ਉਨੱਤ ਕਿਸਮ ਦੇ ਉਪਗ੍ਰਹਾਂ ਦਾ ਨਿਰਮਾਣ ਕਰਨ 'ਚ ਸਮਰੱਥ ਹੋਵਾਂਗੇ। ਮੰਗਲ ਮਿਸ਼ਨ ਦੇ ਛੱਡੇ ਜਾਣ ਦੀ ਪਹਿਲੀ ਸ਼ਾਮ ਨੂੰ ਕਸਤੂਰੀਰੰਗਨ ਬੰਗਲੌਰ 'ਚ ਅਤੇ ਕਿਰਨ ਕੁਮਾਰ ਚੇਨਈ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕਸਤੂਰੀਰੰਗਨ ਦਾ ਕਹਿਣਾ ਸੀ ਕਿ ਮੁਹਿੰਮ ਦਾ ਮਕਸਦ ਭਾਰਤ ਦੀ ਤਕਨੀਕੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਹੈ। ਦੁਨੀਆਂ ਨੂੰ ਇਹ ਵੇਖਣਾ ਹੈ ਕਿ ਅਸੀਂ ਵੀ ਲਾਲ ਗ੍ਰਹਿ 'ਤੇ ਪਹੁੰਚ ਸਕਦੇ ਹਾਂ ਅਤੇ ਉੱਥੇ ਜੀਵਨ ਦੀਆਂ ਸੰਭਾਵਨਾਵਾਂ ਤਲਾਸ਼ਣ ਵੱਲ ਉਪਯੋਗੀ ਤਜਰਬਾ ਕਰ ਸਕਦੇ ਹਾਂ। ਧਿਆਨ ਰਹੇ ਕਿ ਮਾਰਸ ਰੋਵਰ ਦੇ ਮੁਲਾਂਕਣ ਦੇ ਆਧਾਰ 'ਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਇਹ ਬਿਆਨ ਜਾਰੀ ਕੀਤਾ ਜਾ ਚੁੱਕਾ ਹੈ ਕਿ ਮੰਗਲ ਗ੍ਰਹਿ 'ਤੇ ਜੀਵਨ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਪੁਲਾੜ ਜਹਾਜ਼ ਨਾਲ ਭੇਜੇ ਜਾ ਰਹੇ ਪੰਜ ਉਪਕਰਨਾਂ 'ਚੋਂ ਇਕ ਮਿਥੇਨ ਸੈਂਸਰ ਦੇ ਮਹੱਤਵ 'ਤੇ ਵੀ ਪ੍ਰਕਾਸ਼ ਪਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸੈਂਸਰ ਦੀ ਮਦਦ ਨਾਲ ਲਾਲ ਗ੍ਰਹਿ ਦੇ ਵੱਖ-ਵੱਖ ਭੂਗੋਲਿਕ ਖੇਤਰਾਂ ਦੀ ਸਕੈਨਿੰਗ ਕਰਨ 'ਚ ਤਾਂ ਆਸਾਨੀ ਹੋਵੇਗੀ ਹੀ, ਨਾਲ ਹੀ ਜੀਵਨ ਦੀਆਂ ਸੰਭਾਵਨਾਵਾਂ ਲਈ ਜ਼ਰੂਰੀ ਮਿਥੇਨ ਗੈਸ ਦੀ ਮੌਜੂਦਗੀ ਦਾ ਪਤਾ ਲੱਗ ਸਕੇਗਾ। ਜਦਕਿ ਕਿਰਨ ਕੁਮਾਰ ਨੇ ਕਿਹਾ ਕਿ ਮਾਰਸ ਆਰਬੀਟਰ ਬਹੁਤ ਆਹਲਾ ਤਕਨੀਕ ਨਾਲ ਨਿਰਮਤ ਕੀਤਾ ਗਿਆ ਹੈ। ਇਹ ਕਿਸੇ ਵੀ ਗੜਬੜੀ ਨਾਲ ਖੁਦ ਨਿਪਟਣ ਵਾਲੀ ਤਕਨੀਕ ਨਾਲ ਲੈਸ ਹੈ।
ਇਹ ਖ਼ਰਾਬੀ ਦਾ ਖ਼ੁਦ ਪਤਾ ਲਗਾਏਗਾ ਅਤੇ ਜ਼ਮੀਨ ਤੋਂ ਕਿਸੇ ਵੀ ਨਿਰਦੇਸ਼ ਤੋਂ ਮਿਲੇ ਬਿਨਾ ਉਸ ਨੂੰ ਸਹੀ ਕਰਨ 'ਚ ਸਮਰੱਥ ਹੋਵੇਗਾ। ਉਨ੍ਹਾਂ ਮੁਤਾਬਕ, ਮਿਸ਼ਨ ਦੌਰਾਨ ਬਹੁਤ ਲੰਬੇ ਸਮੇਂ ਤਕ ਸੂਰਜ ਧਰਤੀ ਅਤੇ ਮੰਗਲ ਦਰਮਿਆਨ ਹੋਵੇਗਾ। ਇਸ ਮਿਆਦ 'ਚ ਉੱਥੇ ਡੂੰਘਾ ਹਨੇਰਾ ਛਾਇਆ ਰਹੇਗਾ।

No comments: